ਆਪਣੇ ਵਰਗੀ ਕਿਸੇ ਰੂਹ ਦੀ ਹੋ ਗਈਯ

ਆਪਣੇ ਵਰਗੀ ਕਿਸੇ ਰੂਹ ਦੀ ਹੋ ਗਈਯ
ਜ਼ਿੰਦਗੀ ਕਿੰਨੀ ਜ਼ਿਆਦਾ ਖ਼ੂਬਸੂਰਤ ਹੋ ਗਈ

ਇਕ ਦੂਜੇ ਦੇ ਲਈ ਸਾਂ, ਪਾਰਦਸ਼ੀ ਹੋ ਗਏ
ਉਹ ਦੁਬਾਰਾ ਕਿਸ ਤਰਾਂ ਪੱਥਰ ਦੀ ਮੂਰਤ ਹੋ ਗਈ

ਰਾਤ ਮੈਂ ਬੁੱਕਲ ਚ ਆਪਣੀ ਚਾਂਦ ਲੈ ਕੇ ਸੌਂ ਗਿਆ
ਚਾਨਣੀ ਉਸ ਰਾਤ ਤੋਂ ਮੈਨੂੰ ਵਸੀਅਤ ਹੋ ਗਈ

ਵੇਖ ਕੇ ਫੁੱਲ ਵੇਚਦੀ ਫੁੱਲਾਂ ਜਿਹੀ ਨਾਜ਼ੁਕ ਕੁੜੀ
ਪਹਿਲ ਖ਼ੁਸ਼ਬੂ ਹੋ ਗਏ, ਮਦਹੋਸ਼ ਕੁਦਰਤ ਹੋ ਗਈ

ਜਦ ਤੋਂ ਉਸ ਦੇ ਵਿਚ ਚੰਨ ਦਾ ਅਕਸ ਆ ਉੱਤਰ ਯਾਹ
ਸ਼ਾਂਤ ਗਹਿਰੀ ਝੀਲ ਕਿੰਨੀ ਖ਼ੂਬਸੂਰਤ ਹੋ ਗਈ

ਪੀਣ ਦੀ ਸ਼ਿੱਦਤ ਨੂੰ ਉਸ ਨੇ ਪਰਖਿਆ ਤੇ ਪਰਖ ਕੇ
ਅੱਗ ਦੀ ਵਗਦੀ ਨਦੀ ਚੁੱਪ ਚਾਪ ਸ਼ਰਬਤ ਹੋ ਗਈ