ਸੈਫ਼ਾਲ ਮਲੂਕ

ਪਰੀ ਉਪਰ ਅਸਰ

ਸੂਰਤ ਵੇਖ ਹੋਈ ਦਿਲ ਘਾਇਲ, ਸ਼ਾਹ ਪਰੀ ਮਸਤਾਨੀ
ਦਿਲ ਵਿਚ ਦਾਗ਼ ,ਮੂਹੀਂ ਪਰ ਲਾਲੀ, ਜਿਉਂ ਲਾਲਾ ਬਸਤਾਨੀ

ਦੋਜ਼ਖ਼ ਭਾਹ ਪਰਮ ਦੀ ਸੀਨੇ, ਭੜਕ ਲੱਗੀ ਭਿੜ ਕਾਰੇ
ਧੂਆਂ ਧਾਰੀ ਅੰਤ ਗ਼ੁਬਾਰੀ, ਪਾਈ ਇਸ਼ਕ ਹੱਤਿਆਰੇ

ਸੜ ਗਏ ਥੰਮ ਤਹੱਮੁਲ ਵਾਲੇ, ਢੱਠੇ ਸਬਰ ਚੁਬਾਰੇ
ਸੋਹਣੀਆਂ ਕੋਲ਼ ਮੁਹੰਮਦ ਬਖਸ਼ਾ, ਕਿਸ ਨਹੀਂ ਪਿੜ ਹਾਰੇ

ਸ਼ਾਹਜ਼ਾਦੇ ਵੱਲ ਵੇਖ ਨਾ ਸਕੀ, ਮੁੜ ਡੇਰੇ ਨੂੰ ਚਲੀ
ਤਾਬਿਸ਼ ਖਾ ਹੁਸਨ ਦੀ ਨੱਠੀ, ਝਾਲ ਨਾ ਗਈਵਸ ਝੱਲੀ

ਜਾ ਅਗੇਰੇ ਮਲਿਕਾ ਤਾਈਂ, ਕਿਹਾ ਬਦੀਅ ਜਮਾ ਲੈ
ਮੈਨੂੰ ਭੀ ਉਹ ਮੂਰਤ ਕਿਵੇਂ, ਸੈਫ਼ ਮਲੂਕ ਦੁਸਾਲੇ

ਜਾ ਮਲਿਕਾ ਵਣਜ ਆਖ ਸ਼ਜ਼ਾਦੇ, ਜੇ ਉਹ ਮੂਰਤ ਦੱਸੇ
ਪਲ ਝੱਲ ਤੱਕ ਕੇ ਮੋੜ ਦਿਆਂਗੀ, ਕਦਰ ਨਹੀਂ ਕੋਈ ਖੁੱਸੇ

ਵੇਖ ਅਸੀਂ ਭੀ ਮਾਲਮ ਕਰੀਏ, ਹੈ ਇਹ ਮੂਰਤ ਕਿਸ ਦੀ
ਐਸੀ ਜੋਬਨ ਮਿਤੀ ਕੋਈ, ਧੁੰਮ ਪਈ ਜੱਗ ਜਿਸਦੀ

ਮਲਿਕਾ ਕਹਿੰਦੀ ਸੁਣ ਨੀ ਭੈਣੇ, ਮਹਿਬੂਬਾਂ ਵਿਚ ਉੱਚੀ
ਸ਼ਾਹਜ਼ਾਦੇ ਦੇ ਜੁੱਸੇ ਅੰਦਰ, ਜਾਣ ਉਹ ਮੂਰਤ ਸੱਚੀ

ਜਿੰਦ ਉਹਦੀ ਨੂੰ ਮਿਲਿਆ ਲੋੜੀਂ, ਕਿਉਂ ਨਖੀੜੀਂ ਤਣ ਨੂੰ
ਜਿੰਦੂ ਤਣੇ ਸਮੇਤ ਬਲ਼ਾ ਲੈ, ਆਸ਼ਿਕ ਬੇਵਤਨ ਨੂੰ

ਸ਼ਾਹ ਪੁਰੀ ਨੇ ਕਿਹਾ ਮਲਿਕਾ, ਮੈਂ ਮੁਨਸਾਂ ਗੱਲ ਤੇਰੀ
ਪਰ ਤੂੰ ਅਜੇ ਨਹੀਂ ਕਰ ਖਹਿੜਾ, ਹੋਵੇ ਹਿਰਸ ਘਨੇਰੀ

