ਟੇਸ਼ਣ ਤੇ

ਅੱਖਾਂ ਵਿਚ ਹੜ੍ਹ ਅੱਖਰਾਂ ਦਾ
ਹੌਂਟਾਂ ਉਪਰ ਚੁੱਪ ਦੇ ਤਾਲੇ

ਆਸੇ ਪਾਸੇ ਦੀ ਦਲਗਨਨ
ਪੈਰੀਂ ਭਰਦੇ ਫਸਦੇ ਛਾਲੇ

ਐਪਰ ਫ਼ਿਰ ਵੀ ਉੱਡ ਪਿਡ ਜਾਣੇ

ਟੇਸ਼ਣ ਤੇ ਹੱਥ ਹਿਲਦੇ ਰਹਿ ਗਏ
ਦੋ ਦਿਲ ਮਿਲਦੇ ਮਿਲਦੇ ਰਹਿ ਗਏ