ਦ। ਦੋਸਤੀ ਤੋੜ ਤਾਂ ਨਿਭਦੀ ਏ

ਦ। ਦੋਸਤੀ ਤੋੜ ਤਾਂ ਨਿਭਦੀ ਏ, ਜਦੋਂ ਦੂਜ ਤਰਫ਼ੈਨ ਥੀਂ ਦੂਰ ਹੋਵੇ
ਆਪਸ ਵਿਚ ਕਿਹਾ ਇਕ ਦੂਸਰੇ ਦਾ, ਦੋਹਾਂ ਧਿਰਾਂ ਨੂੰ ਜੇ ਮਨਜ਼ੂਰ ਹੋਵੇ

ਐਬ ਵੇਖ ਇਕ ਦੂਜੇ ਤੇ ਪਾਏ ਪਰਦਾ, ਭਾਵੇਂ ਕਿਸੇ ਦੇ ਕੋਲੋਂ ਕਸੂਰ ਹੋਵੇ
ਬਾਅਜ਼ੇ ਮੌਕਾ ਤੇ ਇਕ ਤਲਖ਼ ਹੁੰਦਾ, ਚਾਹੀਏ ਦੂਸਰਾ ਨਰਮ ਜ਼ਰੂਰ ਹੋਵੇ

ਸੰਨ ਕੇ ਜੱਗ ਦੇ ਤਾਣਿਆਂ ਬੋਲੀਆਂ ਨੂੰ, ਦਿਲ ਕਿਸੇ ਦਾ ਵੀ ਨਾ ਰੰਜੂਰ ਹੋਵੇ
ਹੋਵੇ ਦਿਲ ਜੇ ਦੋਹਾਂ ਦਾ ਸਾਫ਼ ਸ਼ੀਸ਼ਾ, ਫਿਰ ਕਿਉਂ ਦੋਸਤੀ ਵਿਚ ਫ਼ਤੂਰ ਹੋਵੇ

ਰਿਹਾ ਉਨ੍ਹਾਂ ਦੀ ਆਉਂਦੀ ਬਹੁਤ ਮੁਸ਼ਕਿਲ, ਦਿਲ ਜਿਹਨਾਂ ਦੇ ਵਿਚ ਗ਼ਰੂਰ ਹੋਵੇ
ਖ਼ੁਸ਼ ਤਬਾ ਕੰਮ ਆਜ਼ਜ਼ੀ ਨਾਲ਼ ਸੂਰੇ, ਖ਼ਫ਼ਾ ਖ਼ੁਦੀ ਥੀਂ ਰੱਬ ਗ਼ਫ਼ੂਰ ਹੋਵੇ