ਵੇਖ ਰਬੇ ਦੀਆਂ ਕੰਮਾਂ ਵੱਲੋਂ, ਕੁਰਸੀ ਕਿਹੜੇ ਕਰ ਖਾਂ
ਇਸ ਨੂੰ ਬੀ ਮੱਤ ਸੱਦ ਮੁੱਲਾਂਗੀ, ਹੋਰ ਕੋਈ ਦਿਨ ਜਰ ਖਾਂ

ਮਲਿਕਾ ਸੁਣ ਕੇ ਗੱਲ ਖ਼ੁਸ਼ੀ ਦੀ, ਝਬਦੇ ਝਬਦੇ ਆਈ
ਜੋ ਗੁਜ਼ਰੀ ਸ਼ਾਹਜ਼ਾਦੇ ਅੱਗੇ, ਸਾਰੀ ਖੋਲ ਸੁਣਾਈ

ਇਹ ਪੁਰੀ ਦਾ ਆਉਣ ਜਾਵਣ, ਜੇ ਕੁੱਝ ਬੋਲੀ ਹੱਸੀ
ਨਾਲੇ ਮੂਰਤ ਮੰਗਣ ਵਾਲੀ, ਖ਼ਵਾਹਿਸ਼ ਭਾਰੀ ਦੱਸੀ

ਸ਼ਾਹਜ਼ਾਦੇ ਫ਼ਰਮਾਇਆ ਮਲਿਕਾ, ਮੂਰਤ ਤੇਰੇ ਭਾਣੇ
ਇਕ ਇਕ ਵਾਲ਼ ਉਹਦੇ ਮਿਲ ਜਾਨੈਂ, ਮੈਂ ਬਣ ਕਦਰ ਨਾ ਜਾਣੇ

ਜੇ ਅੱਖੀਂ ਥੀਂ ਉਹਲੇ ਹੋਵੇ, ਨੀਰ ਨਾ ਠੱਲਣ ਦੀਦੇ
ਵਾਂਗ ਅਟਕ ਦੇ ਅਟਕ ਨਾ ਰਹਿੰਦੇ, ਹੰਝੂ ਦਰਦ ਰਸੀਲੇ

ਉਹ ਡਾਹਢੀ ਮੈਂ ਲਿੱਸਾ ਜੇਕਰ, ਮੂਰਤ ਮੋੜ ਨਾ ਦੇਵੇ
ਘੜੀ ਨਾ ਜਰ ਸਾਂ ਤੇ ਸੜ ਮਰਸਾਂ, ਜਿਉਂ ਤੀਲੇ ਬਿਨ ਦੇਵੇ

ਸੂਰਤ ਤੇ ਹੱਥ ਲੱਗੇ ਨਾਹੀਂ, ਮੂਰਤ ਕਿਉਂ ਖੜਾਵਾਂ
ਜੇ ਇਕ ਵਾਲ਼ ਉਹਦਾ ਕੋਈ ਤੁਰ ਵੜੇ, ਵੇਖਦਿਆਂ ਮਰ ਜਾਵਾਂ

ਹੋਰ ਕਿਸੇ ਨੂੰ ਹੈ ਕੇ ਸਰਫ਼ਾ, ਦੁਖੀਏ ਜੀਵ ਮੇਰੇ ਦਾ
ਜੇ ਨੁਕਸਾਨ ਹੋਵੇ ਇਕ ਜ਼ਰਾ, ਕੇ ਫੁੱਲਖਿੜੇ ਤੇਰੇ ਦਾ

ਮਲਿਕਾ ਖ਼ਾਤੋਂ ਕਹਿੰਦੀ ਵੀਰਾ, ਖ਼ਤਰਾ ਰੁੱਖ ਨਾ ਭੋਰਾ
ਕੌਣ ਖੁੱਸੇ ਇਹ ਮੂਰਤ ਤੀਂ ਥੀਂ, ਨਹੀਂ ਕਿਸੇ ਦਾ ਜ਼ੋਰਾ

ਮਤਲਬ ਤੇਰੇ ਕਾਰਨ ਮੈਂ ਭੀ, ਮੁੜ ਮੁੜ ਅਰਜ਼ਾਂ ਕਰਦੀ
ਮੱਤ ਮੂਰਤ ਤਕ ਸ਼ਾਹ ਪਰੀ ਨੂੰ, ਜਾਗੇ ਹਿਰਸ ਅੰਦਰ ਦੀ

