ਬੱਸ ਪੰਜ ਤਣ ਪਾਕ ਸ਼ਫ਼ਾ ਵਾਲੇ, ਅਕਸੀਰ ਦੀ ਕੋਈ ਮਿਸਾਲ ਨਹੀਂ
ਜੰਨਤ ਕੌਸਰ ਤੇ ਅਰਸ਼ ਫ਼ਰਸ਼, ਜਾਗੀਰ ਦੀ ਕੋਈ ਮਿਸਾਲ ਨਹੀਂ

ਕਿਤੇ ਗਰਮੀ ਨਹੀਂ ਇਰਾਕ ਜਿਹੀ, ਖ਼ੁਸ਼ਕੀ ਨਹੀਂ ਕੁਰਬਲ ਖ਼ਾਕ ਜਿਹੀ
ਇਸ ਜ਼ੈਨਬ ਬੀ ਬੀ ਪਾਕ ਜਿਹੀ, ਹਮਸ਼ੀਰ ਦੀ ਕੋਈ ਮਿਸਾਲ ਨਹੀਂ

ਅਕਬਰ ਸਗ਼ਰੀ ਦਾ ਵਾਅਦਾ ਏ, ਆਬਿਦ ਬਿਮਾਰ ਪਿਆਦਾ ਏ
ਜਿਹੜਾ ਅਲੀ ਅਸਗ਼ਰ ਨੇ ਖਾਹਦਾ ਏ, ਇਸ ਤੀਰ ਦੀ ਕੋਈ ਮਿਸਾਲ ਨਹੀਂ

ਮੋਸੀ ਨਬੀ ਏ ਕਲੇਮ ਅੱਲ੍ਹਾ, ਤੇ ਇਬਰਾਹੀਮ ਖ਼ਲੀਲ ਅੱਲ੍ਹਾ
ਅਤੇ ਇਸਮਾਈਲ ਜ਼ਬੀਹ ਅੱਲ੍ਹਾ, ਸ਼ੱਬੀਰ ਦੀ ਕੋਈ ਮਿਸਾਲ ਨਹੀਂ

ਰੱਬ ਮੁੱਲ ਦਾ ਨਿੱਕੂ ਕਾਰਾਂ ਵਿਚ, ਨਾਲੇ ਮਿਲ ਦਾ ਪੈਰ ਦੇ ਦਾਰਾਂ ਵਿਚ
ਮਨਜ਼ੂਰ ਪੰਜਾਂ ਤੇ ਬਾਰਾਂ ਵਿਚ, ਤਾਸੀਰ ਦੀ ਕੋਈ ਮਿਸਾਲ ਨਹੀਂ