ਬਾਲ ਲਹੂ ਵਿਚ ਅੱਗ ਵੇ ਅੜਿਆ

ਬਾਲ ਲਹੂ ਵਿਚ ਅੱਗ ਵੇ ਅੜਿਆ
ਆ ਸੀਨੇ ਨਲ ਲੱਗ ਵੇ ਅੜਿਆ

ਦਿਲ ਤੋਂ ਚੋਰੀ ਦਿਲ ਲੈ ਨੱਸਿਓਂ
ਜਾ ਬੇ ਈਮਾਨ ਤੇ ਠੱਗ ਵੇ ਅੜਿਆ

ਅੱਖ ਉੱਚ ਨੀਲੇ ਕੱਚ ਦਾ ਗੋਲਾ
ਮੁੰਦਰੀ ਦੇ ਵਿਚ ਨਗ ਵੇ ਅੜਿਆ

ਦੁੱਖ ਉੱਚ ਆਪਣੀਆਂ ਕੀ ਕੀਤਾ ਏ
ਕੀ ਕਰ ਲੈਣਾ ਜੱਗ ਵੇ ਅੜਿਆ