ਹਿਜਰ ਦੀ ਲਾਟ

ਮੈਂ ਨਹੀਂ ਕਹਿੰਦਾ
ਮੇਰੀ ਖ਼ਾਤਿਰ
ਤੂੰ ਛੱਡ ਦੇ ਸਾਰਾ ਜਹਾਨ
ਅਪਣਾ ਜੀਵਨ ਕਰਦੇ ਮੇਰੇ ਨਾਂ
ਮੈਂ ਨਹੀਂ ਚਾਹੁੰਦਾ
ਤੂੰ ਜੀਵਨ ਅੱਥਰੂ ਲੜੀ ਪੂਰੋ
ਮੈਂ ਕਦ ਕਹਿਣਾ
ਤੂੰ ਮੇਰਾ ਹੋ ਕੇ ਰਹੋ
ਚੰਨਾਂ ਮੇਰੀ ਬੱਸ ਇਹੋ ਤਾਹੰਗ
ਹਿਜਰ ਦੀ ਲਾਟ ਮੈਨੂੰ ਕਲਮ ਕਲੀਆਂ ਸਹਿਣ ਦੇ
ਆਪਣੀ ਅੱਖ ਦੀ ਨੁਕਰੇ
ਦਿਲ ਦੇ ਕਿਸੇ ਕੋਨੇ ਵਿਚ
ਮੈਨੂੰ ਵੀ ਬੱਸ ਪਿਆਰ ਹਨ ਦੇ