ਸੈਫ਼ਾਲ ਮਲੂਕ

ਜੰਗ ਦਾ ਪਹਿਲਾ ਦਿਨ

ਐਵੇਂ ਕਿਵੇਂ ਮੂਲ ਨਾ ਜਾਨੋਂ, ਨਿੱਤ ਦਾ ਫੇਰ ਅਸਮਾਨੀ
ਚੜ੍ਹਦੇ ਤਾਰੇ ਤੇ ਮੁੜ ਲਹਿੰਦੇ, ਦਾਇਮ ਸਿਰ ਗੁਰਦਾਨੀ

ਖੇਡ ਤਮਾਸ਼ੇ ਕਾਰਨ ਨਾਹੀਂ, ਵਿਹਲੇ ਤੰਬੂ ਤਾਣੇ
ਇਕ ਧਾਗਾ ਬੇਕਾਰ ਨਾ ਉਸ ਦਾ, ਕੌਣ ਹਕੁਮਤ ਪਰ ਜਾਣੇ

ਕਿਸ ਨੂੰ ਖ਼ਬਰ ਹੋਵੇਗਾ ਭਲਕੇ, ਕੇ ਅਸਾਂ ਸੰਗ ਕਾਰਾ
ਕੌਣ ਅੱਖੀਂ ਥੀਂ ਉਹਲੇ ਹੋਸੀ, ਕਿਸ ਦਾ ਮੀਤ ਪਿਆਰਾ

ਕਿਸ ਘਰ ਵੈਣ ਸਿਆਪੇ ਹੋਸਨ, ਕਿਸ ਘਰ ਮੰਗਲ ਸੋਹਲੇ
ਕਿਸ ਸਰਤਾਜ ਟਿਕੇ ਕਿਸ ਮੂੰਹ ਨੂੰ, ਕਰਨ ਮਿੱਟੀ ਦੇ ਉਹਲੇ

ਕਿਸ ਦਾ ਤਖ਼ਤ ਵਲਾਇਤ ਖੁਸ ਸੀ ,ਮਿਲ ਸੀ ਖ਼ਸਤਾ ਹਾਲੀ
ਕਿਸ ਦੀ ਕੈਦੋਂ ਹੋਗ ਖ਼ਲਾਸੀ, ਵਣਜ ਕੁਰਸੀ ਖ਼ੁਸ਼ਹਾਲੀ

ਕੌਣ ਰੰਡੀ ਕੋਈ ਤੱਤੀ ਹੋਸੀ, ਮੂੰਹ ਸਿਰ ਸੱਜੀ ਪਾਸੀ
ਕਿਸ ਦਾ ਕੰਤ ਸੁਹਾਗ ਮਿਲੇਗਾ, ਧੜੀ ਸੰਧੂਰ ਲਗਾ ਸੀ

ਕਿਸ ਕਿਸ ਅੰਦਰ ਪੁੱਗ ਵਿਛੋੜਾ, ਕੌਣ ਮਿਲੇਗਾ ਮੁੜਕੇ
ਕਿਹੜੇ ਕਿਹੜੇ ਯਾਰ ਮੁਹੰਮਦ, ਭਲਕੇ ਬਾ ਸਨ ਜੁੜਕੇ

ਪਿਛਲਾ ਮਰਦ ਰਵਾਇਤ ਵਾਲਾ, ਵਾਕਫ਼ ਇਨ੍ਹਾਂ ਰਿਹਾਂ ਦਾ
ਐਵੇਂ ਸੁਖ਼ਨ ਸੁਣਾਂਦਾ ਅੱਗੋਂ, ਉਨ੍ਹਾਂ ਦੋਹਾਂ ਸ਼ਹਾਂ ਦਾ

ਲੰਘੀ ਰਾਤ ਉੱਕਾ ਸੌਂ ਛਪਿਆ, ਸਾਰਾ ਲਸ਼ਕਰ ਸ਼ਾਮੀ
ਧੰਮੀ ਸੁਬ੍ਹਾ ਲੱਗੀ ਲੌ ਮੁਲਕੀਂ, ਚੜ੍ਹਿਆ ਸੂਰਜ ਨਾਮੀ

ਦੋ ਲਸ਼ਕਰ ਪਿੜ ਮੱਲ ਖਲੋਤੇ, ਪਰਬਤ ਵਾਂਗ ਉਚੇਰੇ
ਕੀਨਾ ਗ਼ਜ਼ਬ ਮੱਚੇ ਤੇ ਕੀਤੇ, ਕੋਚ ਤਹੱਮੁਲ ਡੇਰੇ

ਜਾਣ ਗ਼ਰੀਬ ਤਲ਼ੀ ਪਰ ਰੱਖੀ, ਕਰਨ ਨਕੀਬ ਪੁਕਾਰਾਂ
ਅੱਖੀਂ ਨੀਂਦ ਆਰਾਮ ਨਾ ਦਿਲ ਵਿਚ, ਭੱਜਦਿਆਂ ਚੌਕੀਦਾਰਾਂ

ਭੀੜ ਹਜੂਮ ਖ਼ਲਕ ਦੇ ਹੱਥੋਂ, ਪੈਰ ਹੱਥ ਪੈਣ ਨਾ ਖੁੱਲੇ
ਸਿਰ ਹੀਵਂ ਮਾਰੀ ਪਵੇ ਨਾ ਭੁਨਜੀਂ, ਸਭ ਸਿਰਾਂ ਪਰ ਡੁੱਲ੍ਹੇ

ਸਫ਼ਾਂ ਕਤਾਰਾਂ ਬੰਨ੍ਹ ਖਲੋਤੇ, ਇਕ ਦੂਜੇ ਵੱਲ ਤੱਕਦੇ
ਮੇਰ ਵਜ਼ੀਰ ਨਾ ਤੀਰ ਚਲਾਉਣ, ਮੇਰ ਕਰਨ ਥੀਂ ਝਕਦੇ

ਮੱਤ ਕੋਈ ਢੋ ਸਲ੍ਹਾ ਦਾ ਢਕੇ, ਉਲ ਸਟੋਂ ਫਟੋਂ
ਵਿਚ ਮਿਆਨ ਰਹਿਣ ਸ਼ਮਸ਼ੇਰਾਂ, ਸ਼ੇਰ ਹਟਣ ਇਸ ਛਟੋਂ

ਇਧਰ ਗ਼ਜ਼ਬ ਮਰੀਨਦਾ ਠਾਠਾਂ, ਮੌਜ ਜਿਵੇਂ ਦਰਿਆਵਾਂ
ਹਾਸ਼ਿਮ ਭੀ ਮਗ਼ਰੂਰੀ ਚਾਇਆ, ਆਤਿਸ਼ ਹਾਰ ਉਚਾਵਾਂ

ਕੋਈ ਸਲ੍ਹਾ ਦੀ ਗੱਲ ਨਾ ਹੋਈ, ਮਚਿਆ ਸ਼ੋਰ ਹੰਗਾਮਾ
ਕਿੰਨੇ ਰੌਹ ਕੀਤੇ ਦੁਪਿਆਰੇ, ਸਿਰ ਜਿੰਦ ਜੱਸਾ ਜਾਮਾ

ਮਿਹਰ ਮੁਹੱਬਤ ਗਈ ਜਹਾਨੋਂ, ਪਿਓ ਪੁੱਤ ਹੋਏ ਵੈਰੀ
ਭਾਈ ਵਾਂਗ ਕਸਾਈ ਹੋਏ, ਮੂਲ ਨਾ ਮੰਗਣ ਖ਼ੀਰੀ

ਯਾਰਾਂ ਯਾਰ ਪਛਾਨਣ ਨਾਹੀਂ, ਕਿਆ ਸੂਰਤ ਅਸ਼ਨਾਿਆਂ
ਫ਼ਿਤਨੇ ਸ਼ੋਰ ਫ਼ਸਾਦ ਖ਼ਸੋਮਤ, ਅੰਤੁ ਅੰਤਾਂ ਚਾਿਆਂ

