ਅੱਜ ਅਸੀਂ
ਜਿਸ ਮੋੜ ਤੇ ਖਲੋਤੇ ਹਾਂਂ
ਜਾਪਦਾ ਏ
ਇਹ ਮੋੜ
ਮੁੜਦਾ ਹੀ ਜਾਏਗਾ
ਤੇ ਸਾਨੂੰ
ਫ਼ਿਰ ਨਵੇਂ ਸਿਰਿਉਂ
ਸਫ਼ਰ ਸ਼ੁਰੂ ਕਰਨਾ ਪਵੇਗਾ
ਨਵਾਂ ਸਫ਼ਰ
ਜਿਹੜਾ ਨਾ ਖ਼ਤਮ ਹੁੰਦਾ ਏ, ਨਾ ਸ਼ੁਰੂ
ਹਵਾ ਸੀਮਾਂ ਤੋਂ ਲੰਘ ਜਾਏਗੀ
ਸਾਡੀਆਂ ਖ਼ੁਸ਼ਬੂਵਾਂ ਅਤੇ ਬਦਬੂਵਾਂ ਲੈ ਕੇ
ਪਰ ਅਸੀਂ ਇਥੇ ਉਸੇ ਮੋੜ ਤੇ ਖਲੋਤੇ ਰਹਾਂਗੇ