ਮੈਂ ਤੇ ਤੂੰ ਗੁਲਸ਼ਨ ਦਿਆਲ

ਗੁਲਸ਼ਨ ਦਿਆਲ

ਮੈਂ ਤੇ ਤੂੰ ਗੁਲਸ਼ਨ ਦਿਆਲ ਮੈਂ ਖ਼ਾਲੀ ਖ਼ਾਲੀ ਹਾਂ ਤਾਂ ਇਸ ਲਈ ਕਿ ਮੈਂ ਮੈਂ ਵਚੋਨ ਗ਼ੈਰ ਹਾਜ਼ਰ ਹਾਂ ਮੈਂ ਭਰੀ ਭਰੀ ਹਾਂ ਤਾਂ ਇਸ ਲਈ ਕਿ ਮੈਂ ਮੈਂ ਹਾਂ ਹੀ ਨਹੀਂ ਮੇਰੇ ਅੰਦਰ ਤਾਂ ਤੂੰ ਹੈਂ ਮੈਂ ਕੋਈ ਗੀਤ ਹਾਂ ਕਿਉਂਕਿ ਤੋਂ ਗਾਉਂਦਾ ਹੈਂ ਮੈਂ ਸੰਗੀਤ ਹਾਂ ਕਿਉਂਕਿ ਤਾਰ ਤੋਂ ਛੇੜਦਾ ਹੈਂ ਮੈਂ ਨਜ਼ਮ ਹਾਂ ਇਸ ਲਈ ਕੀ ਤੂੰ ਲਿਖੀ ਹੈ ਹਵਾ ਹਾਂ ਮੈਂ ਇਸ ਲਈ ਕੀ ਇਹ ਤੇਰੇ ਲਏ ਹੋਏ ਸਾਹ ਨੇਂ ਮੈਂ ਨੀਰ ਹਾਂ ਕਿਉਂਕਿ ਤੇਰੀ ਬਰਸਾਤ ਹੈ ਮੈਂ ਨਿੱਘ ਹਾਂ ਕਿਉਂ ਜੋ ਤੋਂ ਛੋਹਿਆ ਹੈ ਮੈਨੂੰ ਮੈਂ ਜੀਵਨ ਹਾਂ ਕਿਉਂਕਿ ਜਾਣ ਤੋਂ ਪਾਈ ਹੈ ਮੈਂ ਮੁਸਕਾਨ ਹਾਂ ਕਿਉਂਕਿ ਤੇਰੇ ਹੋਠਾਂ ਆਈ ਹੀਏ ਮੈਂ ਅੱਗ ਹਾਂ ਕਿਉਂਕਿ ਤੇਰੇ ਅੰਗ ਲੱਗੀ ਹਾਂ ਉਚਾਈ ਹਾਂ ਮੈਂ ਕਿਉਂਕਿ ਤੇਰਾ ਸੰਗ ਹੈ ਰੌਸ਼ਨੀ ਹਾਂ ਮੈਂ ਤੂੰ ਸੌ ਰਿਹਾ ਹੈਂ ਜਿਉਂ ਸ਼ੀਤਲਤਾ ਹਾਂ ਮੈਂ ਕਿਉਂਕਿ ਤੋਂ ਚੰਨ ਹੈਂ ਲਹਿਰ ਹਾਂ ਮੈਂ ਕਿਉਂ ਕਿ ਤੂੰ ਸਾਗਰ ਹੈਂ ਮੀਰਾ ਘਾਟੀ ਹਾਂ ਮੈਂ ਕਿਉਂਕਿ ਤੂੰ ਮੇਰੀ ਡੂੰਘਾਈ ਹੈਂ ਮਿੱਠੀ ਮਹਿਕ ਹਾਂ ਮੈਂ ਕਿਉਂ ਜੋ ਤੇਰਾ ਹੀ ਪਿੰਡਾ ਹਾਂ ਮੈਂ ਤੇਰੀ ਦੁਆ ਹਾਂ ਮੈਂ ਕਿਉਂਕਿ ਸਜਦਾ ਜੋ ਤੋਂ ਕੀਤਾ ਹੈ ਕਿਉਂ ਇਹ ਮੈਂ ਤੇ ਤੂੰ ਦੀ ਗੱਲ ਹੈ ਜਾਂਦੇ ਹਾਂ ਪਰਛਾਵਾਂ ਤਾਂ ਜੁੱਸੇ ਦਾ ਹੀ ਹੁੰਦਾ ਹੈ ਹਾਸਲ ਕਰਨ ਤੇ ਹਾਸਲ ਹੋਣ ਦੀ ਇਛਾ ਤੋਂ ਆਜ਼ਾਦ ਹਾਂ ਅਸੀਂੰ

Share on: Facebook or Twitter
Read this poem in: Roman or Shahmukhi

ਗੁਲਸ਼ਨ ਦਿਆਲ ਦੀ ਹੋਰ ਕਵਿਤਾ