ਵਾਲ਼ ਉਹਦਾ ਕੋਈ ਡਿੰਗਾ ਚਾਹੇ, ਤਾਂ ਮੈਂ ਕਰਸਾਂ ਦੰਗਾ
ਨਾਲ਼ ਅਦਬ ਦੇ ਮੂਰਤ ਤਾਈਂ, ਤੁਧ ਥੀਂ ਰਖਸਾਂ ਚੰਗਾ

ਅਣ ਸ਼ਾਅ ਅੱਲ੍ਹਾ ਮੂਰਤ ਤਾਈਂ, ਕੁੱਝ ਅਰਗਾਹ ਨਾ ਲਗਸੀ
ਸ਼ਾਹ ਮੁਹਰੇ ਦੀ ਜੋੜੀ ਤੱਕ ਕੇ, ਕਰ ਦਪਰੀ ਦਿਲ ਵਿਗਸੀ

ਦੂਏ ਸ਼ਕਲਾਂ ਵੇਖ ਬਰਾਬਰ, ਹੁੱਬ ਉਹਦੇ ਤਿੰਨ ਰਸਸੀ
ਮੈਂ ਭੀ ਕੋਲੋਂ ਸੱਚੀ ਹਵਸਾਂ, ਮੱਤ ਤੈਨੂੰ ਮੂੰਹ ਦੱਸੱਸੀ

ਅਲਕਸੱਾ ਸ਼ਾਹਜ਼ਾਦੇ ਤਾਈਂ, ਮਲਿਕਾ ਗੱਲ ਮਨਾਈ
ਹਿਰਸ ਉਮੀਦ ਮਿਲਣ ਦੀ ਅਤੇ, ਮੂਰਤ ਹੱਥ ਫੜਾਈ

ਕਰ ਲਾਚਾਰੀ ਗਿਰਿਆ ਜ਼ਾਰੀ, ਕਿਹਾ ਮਲਿਕਾ ਤਾਈਂ
ਕਿਵੇਂ ਜਲਦੀ ਇਸ ਜਾਨੀ ਨੂੰ, ਮੇਰੇ ਕੋਲ਼ ਪਚਾਈਂ

ਮਲਿਕਾ ਖ਼ਾਤੋਂ ਨੇ ਲੈ ਮੂਰਤ, ਜਾ ਪੁਰੀ ਨੂੰ ਦੱਸੀ
ਵੇਖ ਹੋਈ ਹੈਰਾਨ ਪਰੀ ਭੀ, ਤਾਬ ਸ਼ਕਲ ਦੀ ਝੁਸੀ

ਕਰ ਕਰ ਨਜ਼ਰ ਪਛਾਤੀ ਮੂਰਤ, ਹਰ ਹਰ ਜਾ ਸੰਭਾਲੀ
ਆਪਣੀ ਸੂਰਤ ਨਜ਼ਰੀ ਆਈ, ਹੋਰ ਸ਼ਹਿਜ਼ਾਦੇ ਵਾਲੀ

ਹੁਸਨ ਜਮਾਲ ਕਮਾਲ ਦੋਹਾਂ ਤੇ, ਅੰਤ ਹਿਸਾਬ ਨਾ ਆਵੇ
ਉਵੇਂ ਅੱਖੀਂ ਟਿੱਡੀਆਂ ਰਹੀਆਂ, ਨਾ ਕੁੱਝ ਆਵੇ ਜਾਵੇ

ਕੰਬ ਗਿਆ ਜੀ ਜੱਸਾ ਜਾਮਾ, ਮਗ਼ਜ਼ ਸਿਰੇ ਦਾ ਫਿਰਿਆ
ਹੋਸ਼ ਤਬੀਅਤ ਥਾਂ ਨਾ ਰਹੀਉਸ, ਆਨ ਕਲੇਜਾ ਕਿਰਿਆ

ਇਤਰ ਗੁਲਾਬ ਲੱਗੇ ਛਣਕਾਉਣ, ਤਾਂ ਫਿਰ ਹੋਸ਼ ਸੰਭਾਲੀ
ਮਲਿਕਾ ਨੂੰ ਫ਼ੁਰਮਾਂਦੀ ਭੈਣੇ, ਦੇ ਗਲ ਮੂਰਤ ਵਾਲੀ

ਕਿਸ ਇਹ ਨਕਸ਼ ਨਿਗਾਰ ਸਹਾਏ, ਸੂਰਤ ਰੰਗ ਸਫ਼ਾਈ
ਕਿਉਂਕਰ ਲਾਲਾਂ ਦੀ ਇਹ ਜੋੜੀ, ਸ਼ਹਿਜ਼ਾਦੇ ਹੱਥ ਆਈ