ਖ਼ੁਸ਼ੀ ਦੀ ਆਸ ਤੇ ਹਰ ਜ਼ਹਿਰ ਤਾਈਂ ਪੀ ਲਿਆ ਯਾਰੋ

ਖ਼ੁਸ਼ੀ ਦੀ ਆਸ ਤੇ ਹਰ ਜ਼ਹਿਰ ਤਾਈਂ ਪੀ ਲਿਆ ਯਾਰੋ
ਗ਼ਮਾਂ ਨੂੰ ਖਾ ਲਿਆ ਹਰ ਜ਼ਖ਼ਮ ਤਾਈਂ ਸੀ ਲਿਆ ਯਾਰੋ

ਨਿਰਾਸ਼ਾ ਦੇ ਸਮੁੰਦਰ ਵਿਚ ਰਹੇ ਡੁੱਬਦੇ ਕਦੇ ਤਰਦੇ
ਅਸਾਡਾ ਹੀ ਇਹ ਜੀਰਾ ਸੀ ਕਿ ਫੇਰ ਵੀ ਸੀ ਲਿਆ ਯਾਰੋ

ਉਹਦੇ ਦਰ ਤੇ ਜਦੋਂ ਵੀ ਮੈਂ ਠੋਕਰਾਂ ਮਿਲੀਆਂ
ਭਲਾ ਮੈਂ ਇਸ਼ਕ ਦੇ ਸੌਦੇ ਦੇ ਵਿਚੋਂ ਕੀ ਲਿਆ ਯਾਰੋ

ਰਹੇ ਤੁਰਦੇ, ਰਹੇ ਡਿਗਦੇ, ਰਹੇ ਉਠਦੇ, ਰਹੇ ਤੁਰਦੇ
ਜ਼ਮਾਨੇ ਨੂੰ ਅਸਾਂ ਭਟਕਣ ਦਾ ਪੈਂਡਾ ਹੀ ਲਿਆ ਯਾਰੋ

ਸਦਾ ਹੀ ਫੁੱਲ ਜਿਸ ਬੂਟੇ ਦੇ ਵੰਡਣ ਮਹਿਕ ਪੀੜਾਂ ਦੀ
ਅਸਾਂ ਤਾਂ ਦਿਲ ਦੀ ਧਰਤੀ ਵਾਸਤੇ ਓਹ ਵੀ ਲਿਆ ਯਾਰੋ