ਓੜਕ ਆਨ ਚੜ੍ਹੋ ਚੜ੍ਹ ਹੋਈ, ਮਾਰੇ ਗਜ ਨਕਾਰੇ
ਧੌਲੇ ਤੀਕ ਪੁਚਾਏ ਢੋਲੇ, ਡੰਡ ਕਿਹਾ-ਏ-ਕਕਾਰੇ

ਪੈਲਾਂ ਉਪਰ ਪਾ ਖੁਰ ਵਜੇ, ਘਸ ਘਸ ਲੱਗੇ ਲਾਗੇ
ਢਾਹੀਂ ਮਾਰ ਉਠੇ ਖ਼ੁਰ ਮੁਹਰੇ, ਜੀਵ ਨੌਕਰ ਵੀਰ ਵਿਰਾਗੇ

ਮੂੰਹ ਅਸਮਾਨ ਬਣੇ ਕਰ ਬੋਲਣ, ਕੂਕ ਅਠਾਈ ਤੁਰੀਆਂ
ਤੇਗ਼ਾਂ ਬਿਜਲੀ ਵਾਂਗਣ ਹੋਇਆਂ, ਤੇਗ਼ਾਂ ਵਾਂਗਣ ਛੁਰੀਆਂ

ਧੌਂਸੇ ਧੌਂਸ ਅਵਾਜ਼ੋਂ ਚਾੜ੍ਹੀ, ਸ਼ੁਤਰੀ ਸ਼ੋਰ ਮਚਾਇਆ
ਤੁਰਮ ਤੰਬੂਰਾਂ ਤੇ ਕਰ ਨਾਈਂ, ਗ਼ੱਲ ਜਗਤ ਵਿਚ ਪਾਇਆ

ਯੂਨਾਨੀ ਇਰਾਨੀ ਬਾਜੇ, ਤੁਰ ਕਾਨੇ ਕਰ ਨਾਈਂ
ਗਾ ਡੂਮਾਂ ਕਣ ਡੋਰੇ ਕੀਤੇ, ਵੱਜਣ ਥਾਉਂ ਥਾਏਂ

ਕੁਰੜੀਆਂ ਦੇ ਸਖ਼ਤ ਕੜਾਕੇ, ਨਿਕਲ ਜਾਣ ਅਸਮਾਨੋਂ
ਪੱਥਰ ਭੰਨ ਅਵਾੜੇ ਕੱਢਣ, ਤਾਜ਼ੀ ਮਾਰ ਸਮਾਂ ਨੂੰ

ਕਮਚੀ ਦਾ ਸ਼ੋਨਕਾਰ ਉਠਾਏ, ਸਿਲ ਪੱਥਰ ਦੇ ਘੋੜੇ
ਚਾਬਕ ਦਸਤ ਚਲਾਉਣ ਚਾਬਕ, ਹੋਸ਼ ਪਟਾਕਾ ਤੁਰ ਵੜੇ

ਸ਼ੇਰ ਜਵਾਨਾਂ ਦੀ ਮੁੱਛ ਫੜ ਕੇ, ਸੁਣ ਸੁਣ ਸ਼ੋਰ ਦਮਾਮਾ
ਰਣ ਵਿਚ ਤਾਜ਼ੀ ਜੁੰਬਿਸ਼ ਚਾਈ, ਚੱਬਣ ਸਾਰ ਲਗਾਮਾਂ

ਜ਼ਿਮੀਂ ਜ਼ਮਨ ਵਿਚ ਪੱਕਾ ਕਕਾਰਾ, ਤੁਰਕਾਂ ਦੀ ਹਨਕਾਰੋਂ
ਸਿਮਰ ਗ਼ਾਂ ਤਣ ਤਰਾਣ ਤ੍ਰਟਾ, ਲਸ਼ਕਰ ਦੇ ਲਲਕਾਰੋਂ

ਮੁਸ਼ਕਾਂ ਵਾਂਗਰ ਮੁਸ਼ਕੀ ਚਮਕਣ, ਨੁੱਕਰੇ ਸੁੱਚੇ ਮੋਤੀ
ਮਾਰਨ ਦਿਨਬ ਉਠਾਵਣ ਗਰਦਨ, ਫੜਕੇ ਅੱਖ ਕਿੰਨੂਤੀ

ਚਾਚਾ ਸਨਬ ਕਰੇਂਦੇ ਮੁਜਰੇ, ਐੜਨ ਨਾਲ਼ ਪਹਾੜਾਂ
ਡੰਡ ਘਮੰਡ ਕਰਨ ਜਿਉਂ ਰਣ ਵਿਚ, ਸ਼ੇਰ ਭੁਨੇ ਅਗਵਾੜਾਂ

ਪਾਇਆ ਜ਼ੋਰ ਰਕਾਬਾਂ ਉੱਤੇ, ਆਸਣ ਮੱਲ ਸਵਾਰਾਂ
ਨੇਜ਼ਾ ਬਾਜ਼ ਕਵਾਇਦ ਕਰਦੇ, ਅਜ਼ਮਾਉਣ ਹਥਿਆਰਾਂ

ਹਾਏ ਹਾਏ ਕਰ ਛੇੜਨ ਘੋੜੇ, ਸ਼ਿਪ ਸ਼ਿਪ ਚੱਲਣ ਵਾਰਾਂ
ਲਲਕਰ ਕੇ ਪਿੜ ਵੜਨ ਬਹਾਦਰ, ਛਿੜੇ ਮਨਿੰਦ ਡਡਾਰਾਂ

ਧੂੜ ਵ ਧੂੜ ਹੋਏ ਮੂੰਹ ਮਿੱਥੇ, ਗਰਦ ਚੜ੍ਹੀ ਸਿਰ ਖ਼ੁਦਾਂ
ਪੰਦਰਾਂ ਹੋ ਗਏ ਇਸ ਜੰਗ ਵਿਚ, ਤਬਕ ਆਹੇ ਜੋ ਚੌਦਾਂ

ਗ਼ਲਤ ਲਿਖੇ ਮੈਂ ਪੰਦਰਾਂ ਨਾਹੀਂ, ਧਰਤੀ ਇਕ ਘਟੀ ਸੀ
ਗੁਰ ਦੂੰ ਅੰਬਰ ਬਣਿਆ ਜਿਹੜੀ, ਸਮਾਂ ਨਾਲ਼ ਪੱਟੀ ਸੀ

ਕਹਿਰ ਗ਼ਜ਼ਬ ਦੇ ਨਾਅਰੇ ਸੁਣ ਸੁਣ, ਫੁੱਟ ਫੁੱਟ ਪਏ ਕਲੇਜੇ
ਹਥਿਆਰਾਂ ਦੀ ਤਾਬਿਸ਼ ਕੋਲੋਂ, ਬਲ ਉਠੇ ਹੱਡ ਭੇਜੇ

ਗੱਲ ਘੋਟੂ ਦੀ ਮੌਤ ਦੀਆਂ ਨੂੰ, ਪਾਈ ਆਨ ਕਮੰਦਾਂ
ਨੇਜ਼ੇ ਸੇਖ਼ੇ ਲਾਵਣ ਬੀਰੇ, ਤੇਗ਼ਾਂ ਕੱਟਣ ਬੰਦਾਂ

ਗਰਮ ਹਵਾੜ੍ਹ ਮੂੰਹਾਂ ਦੀ ਕੋਲੋਂ, ਉੱਠੀ ਧੁਆਂ ਧਾਰੀ
ਲਾਈ ਅੱਗ ਜਹਾਨੇ ਅੰਦਰ, ਲੰਬ ਕੱਢੀ ਤਲਵਾਰੀ

ਲੋਥਾਂ ਵਿਚ ਜ਼ਮੀਨ ਨਾ ਮੀਵਨ, ਜਾਨਾਂ ਵਿਚ ਹਵਾਏ
ਖ਼ਾਕ ਲਹੂ ਦਾ ਗਾਰਾ ਬਣਿਆ, ਪੈਰ ਨਾ ਧਰਿਆ ਜਾਏ

ਹਾਸ਼ਿਮ ਸ਼ਾਹ ਬੀ ਫ਼ੌਜ ਸਵਾਰੀ, ਜੀਵ ਨੌਕਰ ਆਹੀ ਕਾਰੀ
ਸੱਜੀ ਸਫ਼ ਬਨਾਈਵਸ ਅੱਵਲ, ਬਹੁਤ ਜ਼ੋਰਾਵਰ ਭਾਰੀ

