ਇਕ ਸੀ ਬਚਪਨ ਮਾਸੂਮ
ਪਿਆਰਾ ਤੇ ਭੋਲ਼ਾ ਭਾਲਾ
ਪਿਆਰਾ ਤੋਂ ਸ਼ੁਰੂ ਹੁੰਦਾ
ਪਿਆਰ ਤੇ ਹੀ ਦਿਨ ਖ਼ਤਮ ਹੁੰਦਾ
ਉਸ ਦੂਰ ਪਹਾੜੀ ਤੇ
ਇਕ ਦੂਜੇ ਦਾ ਹੱਥ ਪਕੜ ਕੇ
ਦੌੜ ਦੇ ਜਾਂਦੇ, ਦੂਰ ਦੇ ਜਾਂਦੇ
ਕਦੀ ਪੱਥਰ ਦੀ ਠੋਕਰ ਨਾ ਲਗਦੀ
ਨਾ ਹੀ ਰਾਹਾਂ ਵਿਚ ਕੰਡੇ ਰੋਕਦੇ
ਪਤਾ ਨਹੀਂ ਕਿਵੇਂ ਤੇ ਕਦੋਂ
ਇਸ ਚੋਟੀ ਤੇ ਖਲੋਤੇ ਹੁੰਦੇ
ਜਿੱਤ ਦਾ ਅਹਿਸਾਸ
ਤੇ ਇਸ ਅਹਿਸਾਸ ਵਿਚ
ਸਾਰੀ ਬਸਤੀ ਨੁਹਾਰ ਦੇ

ਕੁਛ ਗੱਲਾਂ ਕਰਦੇ
ਕੁਛ ਸੁਪਨੇ ਉਂਦੇ
ਤੇ ਜੇਬਾਂ ਵਿਚ ਪਾਏ ਮਿੱਠੇ ਚੌਕਲੇਟ
ਵਰਗੀ ਹੀ ਕੋਈ ਮਿੱਠੀ ਗੱਲ ਕਰਦੇ
ਤੇ ਝੂਮਦੇ ਸਾਗਵਾਨ ਦੇ ਦਰਖ਼ਤ
ਸਾਡੀ ਗੱਲ ਨੂੰ ਸੰਭਾਲ਼ ਲੈਂਦੇ
ਜਾਂ ਫਿਰ ਕਦੀ ਇਸ ਸਮੁੰਦਰ ਕਿਨਾਰੇ
ਰੇਤੇ ਤੇ ਖੇਲਦੇ ਦੌੜ ਦੇ
ਫਿਰ ਲੁੱਟਦੇ
ਫਿਰ ਦੌੜ ਦੇ
ਤੇ ਥੱਕ ਚੋਰ ਕੇ
ਹਮਬ ਕੇ
ਕਿਨਾਰੇ ਤੇ ਬੈਠ ਜਾਂਦੇ
ਸਾਡੇ ਨਿੱਕੇ ਨਿੱਕੇ ਹੱਥ
ਆਪਣੇ ਆਪ ਹੀ ਰੀਤ ਤੋੰਂ
ਨਿੱਕੇ ਨਿੱਕੇ ਘਰ ਬਨੋਨਦੇ
ਫਿਰ ਸਾਰੇ ਖ਼ਾਬ ਸਾਰੇ ਸੁਪਨੇ
ਜੋ ਸਾਡੀ ਵਿਚ ਆਓਨਦਯੇ
ਆਪਣੇ ਘਰ ਵਿਚ ਫੁੱਲਾਂ ਵਾਂਗ
ਬਖਰਾ ਦਿੰਦੇ
ਅਚਾਨਕ ਹੀ ਲੜ ਪੈਂਦੇ
ਘਰ ਢਾ ਦਿੰਦੇ
ਲਹਿਰ
ਪੈਰਾਂ ਨੂੰ ਛੂ ਨਦੀ
ਬਾਕੀ ਬਚਦੀ ਰੀਤ ਲੈ ਜਾਂਦੀ
ਤੇ ਉਹ ਵਸਾਲ ਸਮੁੰਦਰ
ਸਾਡੇ ਸਾਰੇ ਸੁਪਨੇ
ਆਪਣੇ ਸੀਨੇ ਵਿਚ ਰੱਖਦਾ
ਕਿਸੇ ਵੱਡੇ ਦਿਓ ਤੇ ਵਾਂਗ ਹੱਸਦਾ
ਅਸੀਂ ਮੁਸਕਰਾ ਪੈਂਦੇ

ਕਿਉਂ ਕਿ ਇਸ ਸਮੁੰਦਰ ਨੇ
ਸਾਡੇ ਸੁਪਨਿਆਂ ਨੂੰ
ਦੂਰ ਦੂਰ ਅੱਡੇ ਲੈ ਜਾਣਾ ਸੀ
ਜਾਂ ਫਿਰ ਉਸ ਗੁਲਿਸਤਾਨ ਵਿਚ
ਛਪਦੇ
ਲੱਭਦੇ
ਲੁਕਦੇ
ਟੋਲਦੇ
ਫੁੱਲ ਹੀ ਸਾਨੂੰ ਛੁਪਾ ਲੈਂਦੇ
ਫੁੱਲ ਹੀ ਸਾਨੂੰ ਲੱਭ ਲੈਂਦੇ
ਤੇ ਉਪਰ ਅਮਲਤਾਸ ਤੇ
ਬੈਠੀ ਮੀਨਾ
ਸਾਨੂੰ ਤੱਕਦੀ ਰਹਿੰਦੀ
ਤੇ ਕਦੀ ਗੱਲਾਂ ਕਰਦੇ
ਸ਼ੇਰਾਂ ਦਿਆਂ
ਧਾਰੀਆਂ ਵਾਲੇ ਚੇਤੇ ਦਿਆਂ
ਪੰਛੀਆਂ ਦਿਆਂ
ਜਾਂ ਫਿਰ
ਬੱਦਲਾਂ ਦਿਆਂ

ਝਰਨਿਆਂ ਦਿਆਂ
ਕੀ ਅਚਾਨਕ ਰੁਕਣਾ ਪੈਂਦਾ
ਫਪਦਾ ਸੂਰਜ
ਸਾਨੂੰ ਘਰ ਜਾਣ ਦਾ ਇਸ਼ਾਰਾ ਕਰਦਾ
ਤੇ ਬਾਕੀ ਦੀ ਗੱਲ
ਰੁਮਕਦੀ ਧੀਮੀ ਹਵਾ
ਆਪਣੇ ਨਾਲ਼ ਲੈ ਜਾਂਦੀ
ਰਾਤ

ਤੇ ਅਸੀਂ ਸਾਰੇ ਛੋਟੇ ਛੋਟੇ ਰਾਜਕੁਮਾਰਾਂ ਵਾਂਗ
ਪਰੀਆਂ ਦੇ ਦੇਸ਼ ਵਿਚ ਹੁੰਦੇ
ਖ਼ੂਬਸੂਰਤ ਮਧੁਰ ਸੰਗੀਤ ਤੇ
ਥਰਕਦੇ ਰਹਿੰਦੇ ਥਰਕਦੇ ਰਹਿੰਦੇ
ਇਹ ਸੀ ਸਾਡਾ ਬਚਪਨ
ਪਿਆਰਾ
ਮਿੱਠਾ
ਖ਼ੂਬਸੂਰਤ
ਹੱਸਦਾ ਖੇਲਦਾ