ਹੈਦਰ ਅੱਬਾਸ
1999 –

ਹੈਦਰ ਅੱਬਾਸ

ਹੈਦਰ ਅੱਬਾਸ

ਹੈਦਰ ਅੱਬਾਸ ਚੱਕ 240 (ਜੀਮ ਬੇ), ਹੰਦਲਾਣਾ, ਤਹਿਸੀਲ ਭਵਾਨਾ ਵਿਚ ਜੰਮੇ ਤੇ ਓਥੇ ਈ ਇਬਤਦਾਈ ਤਾਅਲੀਮ ਵੀ ਲਈ। ਦੋ ਸਾਲ ਪੋਸਟ ਗਰੈਜੁਏਟ ਕਾਲਜ ਝੰਗ ਇਚ ਪੜ੍ਹਦੇ ਰਹੇ ਜਿਥੋਂ ਐਫ਼ ਏ ਪਾਸ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸਿਆਸੀਆਤ ਵਿਚ ਬੀ ਏਸ ਔਨਰਜ਼ ਪੰਜਾਬ ਯੂਨੀਵਰਸਿਟੀ ਲਾਹੌਰ ਚੋਂ ਦੋ ਹਜ਼ਾਰ ਇੱਕੀ ਵਿਚ ਮੁਕੰਮਲ ਕੀਤਾ। ਬਚਪਨ ਤੋ ਅਦਬ ਪੜ੍ਹਨ ਦੀ ਆਦਤ ਪੈ ਗਈ ਤੇ ਚੌਦਾ ਸਾਲ ਦੀ ਉਮਰ ਵਿਚ ਸ਼ਿਅਰ ਕਹਿਣੇ ਸ਼ੁਰੂ ਕੀਤੇ। ਹੈਦਰ ਅੱਬਾਸ ਪੰਜਾਬੀ ਦੇ ਝੰਗੋਚੀ ਲਹਿਜੇ ਵਿਚ ਨਸਰੀ ਨਜ਼ਮ ਦੇ ਬਾਣੀ ਸ਼ਾਇਰ ਹਨ। ਓ ਨਵੇਕਲੇ ਅਸਲੂਬ ਦੇ ਸ਼ਾਇਰ ਹਨ। ਗ਼ਜ਼ਲ ਹੋਵੇ, ਆਜ਼ਾਦ ਨਜ਼ਮ ਹੋਵੇ ਯਾ ਨਸਰੀ ਨਜ਼ਮ, ਉਨ੍ਹਾਂ ਦੀ ਸ਼ਾਇਰੀ ਫ਼ਿਤਰਤ ਤੇ ਸਮਾਜ ਦੇ ਡੂਘੇ , ਲਤੀਫ਼, ਤਖ਼ਲੀਕੀ ਤੇ ਸ਼ਿਅਰੀ ਮੁਸ਼ਾਹਿਦੇ ਦਾ ਬੇਨਜ਼ੀਰ ਨਮੂਨਾ ਬਣ ਜਾਂਦੀ ਏ। ਓ ਆਲਮੀ ਅਦਬ ਨਾਲ਼ ਵੀ ਜੁੜੇ ਹੋਏ ਨੇ ਤੇ ਮੁਕਾਮੀ ਅਦਬ ਨੂੰ ਵੀ ਆਪਣੇ ਮਤਾਅਲਿਏ ਦਾ ਹਿੱਸਾ ਬਣਾਈ ਰਖਦੇ ਨੇ। ਪੰਜਾਬੀ ਸ਼ਾਇਰਾਂ ਵਿਚੋਂ ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਔਤਾਰ ਸਿੰਘ ਪਾਸ਼ ਜਿਹੇ ਸ਼ਾਇਰਾਂ ਉਨ੍ਹਾ ਨੂੰ ਮੁਤਾਸਿਰ ਕੀਤਾ ਏ। ਔਰ ਜਿਥੇ ਪੁਰਾਣੇ ਸਮਾਜ ਦੀ ਖ਼ੁਰਾਫ਼ਾਤ ਤੇ ਤਨਕੀਦ ਕਰਦੇ ਹਨ ਓਥੇ ਈ ਓ ਨਵੇਂ ਸਮਾਜ ਦੀ ਸਾਹੂਕਾਰ ਤੇ ਪਸਤ ਜ਼ਹਿਨੀਅਤ ਨੂੰ ਵੀ ਧੁਤਕਾਰਦੇ ਨੇ। ਉਨ੍ਹਾਂ ਦੀ ਸ਼ਾਇਰੀ ਵਿਚ ਲੋਕਾਈ ਦੇ ਦੁੱਖਾਂ ਤੇ ਪੀੜਾਂ ਦਾ ਗਹਿਰਾ ਤੇ ਓਪਰਾ ਸ਼ਿਅਰੀ ਇਜ਼ਹਾਰ ਮਿਲਦਾ ਏ।ਉਨ੍ਹਾਂ ਰੁਮਾਨਵੀ ਨਜ਼ਮਾਂ ਵੀ ਲਖੀਆਂ ਕਦੀ ਫ਼ਰਦ ਨੂੰ ਮੌਜ਼ੂਅ ਬਣਾਂਦੇ ਨੇ ਤੇ ਕਦੀ ਜੱਗ ਨੂੰ। ਓ ਧਰਤੀ ਦੀ ਸਕਾਫ਼ਤ ਨੂੰ ਅਲਾਮਾਤਾਂ, ਇਸਤਆਰਿਆਂ ਨਾਲ਼ ਐਂਜ ਪੇਸ਼ ਕਰਦੇ ਨੇ ਕਿ ਕਾਰੀ ਦੀ ਕਲ਼ਪਣਾ ਅਤੇ ਸੋਚ ਦੀ ਕਾਇਆ ਕਲਪ ਹੋ ਜਾਂਦੀ ਏ। ਉਨ੍ਹਾਂ ਦੀ ਸ਼ਾਇਰੀ ਵਿਚ ਤਖ਼ਈਅਲ ਤੇ ਮੁਸ਼ਾਹਿਦਾ ਬਹੁਤ ਗਹਿਰਾ ਤੇ ਵਸੀਅ ਏ।

ਹੈਦਰ ਅੱਬਾਸ ਕਵਿਤਾ

ਨਜ਼ਮਾਂ