ਖੱਬੇ ਪਾਸੇ ਸਫ਼ ਸਿੰਗਾਰੀ, ਕੰਧ ਪੱਕੀ ਫ਼ੌਲਾਦੀ
ਅੱਗਾ ਪਿੱਛਾ ਰਾਸ ਬਣਾਇਆ, ਰਾਹ ਜਿਉਂ ਉਸਤਾਦੀ

ਇਸ ਪਾਸੇ ਮੈਦਾਨ ਸੁਹਾਇਆ, ਸ਼ਾ ਰਸਤਾਨੀ ਸ਼ਾਹੇ
ਅੱਗੇ ਦਿਓ ਬਹਾਦਰ ਰੱਖੇ, ਹੱਥ ਘੱਤਣ ਜੋ ਮਾਹਹੇ

ਵਿਚਲੀ ਫ਼ੌਜ ਸਵਾਰੀ ਤਕੜੀ, ਕੋਟ ਬਿਨਾ ਖਲੋਈ
ਕੀੜਾ ਲੰਘ ਨਾ ਸਕੇ ਵਚਦੋਂ, ਭੀੜ ਅਜਿਹੀ ਹੋਈ

ਪਿੱਛੇ ਅੱਗੇ ਸਫ਼ਾਂ ਬਣਾਇਆਂ, ਕੰਧ ਜਿਵੇਂ ਹਸ਼ਤਾਤੀ
ਵਿਚ ਸ਼ਾਹਪਾਲ ਬਹਾਦਰ ਆਪੋਂ, ਜਿਉਂ ਦਿਲ ਅੰਦਰ ਛਾਤੀ

ਬਰਦੀ ਤੇ ਹਥਿਆਰ ਸਿਪਾਹੀਆਂ, ਜੋ ਲੋੜੇ ਸੋ ਦਿੱਤੇ
ਦੇ ਦਿਲਾਸੇ ਮਾਰੋ ਦੁਸ਼ਮਣ, ਜੀਓ ਨੌਕਰ ਆਸ਼ਿਕ ਪੱਤੇ

ਸਜਾ ਖੱਬਾ ਪਾਸ ਸੁਹਾਇਆ, ਜ਼ਰ ਹੂੰ ਖ਼ੋ ਦੂੰ ਤੇਗ਼ੋਂ
ਜੀਵ ਨੌਕਰ ਬਾਗ਼ ਅਰਾਇਸ਼ ਫੜਦਾ, ਬਾਰਿਸ਼ ਬੇ ਦਰੀਗ਼ੋਂ

ਗੁਰਦੇ ਲਸ਼ਕਰ ਹਾਠਾਂ ਘਣੀਆਂ, ਬਣਾ ਕੇ ਘੁੱਟਾਂ ਖਲੋਇਆ
ਵਿਚ ਸ਼ਾਹਪਾਲ ਬਹਾਦਰ ਗੁਝੇ, ਰਾਦ ਮਆਫ਼ਿਕ ਹੋਇਆ

ਜਾਂ ਦੋ ਲਸ਼ਕਰ ਹੋਏ ਸੌ ਹੁਣਜੇ, ਮਿਲਿਆ ਹੁਕਮ ਸ਼ਹਾਨਾ
ਧੀਰ ਅਤੇ ਤਦਬੀਰ ਨਖੁਟੀ, ਕੀਤੀ ਮੇਰ ਜਵਾਨਾਂ

ਮਾਰੋ ਮਾਰ ਅਸਮਾਨੋਂ ਆਈ, ਕਹਿ ਕੇ ਦਿਵਸ ਸ਼ਹਾਨੋਂ
ਪਿਆ ਹਨੇਰਾ ਤੇ ਰੁਸ਼ਨਾਈ, ਨੱਠੀ ਦੂਰ ਜਹਾਨੋਂ

ਇਤਨੇ ਖ਼ੂਨ ਜ਼ਿਮੀਂ ਪਰ ਹੋਏ, ਬਾਹਰ ਅੰਤ ਸ਼ਮਾ ਰੂੰ
ਗੰਧਕ ਸੁਰਖ਼ ਹੋਈ ਉਹ ਧਰਤੀ, ਤੱਤੀ ਤੇਜ਼ ਅੰਗਾ ਰੂੰ

ਤਲਵਾਰੀਂ ਦੇ ਪਿੱਪਲ ਪੱਤਰੇ, ਖੁੱਲੇ ਹੋਏ ਸਨ ਉਥੇ
ਮੁਖੀ ਮੱਛਰ ਉਡਣਾ ਸਕਣ, ਵਿਚ ਜੰਗੇ ਦੇ ਖਿੱਤੇ

ਚਮਕੂ ਚਮਕ ਵੱਜਣ ਤਲਵਾਰੀਂ, ਨਵੀਆਂ ਸਾਨ ਚੜ੍ਹਾਿਆਂ
ਰੱਤੀ ਰਹਿਮ ਨਾ ਜ਼ਖ਼ਮ ਕਰਨ ਥੀਂ, ਜ਼ਹਰੋਂ ਪਾਨ ਚੜਹਾਿਆਂ

ਗੋਸ਼ੇ ਜੋੜ ਕਮਾਨ ਕਮੀਨੋਂ, ਮਾਰੇ ਤੀਰ ਖ਼ੁਦ ਨਗਾਂ
ਲੈਂਦੇ ਖ਼ਬਰ ਜ਼ਮਾਨ ਜ਼ਮੀਨੋਂ, ਭਜਨ ਮਿਸਲ ਨਿਹੰਗਾਂ

ਬਾਸ਼ਕ ਨਾਗ ਕਮੰਦਾਂ ਵਾਲੇ, ਕੁੰਡਲ ਖੋਲਣ ਮਾਰਨ
ਲਸ਼ਕਰ ਦੇ ਗੰਜ ਲੁੱਟਣ ਕਾਰਨ, ਆਰਿਨ ਮੂੰਹ ਖਿਲਾਰਨ

ਵੱਜਣ ਤੇਜ਼ ਸ਼ਪਾਸ਼ਪ ਤੇਗ਼ਾਂ, ਤੀਰ ਨਾ ਦੇਵਨ ਵਾਰੀ
ਦੂਏ ਹਾਠਾਂ ਘੁਲ ਮਿਲ਼ ਆਇਆਂ, ਲੱਥਾ ਮੀਂਹ ਹਤੀਆਰੀ

ਕੁੱਝ ਮਕਦੂਰ ਕਿਸੇ ਦਾ ਨਾਹੀਂ, ਉਂਗਲ ਕਰੇ ਉਚੇਰੀ
ਜੋ ਸਰਕਡ਼ੇ ਤੇਗ਼ਾ ਵੱਡੇ, ਚਾਹੇ ਜੰਗ ਹਨੇਰੀ

ਨੇਜ਼ੇ ਸਿਲ ਸਿਲ ਟਾਂਗੇ ਲਾਵਣ, ਸੀਖ਼ਾਂ ਸੱਲਣ ਸਾਂਗਾਂ
ਮਰਦੇ ਹਾੜ ਲੱਗੇ ਵਿਚ ਰਣ ਦੇ, ਲੋਹੂ ਚੜ੍ਹੀਆਂ ਕਾਂਗਾਂ

