ਚੰਨ ਸੂਰਜ ਤਾਰਿਆਂ ਨੂੰ ਨੂਰ ਵੰਡਣ ਵਾਲੀਆ

ਚੰਨ ਸੂਰਜ ਤਾਰਿਆਂ ਨੂੰ ਨੂਰ ਵੰਡਣ ਵਾਲੀਆ
ਮੋਸੀ ਜਿਹੇ ਪੈਗ਼ੰਬਰਾਂ ਨੂੰ ਤੋਰ ਵੰਡਣ ਵਾਲੀਆ

ਤੇਰਾ ਸਿਰਨਾਵਾਂ ਜਹਾਨਾਂ ਲਈ ਏ ਵੱਡਾ ਆਸਰਾ
ਚਾਰ ਕੂਟੀਂ ਰਹਿਮਤਾਂ ਭਰਪੂਰ ਵੰਡਣ ਵਾਲੀਆ

ਜੱਗ ਦੇ ਏਸ ਗੁਲਸ਼ਨ ਦੀਆਂ ਮਹਿਕਾਂ ਸਭੇ ਤੇਰੀਆਂ
ਫੁੱਲ ਨੂੰ ਮਹਕਾਰ ਲਗ਼ਰੀਂ ਬੂਰ ਵੰਡਣ ਵਾਲੀਆ

ਵਾਸਤਾ ਹਸਨੇਨ ਦਾ ਉੱਮਤ ਤੇ ਕਰ ਆਪਣੀ ਨਜ਼ਰ
ਕਰਬਲਾ ਦੇ ਵਿਚ ਇਸ਼ਕ ਦਾ ਸੰਧੂਰ ਵੰਡਣ ਵਾਲੀਆ

ਫਿਰ ਕੋਈ ਦੁਖੀਆ ਬਿਲਾਲ ਏ ਮੁੰਤਜ਼ਿਰ, ਕੋਈ ਉਵੈਸ
ਪਿਆਰ ਦੀ ਸੌਗ਼ਾਤ ਨੇੜੇ, ਦੂਰ ਵੰਡਣ ਵਾਲੀਆ

ਇਸ਼ਕ ਤੇਰਾ ਰਚ ਕੇ ਹੱਡੀਂ ਸਾਹਵਾਂ ਵਿਚੋਂ ਬੋਲਿਆ
ਸਾਲਿਕਾਂ ਨੂੰ ਸਰਮਦ ਤੇ ਮਨਸੂਰ ਵੰਡਣ ਵਾਲੀਆ

ਤੇਰੀ ਕਮਲੀ ਨੇ ਹੁਸਨ ਦੇ ਐਬ ਕੁੱਜੇ ਨੈਣ ਸੱਦਾ
ਅਦਲ ਦਾ, ਇਨਸਾਫ਼ ਦਾ ਦਸਤੂਰ ਵੰਡਣ ਵਾਲੀਆ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 17 ( ਹਵਾਲਾ ਵੇਖੋ )