ਇਹ ਪਿਆਰ ਨਹੀਂ ਏ ਛੋਟੀ ਉਮਰੇ ਪਿਆਰ ਨਾ ਕਰ ਇਹ ਤਾਂ ਅੱਗ ਦਾ ਲਾਵਾ ਏ ਇਸ ਕੋਲੋਂ ਡਰ ਇਹ ਪਿਆਰ ਨਹੀਂ ਏ ਮੈਂ ਤਾਂ ਉਮਰ ਦਾ ਅੱਧਾ ਸਫ਼ਰ ਮੁਕਾ ਆਇਆ ਹਾਂਂ ਖੜ੍ਹੀਆਂ ਸ਼ੋਖ਼ ਬਹਾਰਾਂ ਕਈ ਹੰਢਾ ਆਇਆ ਹਾਂਂ ਇਹ ਉਜੜੇ ਮਹਿਲਾਂ ਦੇ ਝੱਲੀਏ ਛੱਡ ਦੇ ਦਰ ਇਹ ਪਿਆਰ ਨਹੀਂ ਛੋਟੀ ਉਮਰੇ ਮਨ ਦਾ ਪੰਛੀ ਭਟਕੇ ਥਾਂ ਥਾਂ ਹਰ ਇਕ ਗੱਲ ਦਾ ਹਾਰ ਇਹ ਬਣ ਕੇ ਲਟਕੇ ਥਾਂ ਥਾਂ ਕਦੇ ਤੇਰਾਂ ਨਾਲ਼ ਵਣ ਹੋਵੇ ਕਦੇ ਜਾਵੇ ਖੁਰ ਇਹ ਪਿਆਰ ਨਹੀਂ ਬਦਲ ਜਾਵੇਗੀ ਤੇਰੀ ਮੇਰੀ ਮੰਜ਼ਿਲ ਇਕ ਦਿਨ ਬਣ ਕੇ ਰਹਿ ਜਾਵਾਂਗਾ ਬੀਤਿਆ ਮੈਂ ਪਲ ਇਕ ਦਿਨ ਉਹ ਮੰਜ਼ਿਲ ਕੀ ਮੰਜ਼ਿਲ ਜੋ ਨਾ ਹੋਵੇ ਸਿਰ ਇਹ ਪਿਆਰ ਨਹੀਂ ਜਜ਼ਬਾਤੀ ਹੋ ਕੀਤੇ ਵਾਅਦੇ ਭੁੱਲ ਜਾਂਦੇ ਨੇਂ ਸੱਚ ਤੋਂ ਵੀ ਕਈ ਸੱਚੇ ਲੋਕੀਂ ਰੁਲ਼ ਜਾਂਦੇ ਨੇਂ ਉਮਰ ਬਿਤਾਉਣ ਤੋਂ ਪਹਿਲਾਂ ਬੰਦਾ ਜਾਂਦਾ ਮਰ ਇਹ ਪਿਆਰ ਨਹੀਂ