ਭਲੇ ਭਲੇ ਤਣ ਸਿਲੇ ਭ੍ਭੱਲੇ, ਭਲੇ ਟੱਬਰ ਟੈਰਾਂ
ਛੁਰੀਆਂ ਚੀਰ ਨਿਕਾਲੇ ਪੱਤੇ, ਸਿਰੋਂ ਤਕੱਬਰ ਤੇਰਾਂ

ਪੇਸ਼ ਕਬਜ਼ ਦੀ ਕਬਜ਼ ਚਿਰੋਕੀ, ਖੁੱਲੀ ਇਸ ਦਿਹਾੜੇ
ਮਾਰੀ ਬੋਕ ਲਹੂ ਦੀ ਪਿੜ ਵਿਚ, ਪੇਟ ਪਿੰਜਰ ਪੜ ਪਾੜੇ

ਚਲੀ ਸੈਫ਼ ਸਫ਼ਾ-ਏ-ਸਫ਼ਾਇਯੋਂ, ਸਫ਼ਨ ਸਾਫ਼ ਕਰੇਂਦੀ
ਚੀਰ ਲਵੀਰ ਕਰੇ ਕੋਹ ਕਾਫ਼ਾਂ, ਸੱਚੀ ਲਾਫ਼ ਮਰੀਂਦੀ

ਮੌਜਾਂ ਮਾਰ ਚਲੇ ਹੜ੍ਹ ਖ਼ੂਨੀ, ਦਮ ਦਮ ਵਿਚ ਚੜ੍ਹਾਵਾਂ
ਥੰਮ ਥੰਮ ਕੇ ਥੰਮ ਝੰਡੀਆਂ ਵਾਲੇ, ਰੱਖਣ ਖੁੱਲੇ ਤੜਾਂਵਾਂ

ਮਿਹਰ ਮਹਾਬਾ ਰਿਹਾ ਨਾ ਕਤਰਾ, ਨਾ ਗ਼ਮ ਖ਼ਤਰਾ ਜਾਨੋਂ
ਅਮਨ ਈਮਾਨ ਖ਼ਲਾਸੀ ਨੱਠੇ, ਵਾਸੇ ਛੋੜ ਜਹਾਨੋਂ

ਛਮ ਛਮ ਵੱਸਣ ਤੇਜ਼ ਖ਼ੁਦ ਨਗੀ, ਜਿਉਂ ਰਥ ਫਾਗੁਨ ਵਾਲੇ
ਛਕ ਕਮਾਨਾਂ ਪਏ ਜਵਾਨਾਂ, ਹੱਥੀਂ ਪਰ ਪਰ ਛਾਲੇ

ਐਸੀ ਗਰਮ ਲੜਾਈ ਗੂਹੜੀ, ਦੋਹਾਂ ਪਹਾੜਾਂ ਚਾਈ
ਨਾਲਾਂ ਵਿਚੋਂ ਢਹਿਣ ਅਵਾੜੇ, ਅੱਗ ਵਸੇ ਹਰ ਜਾਈ

ਉਧਰੋਂ ਹਾਸ਼ਿਮ ਸ਼ਾਹ ਮਰੀਨਦਾ, ਫਿਰਦਾ ਵਿਚ ਸਪਾ ਹੈ
ਗਜਦਾ ਮਾਰ ਨਾ ਰੱਜਦਾ ਖ਼ੂਨੋਂ, ਵਾਂਗਰ ਸ਼ੇਰ ਸਿਆਹੇ

ਸ਼ਾ ਰਸਤਾਨੀ ਮਾਰਨ ਕਾਰਨ, ਲਾਵੇ ਜ਼ੋਰ ਜਵਾਨੀ
ਲੰਮੇ ਹੱਥ ਕਰੇ ਪਿੜ ਹੱਥੀ, ਬਣਿਆ ਬਹਿਮਣ ਸਾਨੀ

ਜਿਧਰ ਹੱਥ ਕਰੇ ਸਿਰ ਵਡ੍ਹੇ, ਲੂਂ ਨਾ ਛੱਡੇ ਅੜਿਆ
ਜਿਸ ਜਿਸ ਪਾਸੇ ਹਮਲਾ ਕੇਤੁਸ, ਤਣ ਤਣੇ ਪਰ ਚੜ੍ਹਿਆ

ਬਹੁਤੇ ਸ਼ਾ ਰਸਤਾਨੀ ਮਾਰੇ, ਹਾਸ਼ਿਮ ਨੇ ਕਰ ਹਿੱਲੀ
ਹੱਲੇ ਨਾ ਇਕ ਕਦਮ ਪਿਛੀਰੇ, ਫੁੱਟ ਮੂਹਾਂ ਪਰ ਝੱਲੇ

ਇਸ ਪਾਸੋਂ ਸ਼ਾਹਪਾਲ ਬਹਾਦਰ, ਕਲਜ਼ਮਿਆਂ ਪਰ ਭਾਰਾ
ਫੜ ਹਥਿਆਰ ਕਿਆਮਤ ਕਰਦਾ, ਡਰਦਾ ਲਸ਼ਕਰ ਸਾਰਾ

ਦੋਹੀਂ ਹੱਥੀਂ ਕੋਸ਼ਿਸ਼ ਕਰਦਾ, ਮੱਤ ਪਿੜ ਮੈਨੂੰ ਲੱਭੇ
ਵੱਢ ਵੱਢ ਦੁਸ਼ਮਣ ਸਥਿਰ ਪਾਏ, ਕਿਆ ਸੱਜੇ ਕਿਆ ਕਹਿਬੇ

ਵੈਰੀ ਉੱਤੇ ਵਾਰਾਂ ਕਰਦਾ, ਦੋਹੀਂ ਹੱਥੀਂ ਤਲਵਾਰਾਂ
ਦੋਹਾਂ ਦੇ ਵੱਢ ਚਾਰ ਬਣਾਏ, ਅੱਠ ਕਰੇਂਦਾ ਚਾਰਾਂ

ਹਾਥੀ ਸਣੇ ਸਵਾਰ ਅਮਾਰੀ, ਜਿਸ ਤੇ ਹੱਥ ਚਲਾਏ
ਕਰ ਦੋਟੁੱਕ ਅਟਕ ਕਰ ਰਹਿੰਦੀ, ਤੇਗ਼ ਜ਼ਿਮੀਂ ਲੋਹਾ ਜਾਏ

ਕਲਜ਼ਮ ਦੇ ਦਰੀਆਏ ਅਤੇ, ਜੇ ਗ਼ੁੱਸਾ ਕਰ ਆਵੇ
ਜਲਦੀ ਅੱਗ ਕੱਢੇ ਦਰਿਆਉਂ, ਸ਼ੋਰ ਨਦੀ ਵਿਚ ਪਾਵੇ

ਅੱਗਾ ਵੇਖ ਜਵਾਨਾਂ ਹੱਥੋਂ, ਢੀਹਨ ਹਥਿਆਰ ਫ਼ੌਲਾਦੀ
ਜਿਉਂ ਸ਼ੇਰਾਂ ਦੇ ਵੇਖਦਿਆਂ ਹੀ, ਬੋਲ ਨਿਕਲਦਾ ਮਾਦੀ

ਹਾਸ਼ਿਮ ਸ਼ਾਹ ਅੱਗੇ ਵਣਜ ਕੁ ਕੇ, ਲਸ਼ਕਰ ਦੇ ਸਿਰ ਕਰਦੇ
ਕਰ ਬੰਦ ਬਸਤ ਸ਼ਿਤਾਬੀ ਸ਼ਾਹਾ ,ਦਿਓ ਤੇਰੇ ਸਭ ਮਰਦੇ

