ਅੱਜ ਮੇਰੀ ਇਕ ਕਵਿਤਾ ਗਵਾਚੀ ਸੋਹਣਿਆ ਅੱਜ ਤੂੰ ਮੇਰੇ ਨਾਲ਼ ਗੱਲ ਨਾ ਕੀਤੀ ਸੋ ਮੇਰੀ ਅੱਜ ਇਕ ਕਵਿਤਾ ਗਵਾਚੀ ਰੇਸ਼ਮ ਵਰਗੀ ਕੌਲੀ, ਰਸਮਾਂ ਨਾਲ਼ ਧੋਤੀ ਸ਼ਹਿਦ ਵਾਂਗਰ ਮਿੱਠੀ, ਰੰਗਾਂ ਨਾਲ਼ ਨ੍ਹਾਤੀ ਹੋਈ ਮੇਰੀ ਇਕ ਕਵਿਤਾ ਗਵਾਚੀ ਮੈਂ ਤੇਰੇ ਚੇਤੇ ਚ ਤਾਂ ਸੀ ਤੂੰ ਕੁੱਝ ਕਹਿਣਾ ਵੀ ਚਾਹਿਆ ਸੀ ਹਵਾਵਾਂ ਤੋਂ ਮੈਂ ਤੇਰੇ ਦਿਲ ਦੀਆਂ ਧੜਕਣਾਂ ਸੁਣ ਲਈਆਂ ਸਨ ਤੇਰੇ ਦਿਲ ਦੇ ਜਜ਼ਬਾਤਾਂ ਨੂੰ ਧੁੱਪਾਂ ਵੀ ਆਈਆਂ ਸੁਣਨ ਤੇ ਫਿਰ ਇਨ੍ਹਾਂ ਧੁੱਪਾਂ ਨੇ ਤੇਰੇ ਸਾਰੇ ਹਰਫ਼ ਮੇਰੇ ਪਿੰਡੇ ਤੇ ਅਕ੍ਰਾ ਦਿੱਤੇ ਸਨ ਰਾਤੀਂ ਚੰਨ ਨੇ ਵੀ ਤੇਰੀਆਂ ਅੱਖਾਂ ਚੋਂ ਮੇਰੇ ਲਈ ਤੇਰਾ ਪਿਆਰ ਸੁਨੇਹਾ ਪੜ੍ਹ ਲਿਆ ਸੀ ਤੇ ਫਿਰ ਚੁਣ ਦੀਆਂ ਰਿਸ਼ਮਾਂ ਨੇ ਮੈਨੂੰ ਚੁੰਮ ਚੁੰਮ ਸਾਰੇ ਸੁਨੇਹੇ ਦੇ ਦਿੱਤੇ ਸਨ ਪਰ ਫਿਰ ਵੀ ਸੱਜਣਾਂ ਮੇਰੀ ਇਕ ਕਵਿਤਾ ਗਵਾਚੀ ਕਿਉਂ ਕਿ ਤੂੰ ਮੇਰੇ ਰੂਬਰੂ ਨਾ ਹੋ ਸਕਿਆ