ਅੱਥਰੂਆਂ ਦੇ ਨਾਲ਼ ਪੱਬੀਆਂ ਨਜ਼ਮਾਂ
ਵਰਕੇ ਅਤੇ ਟਿਮਕਣ ਪਈਆਂ
ਜੱਗੋਂ ਬਾਹਰਾ
ਸ਼ੀਸ਼ਾ ਦਿਲ ਦਾ
ਅਕਸ ਵਿਖਾਵੇ
ਨੈਣਾਂ ਵਾਲਿਆਂ ਮਸ਼ਕਾਂ ਭਰਦਾ
ਮਸ਼ਕਾਂ ਵਿਚੋਂ
ਪਾਣੀ ਸਮ ਦਾ
ਖਲਿਆਨਾਂ ਨੂੰ ਬਾਗ਼ ਬਣਾਵੇ
ਇਕਲਾਪੇ ਨੂੰ
ਕੋਲ਼ ਬੁਲਾਵੇ
ਦਰਦ ਪਖੇਰੂ ਉਡਣਾ ਚਾਹਵੇ

ਨਾਲ਼ ਨਮੋਸ਼ੀ ਥੱਕਿਆ ਸੂਰਜ
ਡੁੱਬਦਾ ਜਾਵੇ