ਸੈਫ਼ਾਲ ਮਲੂਕ

ਆਗ਼ਾਜ਼ ਕਿੱਸਾ

ਰਹਿਮਤ ਦਾ ਮੀਂਹ ਪਾ ਖ਼ੁਦਾਇਆ ਬਾਗ਼ ਸੁੱਕਾ ਕਰ ਹਰਿਆ
ਬੂਟਾ ਆਸ ਉਮੀਦ ਮੇਰੀ ਦਾ ਕਰਦੇ ਮੇਵੇ ਭਰਿਆ

ਮਿੱਠਾ ਮੇਵਾ ਬਖ਼ਸ਼ ਅਜਿਹਾ ਕੁਦਰਤ ਦੀ ਘੱਤ ਸ਼ੇਰੀ
ਜੋ ਖਾਵੇ ਰੋਗ ਉਸ ਦਾ ਜਾਵੇ ਦੂਰ ਹੋਵੇ ਦਿਲਗੀਰੀ

ਸਦਾਬਹਾਰ ਦੇਈਂ ਇਸ ਬਾਗੇ ਕਦੇ ਖ਼ਿਜ਼ਾਂ ਨਾ ਆਵੇ
ਹੋਵਣ ਫ਼ੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ਫਲ਼ ਖਾਵੇ

ਬਾਲ ਚਿਰਾਗ਼ ਇਸ਼ਕ ਦਾ ਮੇਰਾ ਰੌਸ਼ਨ ਕਰਦੇ ਸੀਨਾ
ਦਿਲ ਦੇ ਦੇਵੇ ਦੀ ਰੁਸ਼ਨਾਈ ਜਾਵੇ ਵਿਚ ਜ਼ਮੀਨਾਂ

ਨੇਅਮਤ ਆਪਣੀ ਵੀ ਕੁਝ ਮੈਨੂੰ ਬਖ਼ਸ਼ ਸ਼ਨਾਸਾਂ ਪਾਵਾਂ
ਹਿੰਮਤ ਦੇ ਦਿਲੇ ਨੂੰ ਤੇਰਾ ਸ਼ੁਕਰ ਬਜਾ ਲਿਆਵਾਂ

ਲਾਹ ਹਨੇਰਾ ਜਿਹਲ ਬਰੁਏ ਦਾ ਚਾਨਣ ਲਾ ਅਕਲ ਦਾ
ਬਖ਼ਸ਼ ਵਿਲਾਐਤ ਸ਼ਿਅਰ ਸੁਖ਼ਨ ਦੀ ਯਮਨ ਰਹੇ ਵਿਚ ਰੁਲਦਾ

ਅੱਵਲ ਦੇ ਦਲ ਜਿਸ ਵਿਚ ਹੋਵਣ ਸੱਚੇ ਸੁਖ਼ਨ ਖ਼ਜ਼ਾਨੇ
ਲਾਅਲ ਜਵਾਹਰ ਕੱਢ ਕੱਢ ਦੇਵੇ ਕੁੱੋਤ ਬਖ਼ਸ਼ ਜ਼ੁਬਾਨੇ

ਤਬਾ ਮੇਰੀ ਦਾ ਨਾਫ਼ਾ ਖੁੱਲੇਂ ਮੁਲਕੀਂ ਮੁਸ਼ਕ ਧੁਮਾਈਂ
ਸੰਨ ਸੁਣ ਮਗ਼ਜ਼ ਮੁਅੱਤਰ ਹੋਵਣ ਬੋ ਇਸ਼ਕ ਦੀ ਪਾਈਂ

ਸੁਖ਼ਨ ਮੇਰੇ ਦੀ ਸ਼ਕਰੋਂ ਹੋਵਣ ਮਠ੍ਠੱਿਏ ਮਨਾ ਕਲਮ ਦੇ
ਸ਼ਿਅਰ ਮੇਰੇ ਦੇ ਉਤਰੂੰ ਕਾਗ਼ਜ਼ ਲਾਵੇ ਖ਼ਾਲ ਰਕਮ ਦੇ

