ਟੁਰ ਗਏ ਸਾਰੇ ਗ਼ੈਰਤਮੰਦ ਸਿਆਸਤਦਾਨ ਅਸਾਡੇ,

ਜੁਨੈਦ ਅਕਰਮ

ਟੁਰ ਗਏ ਸਾਰੇ ਗ਼ੈਰਤਮੰਦ ਸਿਆਸਤਦਾਨ ਅਸਾਡੇ, ਹਿਜੜਿਆਂ ਦਾ ਦੂਰ ਵੇ ਰੱਬਾ ਲੋੜ ਅਸਾਨੂੰ ਨਰ ਦੀ । ਚੌਧਰ ਬੂਟਾਂ ਵਾਲਿਆਂ ਨੂੰ ਮਿਲ ਜਾਂਦੀ ਪਾਰ ਸਮੁੰਦਰੋਂ, ਝੋਲ਼ੀ ਚੱਕ ਸਿਆਸਤ ਪਈ ਫਿਰ ਉਸਦਾ ਪਾਣੀ ਭਰਦੀ । ਮਰ ਮੁੱਕ ਗਈ ਏ ਗ਼ੈਰਤ ਲਗਦੀ ਸਰਕਾਰੋਂ ਦਰਬਾਰੋਂ, ਦਿਲ ਦੇ ਜ਼ਖ਼ਮ ਦਿਖਾਈਏ ਕਿਹਨੂੰ ਨਹੀਓਂ ਦਿਸਦਾ ਦਰਦੀ । ਮਿਹਨਤ ਪਿਆਰ ਮੁਹੱਬਤ ਮੱਕੇ ਦੇਸ ਅਸਾਡੇ ਵਿਚੋਂ, ਹਵਸ ਪ੍ਰਸਤੀ ਵੱਧ ਗਈ ਹਰ ਥਾਂ ਅਕਲ ਪਈ ਘਾ ਚਰਦੀ । ਮਾਂ ਦੀ ਇੱਜ਼ਤ ਦੇ ਰਖਵਾਲੇ ਪੁੱਤਰ ਹੋਏ ਕਪਤਰ, ਵੰਨ-ਸੋਨੇ ਦੁੱਖ 'ਜੁਨੈਦ ਅਕਰਮ' ਪਈ ਧਰਤੀ ਜਰਦੀ

Share on: Facebook or Twitter
Read this poem in: Roman or Shahmukhi

ਜੁਨੈਦ ਅਕਰਮ ਦੀ ਹੋਰ ਕਵਿਤਾ