ਖ਼ਾਲੀ ਕਰਦਾ ਹਾੜ ਇਕੱਲਾ, ਸ਼ਾਹ ਬਹਾਦਰ ਜੰਗੀ
ਨਾਲ਼ ਉਹਦੇ ਕਦ ਪੂਰੀ ਪੈਂਦੀ, ਭਲੀ ਪਨਾਹ ਹਨ ਮੰਗੀ

ਹਾਸ਼ਿਮ ਨੇ ਫ਼ਰਮਾਇਆ ਅੱਗੋਂ, ਡ੍ਰਿਊ ਨਹੀਂ ਦਲੀਰੋ
ਕੱਠਾ ਹੋ ਪਵੋ ਸਭ ਲਸ਼ਕਰ, ਸ਼ਾਹਪਾਲੇ ਨੂੰ ਘੇਰੂ

ਘੇਰਾ ਪਾ ਚੋਤਰਫ਼ੋਂ ਫ਼ੌਜਾਂ, ਆਨ ਪਿਆਂ ਸ਼ਾਹਪਾਲੇ
ਕਰ ਕਰ ਛੁੱਟ ਸੱਟਾਂ ਵੱਟ ਮਾਰਨ, ਕਿਸ ਕਿਸ ਦੇ ਫੁੱਟ ਟਾਲੇ

ਜਾਂ ਸ਼ਾਹਪਾਲ ਡਿੱਠਾ ਉਹ ਗ਼ੋਗ਼ਾ, ਲਲਕਰਿਆਂ ਤਦ ਫ਼ੌਜਾਂ
ਜੋਸ਼-ਓ-ਖ਼ਰੋਸ਼ ਕਰੇਂਦੇ ਪੁਹਤੇ, ਜਿਉਂ ਦਰਿਆਵੀਂ ਮੌਜਾਂ

ਆਖ਼ਿਰ ਫ਼ੌਜ ਇਕੱਠੀ ਹੋਈ, ਜਿਉਂ ਕੀੜੇ ਯਾ ਮਕੜੀ
ਹੁੰਦਾ ਜਾਏ ਜੰਗ ਲੜਾਈ, ਪਲ ਪਲ ਅੰਦਰ ਤਕੜੀ

ਸ਼ਮਸ਼ੇਰਾਂ ਫ਼ੌਲਾਦੀ ਚਮਕਣ, ਚੱਲਣ ਤੀਰ ਖ਼ੁਦ ਨਗੀ
ਇਕ ਕੀੜੇ ਦੇ ਚੱਲਣ ਜੋਗੀ, ਜ਼ਿਮੀਂ ਨਾ ਲੱਭੇ ਨੰਗੀ

ਸਿਰ ਪਰ ਛਾਉਂ ਕੀਤੀ ਹਥਿਆਰਾਂ, ਸੂਰਜ ਅੱਖ ਛਪਾਏ
ਮੱਛਰ ਨੂੰ ਪਰ ਮਾਰਨ ਜੋਗੀ, ਥਾਂ ਨਾ ਵਿਚ ਹਵਾਏ

ਜ਼ਹਿਰੀ ਪੀਣ ਜ਼ੰਬੂਰਾਂ ਵਾਂਗਣ, ਕਰ ਕਰ ਹੱਥ ਕਰਾਰੇ
ਫੱਟੇ ਗੱਡੇ ਹੋਣ ਅਗੇਰੇ, ਛੋੜਪਿਛੀਰੇ ਮਾਰੇ

ਪਨਬੇ ਉਡ ਦੇ ਜਾਣ ਤਿੰਨਾਂ ਦੇ, ਜਿਉਂ ਤੇਲ਼ੀ ਰੂੰ ਤੁਨਬੇ
ਨੇਜ਼ੇ ਬਰਛੇ ਜਾ ਜਾ ਰਗੜਨ, ਅੰਬਰ ਅਤੇ ਸੁਨਬੇ

ਵਾਲੋਂ ਵਾਲੋਂ ਮੁੜ੍ਹਕਾ ਆਇਆ, ਡਰਿਆ ਧੌਲ ਵਬਾਲੋਂ
ਹਥਿਆਰਾਂ ਦੇ ਕੰਡੇ ਚੁਭਨ, ਅੰਬਰ ਅੜਿਆ ਚਾਲੋਂ

ਬਰਛੀ ਸਾਂਗ ਮੂਹੋਂ ਮੂੰਹ ਵਜੇ, ਸਾਹ ਨਾ ਨਿਕਲਣ ਦਿੰਦੀ
ਝਟਕ ਨਾ ਰਹਿੰਦੀ ਅਟਕ ਕਟਾਰੀ, ਵਤਦੀ ਕਟਕ ਮਰੀਂਦੀ

ਖ਼ੰਜਰ ਸਨਜਰ ਪਿੰਜਰ ਅੰਦਰ, ਕੱਢ ਕੱਢ ਆਨੇ ਬੋਕੇ
ਹਰ ਪਸਲੀ ਥੀਂ ਹਸਲੀ ਖ਼ੂਨੀ, ਵਗਦੇ ਵਹਿਣ ਨਾ ਟੋਕੇ

ਝਮਦੜ ਜਮਦੜਿਆਂ ਦਾ ਵੈਰੀ, ਵਾਰੀ ਦੇ ਨਾ ਮੂਲੇ
ਜਿਉਂ ਭੱਠੀ ਵਿਚ ਛੋਲੇ ਤੀਵੀਂ, ਤੜਫ਼ਣ ਰੁੱਤ ਬਿੱਛੂ ਲੈ

ਫੁੱਲ ਫੁੱਲਾਂ ਵਿਚ ਸੁਨਬੇ ਸਾਰਾਂ, ਵਾਂਗ ਗੁਲਾਬੇ ਖ਼ਾਰਾਂ
ਢਾਲਾਂ ਉਪਰ ਢਾਲਾਂ ਖੜਕਣ, ਵਾਂਗਣ ਲਾਲੇ ਜ਼ਾਰਾਂ

ਨੱਸਣ ਵਾਲਾ ਨੱਸ ਨਾ ਸਕੇ, ਥਾਂ ਨਾ ਪੈਰ ਹਟਣ ਦਾ
ਨਾ ਨੱਸਣ ਨਾ ਛਪਣ ਹੁੰਦਾ, ਵਕਤ ਨਾ ਝੱਟ ਕੱਟਣ ਦਾ

ਸਾਰਾ ਰੋਜ਼ ਨਾ ਮਿੱਠੇ ਹੋਏ, ਤੀਰ ਅੰਦਾਜ਼ ਮਰੀਂਦੇ
ਤੁਰਕੀ ਤਾਜ਼ੀ ਤਾਜ਼ੇ ਤਾਜ਼ੇ, ਤਰਕ ਵਤਾਜ਼ ਕਰੇਂਦੇ

ਬਾਜ਼ਾਂ ਵਾਂਗਰ ਬਾਜ਼ ਨਾ ਆਉਣ, ਨੇਜ਼ਾ ਬਾਜ਼ ਸ਼ਿਕਾਰੀ
ਖੰਡੇ ਮੂਲ ਨਾ ਹੋਵਣ ਖੰਡੇ, ਤਲਵਾਰੀ ਖ਼ਮਦਾਰੀ

ਐਸੀ ਖੇਡ ਮੱਚੀ ਸ਼ਤਰਨਜੋਂ, ਦਮ ਦਮ ਹੋਈ ਜ਼ਿਆਦਾ
ਸ਼ਾਹਪਾਲੇ ਦੇ ਰੁੱਖ ਥੀਂ ਹੁੰਦਾ, ਮਾਰੋ ਪੀਲ ਪਿਆ ਵੋਹ

