ਜ਼ਿੰਦਗੀ ਵਿਚ ਤੋਂ ਜਦੋਂ ਸ਼ਾਮਿਲ ਨਾ ਸੀ

ਜ਼ਿੰਦਗੀ ਵਿਚ ਤੋਂ ਜਦੋਂ ਸ਼ਾਮਿਲ ਨਾ ਸੀ
ਮੈਂ ਉਦੋਂ ਤੱਕ ਜੈਨ ਦੇ ਕਾਬਲ ਨਾ ਸੀ

ਹੈ ਮਿਲੀ ਉਸ ਨੂੰ ਸਜ਼ਾ ਏਸ ਦੋਸ਼ ਦੀ
ਉਹ ਕਿਸੇ ਸਾਜ਼ਿਸ਼ ਦੇ ਵਿਚ ਸ਼ਾਮਿਲ ਨਾ ਸੀ

ਰੋ ਪਿਆ ਮਹਿਫ਼ਲ ਚ ਦਿਲ ਇਹ ਵੇਖ ਕੇ
ਤੇਰੀਆਂ ਪੈਰਾਂ ਚ ਉਹ ਪਾਇਲ ਨਾ ਸੀ

ਇੰਜ ਹਜ਼ਾਰਾਂ ਲੋਕ ਮੇਰੇ ਨਾਲ਼ ਸਨ
ਸਾਥ ਤੇਰਾ ਹੀ ਮਗਰ ਹਾਸਲ ਨਾ ਸੀ

ਜੋ ਨਸੀਬਾਂ ਨੇ ਦਿਖਾਈ ਹੈ ਦੁੱਲਾ
ਮੇਰੀਆਂ ਖ਼ਬਰਾਂ ਦੀ ਉਹ ਮੰਜ਼ਿਲ ਨਾ ਸੀ

ਕਾਗ਼ਜ਼ਾਂ ਦਾ ਬਾਗ਼ ਸੀ ਤੇ ਸਾਜ਼ ਸੀ
ਵਾਜ ਸੀ ਕੋਇਲ ਦੀ ਪਰ ਕੋਇਲ ਨਾ ਸੀ

ਡੁੱਬਿਆ ਸੀ ਕੰਗ ਜਿਸ ਵਿਚ ਦੋਸਤੋ
ਇਸ ਸਾਗ਼ਰ ਦਾ ਕੋਈ ਸਾਹਿਲ ਨਾ ਸੀ