ਡੁੱਬ ਮਰਨ ਦੀ ਗੱਲ

ਡੁੱਬ ਮਰਨ ਦੀ ਗੱਲ ਤਾਂ
ਬਹੁਤ ਪੁਰਾਣੀ ਹੋ ਚੁੱਕੀ ਏ
ਆ, ਆਪਾਂ ਇਕ ਨਵੀਂ ਲੇਕ ਪਾਈਏ
ਡੁੱਬ ਮਰਨ ਦੀਆਂ ਗੱਲਾਂ ਛਡਈਏ
ਮਨ ਦੀ ਸੋਹਣੀ
ਜ਼ਿੰਦਗੀ ਦਾ ਸਾਗਰ ਤਰ ਨਈਂ ਸਕਦੀ
ਜਿਸਮਾਂ ਦਾ ਕੱਚਾ ਘੜਾ
ਹਵਸਾਂ ਦਿਆਂ ਪਹਿਰਾਂ ਵਿਚ ਲੈ ਕੇ
ਰੋਜ਼ ਡੁੱਬ ਜਾਂਦੀ ਏ
ਉਸ ਨੂੰ ਪਾਰ ਲੰਘਾਈਆਂ

ਮਨ ਦੀ ਸੋਹਣੀ ਪਾਰ ਕਿੰਜ ਲੱਗੇ
ਜ਼ਿੰਦਗੀ ਦੀ ਕੁਸ਼ਤੀ, ਹਵਸ ਦਾ ਸਾਗਰ
ਤੇ ਤਣ ਦਾ ਡੁੱਬਣਾ
ਰੋਜ਼ ਹੁੰਦਾ ਏ
ਦਰਿਆਵਾਂ ਵਿਚ ਡੁੱਬਣ ਦੀ ਗੱਲ ਵੀ
ਬਹੁਤ ਪੁਰਾਣੀ ਹੋ ਗਈ ਹੈ
ਆ, ਆਪਾਂ ਇਕ ਨਵੀਂ ਲੇਕ ਪਾਈਏ
ਡੁੱਬਣ ਦੀ ਗੱਲ ਛੱਡ
ਸੱਚ ਬੀਜਏ, ਸੱਚ ਉਗਾਈਏ