ਕਲਜ਼ਮਿਆਂ ਪਰ ਸ਼ਾ ਰਸਤਾਨੀ, ਪੈਂਦੇ ਜਾਨ ਜ਼ੋਰਾਵਰ
ਹਾਸ਼ਿਮ ਸ਼ਾਹ ਦੀ ਆਸ ਤਰੁੱਟੀ, ਸ਼ਾਹਪਾਲੇ ਨੂੰ ਬਾਵਰ

ਹਾਸ਼ਿਮ ਸ਼ਾਹ ਕਰ ਜ਼ੋਰ ਦਲੇਰੀ, ਰਣ ਵਿਚ ਖੁੱਲਾ ਵੰਗਾਰੇ
ਸ਼ਾਬਾ ਸ਼ਾਬਾ ਲੜੋ ਜਵਾਨੋ!, ਕੌਣ ਕੋਈ ਫਿਰ ਹਾਰੇ

ਲੜਦਿਆਂ ਰੋਜ਼ ਗੁਜ਼ਸ਼ਤਾ ਹੋਇਆ, ਆਈ ਰਾਤ ਹਨੇਰੀ
ਸੂਰਜ ਸ਼ਾਹ ਗਿਆ ਵਿਚ ਖ਼ਲਵਤ, ਫ਼ੌਜ ਖਲ੍ਹਾਰ ਘਨੇਰੀ

ਜ਼ੰਗੀ ਤਾਜ ਸਿਰੇ ਪਰਿ ਧਰਿਆ, ਹੀਰੇ ਮੋਤੀ ਜੁੜਿਆ
ਸ਼ਾਹ ਖ਼ਾਵਰ ਦਾ ਤਖ਼ਤੋਂ ਲੋਹਾ ਕੇ, ਮਹਿਲਾਂ ਅੰਦਰ ਵੜਿਆ

ਦੋਹਾਂ ਦਿਲਾਂ ਥੀਂ ਚੜ੍ਹੇ ਤੁਲਾਵੇ, ਖ਼ਬਰਾਂ ਰੱਖਣ ਦੂਰੋਂ
ਪਹਿਰੇਦਾਰ ਚੌਫੇਰ ਖਲੋਤੇ, ਲੈ ਕੇ ਹੁਕਮ ਹਜ਼ੂਰੋਂ

ਥੱਕੇ ਮਾਣਦੇ ਲਸ਼ਕਰ ਢਹਠੇ, ਸਾਰੇ ਕਰਨ ਦੁਆਏਂ
ਰੱਬਾ ਉਮਰੋਂ ਲੰਮੀ ਰੱਖੀਂ, ਰਾਤ ਅਜੋਕੀ ਤਾਈਂ

ਖ਼ਬਰ ਨਹੀਂ ਦਿਨ ਕੈਸਾ ਚੜ੍ਹ ਸੀ, ਕਿਸ ਦੀ ਸ਼ਾਮਤ ਆਈ
ਸਾਡੇ ਭਾਣੇ ਭਲਕ ਦਿਹਾੜੇ, ਰੋਜ਼ ਕਿਆਮਤ ਆਈ

ਜੈਸੀ ਅੱਜ ਲੰਘੀ ਜੇ ਭਲਕੇ, ਇਹੋ ਜਿਹੀ ਹੋਈ
ਦੁਨੀਆ ਅਤੇ ਜੀਵਨ ਵਾਲਾ, ਰਹਿ ਜਾਵੇਗਾ ਕੋਈ

ਕੀਕਰ ਹੋਣ ਕਬੂਲ ਦੁਆਏਂ, ਵਕਤ ਉੱਜਲ ਦਾ ਆਇਆ
ਮੁਲਕ ਅਲਮੋਤ ਮੁਹੰਮਦ ਬਖਸ਼ਾ, ਮਿੰਨਤੇਂ ਕਿਸ ਮਨਾਇਆ

ਚੀਨੀ ਸ਼ਾਹ ਜ਼ੰਗੀ ਨੂੰ ਕੁੱਠਾ, ਡੂ ਹਿੱਲੀ ਰੁੱਤ ਕਿਨਾਰੇ
ਹੰਝੂ ਰੋ ਅਸਮਾਨ ਬੇਚਾਰਾ, ਪੋਹਨਜ ਖੁੱਲਾ ਰਖ਼ਸਾਰੇ

ਭੀਰਾਂ ਚੋਟ ਲੱਗੀ ਦਰਗਾਹੋਂ, ਮਾਰੇ ਨਾਦ ਫ਼ਕੀਰਾਂ
ਨੂਰ ਫ਼ਜਰ ਦਾ ਜ਼ਾਹਰ ਹੋਇਆ, ਬੱਧੇ ਲੱਕ ਅਮੀਰਾਂ

ਡੇਰੇ ਕੂਕ ਘੱਤੀ ਕਰਨਾ ਹੈਂ, ਢੋਲ ਨਕਾਰੇ ਵਜੇ
ਸ਼ੋਰ ਮਚਾਇਆ ਤੁਰਮ ਤੰਬੂਰਾਂ, ਸ਼ੁਤਰੀ ਧੌਂਸੇ ਗੁਝੇ

ਬਿਨਾ ਹਥਿਆਰ ਬਹਾਦਰ ਉਠੇ, ਮਿਲ ਮੈਦਾਨ ਖਲੋਏ
ਸਫ਼ਾਂ ਕਤਾਰਾਂ ਰਾਸ ਬਣਾਇਆਂ, ਆਨ ਬਰਾਬਰ ਹੋਏ

ਤੇਗ਼ ਬਹਾਦਰ ਦੋਹਾਂ ਵਲਾਂ ਥੀਂ, ਹਮਲੇ ਕਰ ਕਰ ਆਉਣ
ਛੇੜਨ ਤਾਜ਼ੀ ਨੇਜ਼ਾ ਬਾਜ਼ੀ, ਝੱਟ ਪੱਟ ਫੁੱਟ ਚਲਾਉਣ

ਬੇਦਿਲ ਬਾਗ਼ਲ ਨੱਸ ਨੱਸ ਮਰਦੇ, ਪੈਰਾਂ ਹੇਠ ਮਲੀਨਦੇ
ਸ਼ੇਰ ਦਲੇਰ ਪੜੇ ਵਿਚ ਤੇਗ਼ੋਂ, ਸਿਰ ਧੜ ਕਲਮਾਂ ਥੀਂਦੇ

ਮਾਰੋ ਮਾਰ ਆਹੀ ਦਿਨ ਸਾਰਾ ,ਅੰਤ ਹੋਈ ਕਤਲਾਮੋਂ
ਰੌਸ਼ਨ ਰੋਜ਼ ਗੁਜ਼ਸ਼ਤਾ ਹੋਇਆ, ਪਿਆ ਹਨੇਰਾ ਸ਼ਾਮੂੰ

ਦੇਵ ਕਲਜ਼ਮ ਦੇ ਡੇਰੇ ਆਏ, ਢਹਿੰਦੇ ਉਠਦੇ ਭੱਜਦੇ
ਸ਼ਾਹਪਾਲੇ ਦੇ ਸ਼ੇਰ ਮਰੀਲੇ, ਰਹੇ ਪੜੇ ਵਿਚ ਗੱਜਦੇ

ਸਾਰੀ ਰਾਤ ਨਾ ਡੇਰੇ ਆਏ, ਖੁੱਲੇ ਰਹੇ ਪਿੜ ਮਿਲ ਕੇ
ਆਇ ਫਿਰ ਲੌ ਸੁਬ੍ਹਾ ਦੀ ਲੱਗੀ, ਛਪੇ ਤਾਰੇ ਹੱਲ ਕੇ

