ਚੰਨ ਚਾਨਣੀ ਰਾਤ

ਚੰਨ ਚਾਨਣੀ ਰਾਤ
ਮੈਂ ਤੇ ਮੇਰਾ ਇਕਲਾਪਾ
ਦੋਹੀਂ ਕਿਲੇ ਕਿਲੇ
ਰਾਤ ਦਾ ਜਾਦੂ
ਮਿੱਠਾ ਖ਼ਾਮੋਸ਼ ਹਨੇਰਾ
ਕੁੱਝ ਬਾਤਾਂ ਪਾਵੇ
ਤੇ ਫਿਰ ਚੁੱਪ ਹੋ ਜਾਵੇ
ਵੱਲ ਵਿਚ ਸੱਲਗੇ ਮੁੜ
ਆਪਣੇ ਘਰ ਪਰਤਣ ਦੀ ਤਾਂਘ
ਘਰ ਜੋ ਤੋਂ ਮੈਂ ਪਲਾਂ ਵਿਚ
ਆਪਣੇ ਸਾਹਾਂ ਤੇ ਧੜਕਣਾਂ
ਨਾਲ਼ ਰਚਦੇ ਹਾਂ
ਤੇ ਉਸ ਘਰ ਨੂੰ ਸੀਨੇ ਚ ਲਕੋਈ
ਫਿਰ ਤੁਰ ਪੈਂਦੇ ਹਾਂ।।।
ਘਰ ਜੋ ਤੇਰੀਆਂ ਬਾਹਾਂ ਚ ਹੈ
ਘਰ ਜੋ ਤੇਰੇ ਸਾਹਾਂ ਚ ਹੈ
ਹੈ ਰੱਬਾ! ਅੱਜ ਦੀ ਇਹ ਰਾਤ ਨਾ ਮੱਕੇ
ਕਿਉਂ ਕਿ ਕਦੋਂ ਦਾ ਇਸ ਤਾਂਘ ਨੇ
ਮੇਰਾ ਹੱਥ ਘਟੀਆ ਹੋਇਆ ਹੈ
ਮੈਨੂੰ ਪਤਾ ਰੱਬਾ
ਤੇਰਾ ਅੱਜ ਦੀ ਰਾਤ
ਮੇਰੇ ਨਾਲ਼ ਤੁਰਨ ਨੂੰ ਜੀ ਕਰਦਾ ਹੈ
ਤੈਨੂੰ ਵੀ ਤਾਂ ਲੋੜ ਹੁੰਦੀ ਹੈ
ਇਸ ਤਰ੍ਹਾਂ ਦੀ ਇਬਾਦਤ ਦੀ,
ਇਸ ਤਰ੍ਹਾਂ ਦੀ ਤਾਂਘ ਦੀ!!!