ਈ ਯਾਦ ਕਰ ਕਰ ਰੋਵਾਂ ਦਿਨੇ ਰਾਤੀਂ

ਈ ਯਾਦ ਕਰ ਕਰ ਰੋਵਾਂ ਦਿਨੇ ਰਾਤੀਂ ਹੋਏ ਐਬ ਮੈਥੋਂ ਬੇ ਅੰਦਾਜ਼ ਅੱਲ੍ਹਾ
ਆਪਣੇ ਫ਼ਜ਼ਲ ਦੇ ਨਾਲ਼ ਚਾ ਕਰੀਂ ਬਖ਼ਸ਼ੇਂ, ਮੰਗਾਂ ਦੁਆ ਕਰ ਦਸਤ ਦਰਾਜ਼ ਅੱਲ੍ਹਾ
ਨਿਕਲੇ ਨਾਲ਼ ਈਮਾਨ ਵਜੂਦ ਵਿਚੋਂ, ਕਰ ਜਾਏ ਜਦ ਰੂਹ ਪਰਵਾਜ਼ ਅੱਲ੍ਹਾ
ਹੋਣ ਦਮ ਜਾਂ ਆ ਕੇ ਖ਼ਤਮ ਮੇਰੇ, ਹਵਾਂ ਵਿਚ ਸਜੋਦ ਨਮਾਜ਼ ਅੱਲ੍ਹਾ

ਰੱਖੀਂ ਸ਼ਾਦ ਆਬਾਦ ਸਭ ਸੱਜਣਾਂ ਨੂੰ, ਦਰਦ ਖ਼ਾਹ ਜਿਤਨੇ ਮਹਿਰਮ ਰਾਜ਼ ਅੱਲ੍ਹਾ
ਦੇਵੀਂ ਨੇਕ ਹਿਦਾਇਤ ਕੁਪੱਤੀਆਂ ਨੂੰ, ਆ ਜਾਣ ਸ਼ੱਰਾ ਰੱਤੋਂ ਬਾਜ਼ ਅੱਲ੍ਹਾ
ਸਦਕੇ ਨਬੀ ਦੇ ਕਰੀਂ ਕਬੂਲ ਸਾਰੀ ਮੈਂ ਗ਼ਰੀਬ ਦੀ ਅਜ਼ਜ਼ ਨਿਆਜ਼ ਅੱਲ੍ਹਾ
ਖ਼ੁਸ਼ ਤਬਾ ਤਸਨੀਫ਼ ਸੁਣ ਕੇ ਮੇਰੀ, ਤੇਰੇ ਇਸ਼ਕ ਵਿਚ ਹੋਣ ਗੁਦਾਜ਼ ਅੱਲ੍ਹਾ