ਝੰਡਾ ਸ਼ਾਹ ਹਬਸ਼ ਦੇ ਵਾਲਾ, ਸਿਰ ਪਰਨੇ ਹੋ ਢਹਠਾ
ਖ਼ਾਵਰ ਦਾ ਸ਼ਾਹ ਆਉਣ ਲੱਗਾ, ਜ਼ੰਗੀ ਕਾਲ਼ਾ ਨਠਾ

ਖ਼ਾਵਰ ਸ਼ਾਹ ਸੁਨਹਿਰੀ ਝੰਡਾ, ਝੱਲ ਮਿਲਜੁਲ ਮੁੱਲ ਕਰਦਾ
ਵਿਚ ਮੈਦਾਨ ਜਗਤ ਦੇ ਲਾਇਆ, ਚਾਇਆ ਪੰਧ ਸਫ਼ਰ ਦਾ

ਆਲਮ ਤੇ ਰੁਸ਼ਨਾਈ ਹੋਈ, ਗਿਆ ਹਨੇਰਾ ਨੋਰੋਂ
ਆਮਦ ਰਫ਼ਤ ਖ਼ਲਕ ਦੀ ਸਾਰੀ, ਦੱਸਣ ਲੱਗੀ ਦੂਰੋਂ

ਇਹ ਸੂਰਜ ਜਮਸ਼ੇਦ ਫ਼ਲਕ ਦਾ, ਲਾ ਯਾਕੋਤੀ ਜੌੜੇ
ਵਿਚ ਮੈਦਾਨੇ ਆਨ ਖਲੋਤਾ ,ਚੜ੍ਹ ਕੇ ਨੀਲੇ ਘੋੜੇ

ਆਨ ਨਵੇਂ ਸਿਰ ਵਜੇ ਵਾਜੇ, ਗੁਝੇ ਧੌਂਸੇ ਭੀਰਾਂ
ਸਾਂਗਾਂ ਕਹਰੋਂ ਕੰਬਣ ਲੱਗੀਆਂ, ਜੁੰਬਿਸ਼ ਚੜ੍ਹੀ ਦਲੇਰਾ ੰ

ਤੇਗ਼ਾਂ ਨੇ ਮੂੰਹ ਨੰਗੇ ਕੀਤੇ, ਰਿਤੂ ਦੇ ਤੁਰ ਹਾਏ
ਨੇਜ਼ੇ ਸਿਰ ਤੇ ਜਿਗਰ ਪਰਤੇ, ਸੇਖ਼ੇ ਬੀਰੇ ਲਾਏ

ਚਲਤਾਹਾਂ ਤੇ ਬਖ਼ਤਰ ਪਹਿਨੇ, ਜ਼ਰਾਆਂ ਖ਼ੁਦ ਜਵਾਨਾਂ
ਪਾਏ ਮਿੱਥੇ ਵੱਟ ਕਮੰਦਾਂ, ਅਬਰੂ ਜੁੜੇ ਕਮਾਨਾਂ

ਬਾਜ਼ਾਂ ਵਾਂਗਰ ਉਡਣ ਲੱਗੇ, ਤੀਰ ਤੱਤੇ ਬੰਨ੍ਹ ਤਾਰੀ
ਭੱਜ ਭੱਜ ਕੋਹਨ ਜਵਾਨ ਜਵਾਨਾਂ, ਮਿਰਗਾਂ ਜਿਵੇਂ ਸ਼ਿਕਾਰੀ

ਇਸ ਦਿਨ ਪਹਿਲੇ ਪਹਿਰ ਜਵਾਨਾਂ ,ਕੀਤੀ ਜ਼ੋਰ ਅਜ਼ਮਾਈ
ਇਕ ਉਧਰੋਂ ਇਕ ਉਧਰੋਂ ਆਵੇ, ਦੋ ਦੋ ਕਰਨ ਲੜਾਈ

ਆਇ ਸ਼ੇਰਾਂ ਫਿਰ ਸ਼ੋਰ ਮਚਾਇਆ, ਕਿੱਲੋਂ ਅੱਜ ਘਣੇਰਾ
ਗੁਰਾਂ ਨਾਲ਼ ਹੋਇਆਂ ਪਿਰੁ ਗੁਰਾਂ, ਗੁਰਾਂ ਨਾਲ਼ ਜੋ ਹੀਰਾ

ਵਿਜੇ ਟਲ਼ ਅੱਠਾਂ ਗਿੱਲ ਭਾਰੇ, ਬੰਸਰੀਆਂ ਰੰਗ ਲਾਇਆ
ਭੀਰਾਂ ਤੇ ਸੀਪੋਰਾਂ ਰਲ਼ ਕੇ, ਲਸ਼ਕਰ ਬੋਲ ਡਰਾਇਆ

ਤੇਜ਼ ਤਰੰਗਾਂ ਮਿਸਲ ਮਲੰਗਾਂ, ਧੋੜੋਂ ਖ਼ਾਕ ਰਮਾਈ
ਕੱਢਣ ਚਾਲਾਂ ਪਾਨ ਧਮਾਲਾਂ, ਰਣ ਵਿਚ ਖੇਡ ਮਚਾਈ

ਤੁਰਕਾਂ ਗੱਲ ਹਮੇਲਾਂ ਛਣਕਣ, ਘੁੰਗਰੂ ਜੋਸ਼ ਖਰੋਸ਼ਾਂ
ਆਨ ਜ਼ਨਗੋਲੇ ਉੱਚੇ ਬੋਲੇ, ਖੜਨ ਦਿਮਾਗ਼ੋਂ ਹੋਸ਼ਾਂ

ਕਰਨ ਕਕਾਰੇ ਮੜ੍ਹੇ ਨਕਾਰੇ, ਬਘਿਆੜਾਂ ਦੀ ਖੱਲ ਦੇ
ਹੈਬਤ ਥੀਂ ਸਨ ਕਿਰਨ ਕਲੇਜੇ, ਗਰਜ਼ ਲੋਹੇ ਦੇ ਗਿਲਦੇ

ਇਸ ਸ਼ਾਹਾਂ ਦੀ ਸ਼ੋਰਸ਼ ਸ਼ਰੋਂ, ਸ਼ਾਦੀ ਗਈ ਜਹਾਨੋਂ
ਮਰਨ ਜਵਾਨ ਨਾ ਹਾਰਨ ਹਿੰਮਤ, ਡਰਨ ਨਹੀਂ ਜਿੰਦ ਜਾਨੋਂ

ਇਕ ਮਰੇ ਮੁੜ ਦੂਜਾ ਆਵੇ, ਜਾਨ ਤਲ਼ੀ ਪਰ ਧਰ ਕੇ
ਸ਼ੇਰ ਜਵਾਨ ਕਰਨ ਜਿੰਦ ਬਾਜ਼ੀ, ਅਟਕ ਨਾ ਰਹਿੰਦੇ ਡਰ ਕੇ

ਇਕ ਦੂਜੇ ਦੀ ਲੇਨ ਅਜ਼ਮਈਇਸ਼, ਖ਼ੂਬ ਕਰਨ ਪਿੜ ਹੱਥੇ
ਇਕ ਜ਼ਖ਼ਮੀ ਹੋ ਵੰਜਣ ਡੇਰੇ, ਇਕ ਹਿਰਨ ਸਿਰ ਲੱਥੇ

ਇਕ ਸਿਪਾਹੀ ਕਲਜ਼ਮਿਆਂ ਦਾ, ਗਜਦਾ ਪਿੜ ਵਿਚ ਆਇਆ
ਅੱਖੀਂ ਬਲਣ ਅਲਨਬੇ ਅੱਗ ਦੇ, ਤੇਜ਼ੀ ਤੰਦੀ ਚਾਇਆ

ਸੰਝਾਂ ਨਾਲ਼ ਹੋਇਆ ਹਸ਼ਤਾਤੀ, ਰਹਿੰਦਾ ਨਹੀਂ ਨਿਚਲਾ
ਪਿੜ ਵਿਚ ਖੁੱਲਾ ਵੰਗਾਰੇ ਕੋਈ, ਆ ਕਰ ਲੜਦ ਇਕੱਲਾ

