ਸੈਫ਼ਾਲ ਮਲੂਕ

ਗ਼ਜ਼ਲ

ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾ
ਏਸ ਗੁਣਾ ਹੂੰ ਆਖ਼ਿਰ ਤੋੜੀ, ਸਦਾ ਰਿਹਾਂ ਸ਼ਰਮਿੰਦਾ

ਇਕ ਵਾਰੀ ਦੀਦਾਰ ਨਾ ਡਿੱਠਾ, ਲਏ ਪਿਆਰ ਨਾ ਮੂੰਹੋਂ
ਤੋੜੇ ਤਲਬ ਉਸੇ ਦੀ ਅੰਦਰ, ਹੋ ਚੁੱਕਾ ਬੇ ਜਿੰਦਾ

ਘਰ ਤੇਰੇ ਕਈਂ ਨੌਕਰ ਚਾਕਰ, ਦਰ ਤੇਰੇ ਸੇ ਕਿਤੇ
ਨਫ਼ਰਾਂ ਦਾ ਮੈਂ ਗੋਲਾ ਸੱਜਣਾ!, ਕੁੱਤਿਆਂ ਦਾ ਫਿਰ ਬਣਦਾ

ਦਰਦ ਫ਼ਿਰਾਕ ਤੇਰੇ ਦੀ ਲੱਜ਼ਤ, ਜਿਸ ਦਿਨ ਦੀ ਮੈਂ ਚੱਖੀ
ਖ਼ੁਸ਼ੀਆਂ ਕਰਦੀ ਵੇਖ ਲੋਕਾਈ, ਮਨ ਵਿਚ ਆਵੇ ਖ਼ੰਦਾ

ਜ਼ੇਵਰ ਜ਼ੇਬ ਪੁਸ਼ਾਕੀ ਤੋੜੇ ਨਾਹੀਂ ਬਾਦਸ਼ਹਾਨੇ
ਗੋਦੜੀਆਂ ਸਰੋਪਾ ਅਸਾਨੂੰ, ਇਹੋ ਲਿਬਾਸ ਪਸਨਦਾ

ਚਾਹ ਮੇਰੀ ਪਈ ਚਾਹ ਮੁਹੰਮਦ, ਗੱਲ ਮੇਰੀ ਗੱਲ ਗਈ ਆ
ਮਨ ਲਏ ਮੈਂ ਬੋਲ ਸੱਜਣ ਦੇ, ਜੇ ਲੱਖ ਆਖੇ ਮੰਨਦਾ