ਸੋਚਾਂ ਜ਼ਖ਼ਮੀ ਰੂਹ ਅਫ਼ਸੁਰਦਾ ਫ਼ਿਕਰਾਂ ਮਧੇ ਮੁੱਖ

ਸੋਚਾਂ ਜ਼ਖ਼ਮੀ ਰੂਹ ਅਫ਼ਸੁਰਦਾ ਫ਼ਿਕਰਾਂ ਮਧੇ ਮੁੱਖ
ਜੰਮਣ ਲੱਗ ਪਈ ਬੰਬ ਜਦੋਂ ਦੀ ਇਸ ਧਰਤੀ ਦੀ ਕੁੱਖ

ਕਿੰਨ੍ਹੇ ਵੀਰ ਦੀ ਵਾਹੀ ਕੀਤੀ ਕੇਸ ਖਿਲਾਰੇ ਸ਼ਰ
ਕਿੰਨ੍ਹੇ ਸਾਡੀ ਝੋਲ਼ੀ ਪਾਏ ਉਮਰੋਂ ਲੰਮੇ ਦੁੱਖ

ਦਹਿਸ਼ਤਗਰਦਾਂ ਅੱਤ ਮਚਾਈ ਬਾਲ ਬਾਰੂਦ ਦੀ ਅੱਗ
ਬੁਝਦੇ ਜਾਨ ਚਿਰਾਗ਼ ਘਰਾਂ ਦੇ ਸੜਦੇ ਜਾਵਣ ਸੁੱਖ

ਇਕਲਾਪੇ ਦੇ ਸੇਕ ਮੁਕਾਈ ਸਾਂਝ ਦੀ ਗੂੜ੍ਹੀ ਛਾਂ
ਨਫ਼ਰਤ ਦੇ ਵਾਇਰਸ ਖਾ ਗਏ ਪਿਆਰ ਪਰਚੇ ਰੱਖ

ਖੜਨੇ ਨੇਂ ਮਕਰੂਜ਼ ਸਦਾ ਈ ਫ਼ਲਕ ਘਰਾਂ ਵਿਚ ਫੁੱਲ
ਪਾਕ ਵਤਨ ਦੇ ਜ਼ਰਦਾਰਾਂ ਦੀ ਜੇ ਨਾ ਮੁੱਕੀ ਭੁੱਖ

ਹਵਾਲਾ: ਸੋਚਾਂ ਦੀ ਬੁੱਕਲ, ਸਫ਼ਾ 15 ( ਹਵਾਲਾ ਵੇਖੋ )