ਜ।ਜਿਹੜਾ ਦੋਸਤ ਵਫ਼ਾਦਾਰ ਹੋਵੇ

ਜ।ਜਿਹੜਾ ਦੋਸਤ ਵਫ਼ਾਦਾਰ ਹੋਵੇ, ਉਸ ਤੋਂ ਜੀ ਦਾ ਭੇਤ ਛਪਾਈ ਦਾ ਨਹੀਂ
ਸੱਚੀ ਬਾਤ ਹੋਵੇ ਜਿਹੜੀ ਸਾਫ਼ ਕਹੀਏ, ਗੱਲਾਂ ਝੂਠੀਆਂ ਨਾਲ਼ ਪਰਚਾਈ ਦਾ ਨਹੀਂ
ਸੁਖ਼ਨ ਵਲਾਂ ਛੱਲਾਂ ਵਾਲੇ ਕੱਢ ਮੂੰਹੋਂ ਫੱਕ ਦੋਸਤੀ ਦੇ ਵਿਚ ਪਾਈ ਦਾ ਨਹੀਂ
ਖ਼ੁਸ਼ ਤਬਾ ਦਿਲ ਥੀਂ ਸਾਦਿਕ ਯਾਰ ਹੋਈਏ, ਖੋਟ ਸੱਜਣਾਂ ਨਾਲ਼ ਕਮਾਈ ਦਾ ਨਹੀਂ