ਜਦ ਕਿਸੇ ਏਸ ਦੌਰ ਦੇ ਕਿੱਸੇ ਸੁਣਾਏ ਜਾਣਗੇ

ਜਦ ਕਿਸੇ ਏਸ ਦੌਰ ਦੇ ਕਿੱਸੇ ਸੁਣਾਏ ਜਾਣਗੇ
ਸਿਸਕਦੇ ਦਿਲ ਦੋਸਤੋ, ਕਿੱਦਾਂ ਵਰਾਏ ਜਾਣਗੇ

ਖ਼ੂਨ ਦੀ ਹਰ ਬੂੰਦ ਚੋਂ ਹੁਣੇ ਨੇਂ ਸਿਰ ਪੈਦਾ ਕਈ
ਜ਼ਾਲਮ , ਤੈਥੋ ਕਦੇ ਨਾ ਸਿਰ ਮੁਕਾਏ ਜਾਣਗੇ

ਏਸ ਉਜਾੜੇ ਦੇ ਨਸ਼ਾਂ ਬੇਸ਼ੱਕ ਮਿਟਾ ਦੇ ਹਾਕਮਾ
ਪਰ ਦਿਲਾਂ ਦੇ ਜ਼ਖ਼ਮ ਨਾ ਤੇਥੋਂ ਮਿਟਾਏ ਜਾਣਗੇ

ਮੌਤ ਮੰਗੇਗਾ ਤੋਂ ਖ਼ੁਦ ਤੌਬਾ ਕਰੇਂਗਾ ਜੈਨ ਤੋਂ
ਤੇਰੀਆਂ ਜ਼ੁਲਮਾਂ ਦੇ ਜਦ ਬਦਲੇ ਚੁਕਾਏ ਜਾਣਗੇ

ਇਹ ਉਨ੍ਹਾਂ ਨੂੰ ਆਖਣਾ ਹੁਣ ਕੰਗ ਸਾਡੇ ਵੱਲੋਂਂ
ਇੱਟ ਜੇ ਚੁਕਾਣਗੇ ਤਾਂ ਪੱਥਰ ਉਠਾਏ ਜਾਣਗੇ