ਕਦੋਂ ਹੈ ਮਾਲੀਆਂ ਨੂੰ ਖੜੀ ਗੁਲਜ਼ਾਰ ਦੀ ਚਿੰਤਾ

ਕਦੋਂ ਹੈ ਮਾਲੀਆਂ ਨੂੰ ਖੜੀ ਗੁਲਜ਼ਾਰ ਦੀ ਚਿੰਤਾ
ਖ਼ੁਦਾ ਨੂੰ ਵੀ ਨਹੀਂ ਹੈ ਆਪਣੇ ਸੰਸਾਰ ਦੀ ਚਿੰਤਾ

ਕਿਹੋ ਹੁਣ ਏਸ ਨੂੰ ਹੈਵਾਨ ਭਾਵੇਂ ਜੰਗਲ਼ੀ ਖ਼ੂਨੀ
ਨਹੀਂ ਹੈ ਆਦਮੀ ਨੂੰ ਆਪਣੇ ਕਿਰਦਾਰ ਦੀ ਚਿਨਤਾ

ਸਰਾਂ ਤੇ ਬਣਾ ਕਫ਼ਨਾਂ ਨੂੰ ਸੁਰਾਂ ਦੀ ਖੇਡ ਜੋ ਖੇਡਣ
ਦਿਲਾਂ ਵਿਚ ਪਾਲਦੇ ਨੇਂ ਉਹ ਕਦੋਂ ਫ਼ਿਰ ਹਾਰ ਦੀ ਚਿੰਤਾ

ਬਨੇਰੇ ਤ ਸਜਾਓਨਦਨੇ ਸੀ ਅਸੀਂ ਵੀ ਰਾਂਗਲੇ ਗਮਲੇ
ਕਿਸੇ ਵੱਧ ਮੁੱਕ ਜਾਂਦੀ ਜੇ ਕੀਤੇ ਰੁਜ਼ਗਾਰ ਦੀ ਚਿੰਤਾ

ਘਰੋਂ ਬਾਹਰ ਗਿਆਂ ਦੀ ਮੰਗਦੇ ਨੇਂ ਸੁਖ ਘਰ ਵਾਲੇ
ਘਰੋਂ ਬਾਹਰ ਗਿਆਂ ਨੂੰ ਹੁਣ ਰਹੇ ਘਰ ਬਾਰ ਦੀ ਚਿੰਤਾ

ਹੈ ਚਿੰਤਾ ਆਪਣੀ ਕੁਰਸੀ ਦੀ ਹੁਣ ਸਰਕਾਰ ਨੂੰ ਯਾਰੋ
ਤੇ ਲੋਕਾਂ ਨੂੰ ਹੈ ਆਪੋ ਆਪਣੇ ਅਧਿਕਾਰ ਦੀ ਚਿਨਤਾ

ਮੈਂ ਤੁਰ ਚੁੱਕਾ ਹਾਂ ਪਹਿਲਾਂ ਹੀ ਸਮੁੰਦਰ ਇਹ ਕਈ ਵਾਰੀ
ਬਚਾਊ ਕੰਗ ਜੀ ਕੁਸ਼ਤੀ ,ਕਰੋ ਪਤਵਾਰ ਦੀ ਚਿੰਤਾ