ਸਾਡੇ ਸੁੱਤੇ ਦਰਦ ਜਗਾ ਸਾਂਵਲ

ਸਾਡੇ ਸੁੱਤੇ ਦਰਦ ਜਗਾ ਸਾਂਵਲ
ਸਾਨੂੰ ਸੱਚੀ ਰਾਹ ਤੇ ਲਾ ਸਾਂਵਲ

ਕਈ ਛੇੜ ਅਜੀਬ ਅਵੱਲੜੇ ਸੁਰ
ਸਾਡੇ ਦਿਲ ਦੀ ਤਾਰ ਹਿਲਾ ਸਾਂਵਲ

ਕਦੀਂ ਬੂਹੇ ਖੋਲ ਮਿਲਾਪਾਂ ਦੇ
ਕਦੀਂ ਆਪਣੇ ਕੋਲ਼ ਬੁਲਾ ਸਾਂਵਲ

ਸਾਨੂੰ ਬਨ ਚਿੰਤਾ ਦੀ ਪੀਘਾਂ ਵਿਚ
ਨਾਲੇ ਦੇਹਾਂ ਰਾਤ ਝੁਲਾ ਸਾਂਵਲ

ਬੇ ਰੁਖ਼ ਕੌੜਯਿਲ ਖ਼ਫ਼ਾ ਸਾਂਵਲ
ਅਸੀਂ ਮਾੜੇ ਮੂਲ ਗਦਾ ਸਾਂਵਲ

ਕਦੀਂ ਪਰਤ ਕੇ ਮਾਰ ਜ਼ਮੀਨਾਂ ਨੂੰ
ਕਦੀਂ ਅਪਣਾ ਆਪ ਦਿਖਾ ਸਾਂਵਲ

ਹਵਾਲਾ: ਦਿਲ ਦੇ ਹੱਥ ਮੁਹਾਰ ( ਹਵਾਲਾ ਵੇਖੋ )