ਤੂੰ ਚੁਪ ਵੱਟ ਕੇ ਬਹਿ ਜਾ

ਇਹ ਕੀ ਸੁਣੇਦਾਏ
ਇਹ ਕਿਹੜੇ ਲਸ਼ਕਰ ਦੀ ਹਾਲ ਇਹਾਲ ਏ
ਪਈ ਇਹਦੇ ਟੋਲੇ ਦੇ ਪੈਰਾਂ ਹੇਠੋਂ ਲਤਾੜੇ ਸਰੇਹੋਂ ਦੀ ਕੂਕ ਅਮਦੀ
ਮੈਂ ਚੁੱਪ ਖਲੋਤਾਂ
ਨਈਂ ਸੁਰ ਪਈ ਭਮਦੀ

ਇਹ ਕੀ ਸੁਣੇਦਾਏ
ਇਹ ਕਿਹੜੇ ਨਾਗਾਂ ਦੇ ਸਘ ਦਾ ਹੌਕਾ ਏ
ਜਿਨ੍ਹਾਂ ਦੀ ਜੀਭਾਂ ਚੋਂ ਵਾਹੰਦੀ ਰਾਲ਼ਾਂ ਦੇ ਨਾਲ਼ ਉਨ੍ਹਾਂ ਦੇ ਫਨ ਸ਼ੋਕੀਂਦਿਨ
ਨਾ ਸਦ ਸੁਣੇਦਾਏ
ਨਾ ਕਿਸੇ ਗੱਲ ਦੀ ਏ ਵਾਤ ਅਮਦੀ

ਇਹ ਕੀ ਸੁਣੇਦਾਏ
ਇਹ ਕਿਹੜੀ ਰਾਤਾਂ ਦੀ ਵਾ ਪਈ ਘੁਲਦੀ
ਤੇ ਮੇਰੇ ਕੰਨਾਂ ਦੇ ਪਰਦਿਆਂ ਨੂੰ ਚੋਧਾਰੋਂ ਵੈਣਾਂ ਦੇ ਬੋਲ ਛਬਦਿਨ
ਨਾ ਸਾਹ ਪਿਆ ਅਮਦਾਏ
ਤੇ ਇੰਜ ਅੰਨ੍ਹੇਰਾਏ ਕਿ ਨਹੀਂ ਜੂੰ ਹੱਥਾਂ ਨੂੰ
ਹੱਥ ਦਿਸੇਂਦਾ

ਇਹ ਕੀ ਸੁਣੇਦਾਏ
ਜੋਂ ਦਿਨ੍ਹਾ ਦੇ ਮੱਥੇ ਚੋਂ ਰੱਤ ਪਈ ਵਾਹੰਦੀ
ਤੇ ਚਾਰਾਂ ਪਾਸੇ ਰੁਖ਼, ਪਰਿੰਦੇ ਤੇ ਢੋਰ ਸਾਰੇ ਪਏ ਸੁੰਜ ਦਸੀਦਿਨ
ਕਿਦਾਈਂ ਨਈਂ ਬੰਦੇ ਦੀ ਜ਼ਾਤ ਦਿਸਦੀ

ਇਹ ਕੀ ਸੁਣੇਦਾਏ
ਕਿ ਤਵਿਆਂ ਉਤੋਂ ਐ ਧੂੜ ਉੱਡ ਗਈ
ਤੇ ਕਿਸੇ ਘਰ ਇਚ ਵੀ ਨਈਂ ਜੋਂ ਸੱਜਰੀ ਦਾ ਧੂੰ ਧਖੀਂਦਾ
ਇਹ ਭੁਖ ਦਾ ਰੇਲਾਏ?
ਯਾ ਸਾਡੇ ਜੁੱਸਿਆਂ ਦੀ ਬੋਲੀ ਲੱਗ ਗਈ

ਇਹ ਕੀ ਸੁਣੇਦਾਏ
ਜੋਂ ਕਿਸੇ ਗੱਲ ਦੀ ਨਈਂ ਸੂਝ ਪਮਦੀ
ਤੇ ਸਾਡੀਆਂ ਅੱਖੀਂ ਚੋਂ ਕਾਲੇ ਪੱਥਰਾਂ ਦੀ ਰਿੜਕ ਅਮਦੀ
ਨਾ ਕੁਛ ਦਿਸੇਂਦਾਏ
ਹਨੇਰ ਚੜ੍ਹਿਆਏ?
ਯਾ ਸਾਡੀਆਂ ਰੂਹਾਂ ਤੇ ਸਿਆਹ ਹਨੇਰਾਂ ਦੇ ਝੱਖੜ ਘੁਲੇਨ

ਇਹ ਕੀ ਸੁਣੇਦਾਏ
ਕੁੱਝ ਨਈਂ ਹੋਇਆ!!
ਨਾ ਹੌਲ ਪਮਨੀਂ ਤੇ ਬਹਿ ਖਲੋ ਰਾਹੋ
ਇਹ ਘੜੀਆਂ,ਲਹਿਜ਼ੇ ਤਾਂ ਹੁੰਦੇ ਹੁੰਦੇ ਹਨ
ਉਮਰਾਂ ਵਰ੍ਹਿਆਂ ਦੀ ਖੇਡ ਬਣ ਗਏ

ਹੁਣ ਚੁੱਪ ਨੂੰ ਵੱਟ ਲਾ ਤੇ ਜੀਭ ਨੂੰ ਗੱਢ ਪਾ
ਅਲਾਣੀਂ ਮੰਜੀ ਜੋ ਸੁਕੇ ਪਿੱਪਲਾਂ ਦੇ ਹੇਠ ਡਾਹੇ ਗਈ ਏ
ਇਸ ਤੇ ਸਾਈਂ ਜਾ ਤੇ ਹੋਠ ਗੁਟ ਲਾ
ਨਾ ਕੁੱਝ ਅਲੀਸੀਂ ਨਾ ਕੁੱਝ ਸੁਣੀਂਸਿੀ