ਵਓਹਟੀ ਨਵੀਂ ਕਿਤਾਬ ਮੇਰੀ ਨੂੰ, ਜੋਬਨ ਬਖ਼ਸ਼ ਸੰਘਾ ਰੀਂ
ਪਾਕ ਨਜ਼ਰ ਦੇ ਵੇਖਣ ਵਾਲੇ, ਨਦੀ ਇਸ਼ਕ ਦੀ ਤਾਰੇਂ

ਜੇ ਕੋਈ ਮੇਲ਼ੀ ਇੱਕ੍ਹੀਂ ਵੇਖੇ ਐਬ ਧਗਾਨੇ ਲਾਵੇ
ਉਹ ਭੀ ਅਦਲ ਤੇਰੇ ਦੇ ਘਰ ਥੀਂ ਕੁਝ ਸਜ਼ਾਈਂ ਪਾਵੇ

ਮਰ ਮਰ ਹੱਕ ਬਣਾਉਣ ਸ਼ੀਸ਼ਾ ਮਾਰ ਵੱਟਾ ਇੱਕ ਭੰਨਦੇ
ਦੁਨੀਆ ਅਤੇ ਥੋੜੇ ਰਹਿ ਗਏ ਕਦਰ ਸ਼ਨਾਸ ਸੁਖ਼ਨ ਦੇ

ਅੱਵਲ ਤੇ ਕੁਝ ਸ਼ੌਕ ਨਾ ਕਿਸੇ ਕੰਨ ਸੁਖ਼ਨ ਅੱਜ ਸੁਣਦਾ?
ਜੇ ਸੁਨਸੀ ਤਾਂ ਕਿੱਸਾ ਉਤਲਾ ਕੋਈ ਨਾ ਰਮਜ਼ਾਂ ਪਿੰਦਾ

ਲੱਦ ਗਏ ਉਹ ਯਾਰ ਪਿਆਰੇ ਸੁਖ਼ਨ ਸ਼ਨਾਸ ਹਮਾਰੇ
ਸੁਖ਼ਨ ਸਰਾਫ਼ ਮੁਹੰਮਦ ਬਖ਼ਸ਼ਾ ਲਾਲਾਂ ਦੇ ਵਣਜਾਰੇ

ਮਜਲਿਸ ਬਹਿ ਬਹਿ ਗਏ ਸਿਆਣੇ ਕਰ ਕਰ ਹੋਸ਼ ਸੰਭਾਲੇ
ਹਿੱਕ ਦੂਏ ਸੰਗ ਵਰਤੀ ਉਲਫ਼ਤ ਜਿਉਂ ਭੋਲੀਆਂ ਦੇ ਚਾਲੇ

ਲੈ ਲੈ ਗਏ ਸੁਖ਼ਨ ਦੀ ਲੱਜ਼ਤ ਪੀ ਪੀ ਮਸਤ ਪਿਆਲੇ
ਖ਼ਾਲੀ ਰਹਿ ਗਏ ਮਿਟ ਮੁਹੰਮਦ ਖ਼ਾਨੇ ਮਜਲਿਸ ਵਾਲੇ

ਕਿਧਰੇ ਨਜ਼ਰ ਨਾ ਆਵੇ ਕੋਈ ਭਰੇ ਪਿਆਲੇ ਵਾਲਾ
ਜੇ ਦੱਸੇ ਤਾਂ ਵਰਤੇ ਨਾਹੀਂ ਨਾ ਹੱਕ ਘੁਟ ਨਵਾਲਾ

ਕਹੇ ਅਸਾਂ ਥੀਂ ਉਹਲੇ ਹੋਏ ਸਾਕੀ ਮਿਟ ਪਿਆਲੇ
ਹਾਏ ਅਫ਼ਸੋਸ ਮੁਹੰਮਦ ਬਖ਼ਸ਼ਾ ਕੰਨ ਕਰੇ ਉਪਰਾਲੇ

ਯਾਰਾਂ ਬਾਝ ਸ਼ਰਾਬ ਸੁਖ਼ਨ ਦਾ ਵਰਤਣ ਤੇ ਕਦ ਜੀਵ ਸੀ
ਸੁੱਚਾ ਮੇਲ਼ਾ ਕੱਢ ਮੁਹੰਮਦ ਜੋ ਪਿਓ ਸੀ ਸੋ ਪਿਓ ਸੀ