ਜੰਗਲ਼ ਚ ਲੁਕਿਆ ਜਾਲ਼ ਸੀ ਏਨੇ ਕਮਾਲ ਨਾਲ਼

ਜੰਗਲ਼ ਚ ਲੁਕਿਆ ਜਾਲ਼ ਸੀ ਏਨੇ ਕਮਾਲ ਨਾਲ਼
ਤਿਤਲੀ ਉਲਝ ਕੇ ਰਹਿ ਗਈ ਚੰਬੇ ਦੀ ਡਾਲ਼ ਨਾਲ਼

ਤੇਰੀ ਵਿਦਾਈ ਬਾਅਦ ਮੈਂ ਸੰਭਲਦਾ ਕਿਸ ਤਰ੍ਹਾਂ
ਹਲਦੀ ਸੀ ਇਹ ਜ਼ਮੀਨ ਵੀ ਹਿਲਦੇ ਰੁਮਾਲ ਨਾਲ਼

ਮਨ ਦੇ ਆਕਾਸ਼ ਵਿਚ ਕਦੇ ਤਿੰਨ ਜ਼ਮੀਨ ਤਯੇ
ਦੁੱਖ ਸੁੱਖ ਦੇ ਸ਼ਾਹੀ ਕਾਫ਼ਲੇ ਚਲਦੇ ਨੇਂ ਨਾਲ਼ ਨਾਲ਼

ਤੇਰੇ ਮੁਰੀਦ ਅੱਗ ਤੇ ਨੱਚੇ ਸੀ ਖ਼ੂਬ ਪ੍ਰ
ਤੂੰ ਹੀ ਸਰਾਂ ਨਾ ਮਿਲੀਆਂ ਖ਼ੰਜਰ ਦੀ ਤਾਲ ਨਾਲ਼

ਕੀ,ਕੌਣ, ਕਿੱਥੇ, ਕਿਸ ਤਰ੍ਹਾਂ, ਕਿਹੜਾ,ਕਦੋਂ, ਕਿਵੇਂ
ਸਾਰੇ ਸਫ਼ਰ ਚ ਤੁਰ ਰਹੇ ਕਿੰਨੇ ਸਵਾਲ ਨਾਲ਼

ਮੇਰੀ ਗ਼ਜ਼ਲ ਦੇ ਦਿਲ ਚ ਉਹ ਸਾਰੇ ਹੀ ਲੋਹਾ ਗਏ
ਰੁਕੇ ਸੀ ਜਿਹੜੇ ਤੀਰ ਮੈਂ ਲਫ਼ਜ਼ਾਂ ਦੀ ਢਾਲ਼ ਨਾਲ਼