ਦਿਲ ਦੀ ਕਿਤਾਬ

ਦਿਲ ਦੀ ਇਕ ਕਿਤਾਬ ਦਾ
ਵਰਕਾ ਵਰਕਾ ਆਪ ਕਤਾਬਬ

ਲੰਮੀ ਫੱਕੜੀ ਉੱਚੀਆਂ ਇੱਜ਼ਤਾਂ
ਖ਼ੁਸ਼ੀਆਂ ਗ਼ਮੀਆਂ ਹਾਸੇ ਪੀੜਾਂ
ਗੁੰਜਲ ਹੀਰੋ ਫੇਰ ਲਕੀਰਾਂ
ਇਹਦੀਆਂ ਕੌਣ ਕਰੇ ਤਫ਼ਸੀਰਾਂ

ਡੁੰਗੇ ਗੁੰਮੇ ਬੁਰਦ ਹਵਾਵਾਂ
ਤੱਤੀਆਂ ਰੀਤਾਂ ਠੰਢੀਆਂ ਛਾਵਾਂ
ਝਾਤੀ ਜਦ ਮੈਂ ਅੰਦਰ ਪਾਵਾਂ
ਆਪਣੇ ਆਪ ਤੋਂ ਘਬਰਾਵਾਂਂ

ਆਪਣੇ ਅੰਦਰ ਦੀ ਥਰਥਲੀ
ਅੰਦਰੋਂ ਬਾਹਰੋਂ ਕਲੀਆਂ ਜੁਲੀ
ਹੋਵਣ ਤੋਂ ਸ਼ਰਮਾ ਬੈਠਾਂ
ਅੱਜ ਮੁੱਕਦੀ ਗੱਲ ਮੁਕਾ ਬੈਠਾਂ