ਜੇ ਕੋਈ ਜਾਵੇ ਪਰਤ ਨਾ ਆਵੇ, ਹਾੜ ਅੰਦਰ ਉਹ ਰੱਖਦਾ
ਜਾਂਦਾ ਆਪ ਲਹੂ ਦਾ ਤੁਸਾ, ਜ਼ਹਿਰ ਪਿਆਲਾ ਚੱਖਦਾ

ਬਹੁਤ ਦਲੇਰ ਡਰੇ ਇਸ ਸ਼ੇਰੋਂ, ਕੋਈ ਨਾ ਹੋਵੇ ਅਗੇਰੇ
ਮਸਤੀ ਤੇ ਮਗ਼ਰੂਰੀ ਚਾਇਆ,ਰਣ ਵਿਚ ਘੋੜਾ ਫੇਰੇ

ਸਾਇਤ ਗੁਜ਼ਰ ਗਈ ਇਸ ਗੱਲ ਨੂੰ, ਤਾਂ ਇਕ ਸ਼ਾ ਰਸਤਾਨੀ
ਵਿਚਲੀ ਫ਼ੌਜ ਵਿਚੋਂ ਉੱਠ ਆਇਆ ,ਜਿਉਂ ਤਰਕਸ਼ ਦੀ ਕਾਣੀ

ਜੋਸ਼-ਓ-ਖ਼ਰੋਸ਼ ਕਰੇਂਦਾ ਆਵੇ, ਵਾਂਗਰ ਨਦੀ ਅਟਕ ਦੀ
ਕੰਧੇ ਉਪਰ ਢਾਲ਼ ਖੜਕਦੀ, ਗੱਲ ਵਿਚ ਤੇਗ਼ ਲਟਕਦੀ

ਆਸਣ ਜਮ ਉਠਾਵੇ ਘੋੜਾ, ਸਿਰ ਪਰ ਨੇਜ਼ਾ ਫੇਰੇ
ਇਸ ਅਗਲੇ ਨੂੰ ਆਖਣ ਲੱਗਾ, ਚੜ੍ਹ ਸੀਂ ਅੱਗੇ ਮੇਰੇ

ਹੱਥ ਮੇਰੇ ਇਹ ਤੇਗ਼ ਸਰੋਹੀ, ਭਰਿਆ ਜ਼ਹਿਰ ਪਿਆਲਾ
ਕਲਜ਼ਮਿਆਂ ਦੇ ਸਿਰ ਧੜ ਤਾਈਂ, ਕਰਦੀ ਇਕ ਨਿਵਾਲਾ

ਇਹ ਗਲ ਆਖ ਹਲਾਈਵਸ ਘੋੜਾ, ਪੈਰ ਰੁੱਕਾ ਬੀਂ ਧਰਕੇ
ਉਗੱਹਰ ਗਰਜ਼ ਲਗਾਈਵਸ ਉਸ ਨੂੰ, ਜ਼ੋਰ ਜ਼ਰੂਰੀ ਕਰ ਕੇ

ਗਰਜ਼ ਉਹਦੇ ਨੇ ਬੁਰਜ਼ ਗੁਰਾਇਆ, ਢੱਠਾ ਕਲਜ਼ਮ ਵਾਲਾ
ਰਿਤੂ ਨਾਲ਼ ਹੋਇਆ ਪਿੜ ਰਤਾ, ਵਿਹਾ ਤੁਰਿਆ ਇਕ ਨਾਲ਼ਾ

ਹੋਰ ਇਕ ਸਾਥੀ ਉਸ ਦਾ ਆਇਆ, ਬੁੱਤ ਵੱਡਾ ਕੋਹ ਕਾ ਫੂੰ
ਉਹ ਭੀ ਗਾਜਰ ਵਾਂਗਰ ਦਲਸ, ਉਕਿਸੇ ਫੁੱਟਿਓਂ ਸਾ ਫੂੰ

ਇਸੇ ਤਰ੍ਹਾਂ ਬਹਾਦਰ ਕਿਤਨੇ, ਮਾਰੇ ਵਾਰੋ ਵਾਰੀ
ਉਹ ਭੀ ਜਦੋਂ ਤਕੱਬਰ ਚਾਇਆ, ਕਤਲ ਕੀਤਾ ਤਲਵਾਰੀ

ਪੀਸ਼ੀਂ ਥੀਂ ਲੈ ਡੀਗਰ ਤੋੜੀ, ਪਿੜ ਵਿਚ ਕੋਈ ਨਾ ਲੱਥਾ
ਮਗ਼ਰਿਬ ਵਿਚ ਫ਼ਜਰ ਦੇ ਲਾੜੇ, ਕੁਝ ਲਿਆ ਮੂੰਹ ਮੱਥਾ

ਜੁੰਬਿਸ਼ ਖਾ ਸਿਪਾਹੀ, ਸੂਰਜ ਪਾੜ ਸਿਆਹ ਕਨਾਤਾਂ
ਚੜ੍ਹ ਮੈਦਾਨ ਅੰਬਰ ਦੇ ਆਇਆ, ਭੱਜੀਆਂ ਹੋਰ ਜਮਾਤਾਂ

ਦੋਵੇਂ ਲਸ਼ਕਰ ਉਠ ਖਲੋਤੇ, ਕਰ ਕੇ ਹਾਏ ਹਾਏ
ਝੰਡੀਆਂ ਨੇ ਸਿਰ ਉੱਚੇ ਕਰਕੇ, ਨਾਲ਼ ਅਸਮਾਨ ਲਗਾਏ

ਜਿਉਂਕਰ ਸ਼ੌਂਕ ਚੜ੍ਹੇ ਦਰਿਆਉਂ, ਬਦਲ ਸਾਵਣ ਵਾਲਾ
ਬਿਜਲੀ ਵਾਂਗਰ ਕੜਕਣ ਰਾਸ਼ਕ, ਫ਼ੌਜ ਝੜਾਂ ਦਾ ਚਾਲਾ

ਹਰ ਡੇਰੇ ਥੀਂ ਨਿਕਲੇ ਜੰਗੀ, ਜਿਉਂ ਚਿਤਰੇ ਹਰ ਝੰਗੋਂ
ਆਹਾ ਹਾ ਕਰਾਉਣ ਰਣ ਵਿਚ, ਮੂਲ ਨਾ ਰਿਜਨ ਜੰਗੋਂ

ਸ਼ਾਬਾ ਸ਼ਾਬਾ ਧੰਨ ਧਨ ਮਰ ਦੋ,ਹੋਣ ਚੋਤਰਫ਼ੋਂ ਰਾਬੇ
ਜਾਣ ਨਾ ਦੇਸਾਂ ਇਹ ਤੱਕ ਮਾਰੇ, ਦੇਣ ਬਹਾਦਰ ਦਾਬੇ

ਸਾਂਗਾਂ ਨੇਜ਼ੇ ਸੱਲਣ ਸੀਨੇ, ਦੂਰੋਂ ਦੂਰ ਕਰੇਂਦੇ
ਗਰਜ਼ ਪੌਣ ਅਸਮਾਨੀ ਗੋਲੇ, ਚੁੱਕਣਾ ਚੂਰ ਕਰੇਂਦੇ

ਬਿਜਲੀ ਵਾਲੀ ਮਾਰ ਕਰੇਂਦੀ, ਤੇਗ਼ ਕੱਢੇ ਕੜ ਕਾਰੇ
ਉਡਣ ਫਲ਼ ਟਿਕੀਂਦੇ ਗੁਰਦੇ, ਢਾਲੀਂ ਦੇ ਧੜ ਕਾਰੇ

ਕਰੱੋਫ਼ਰ ਘੁਨਕਾਰੇ ਤੇਰਾਂ, ਫਿਰ ਫਿਰ ਹੋਣ ਫ਼ਰਾਰੀ
ਦਸਰ ਵਹਿੰਦੇ ਅਟਕ ਨਾ ਰਹਿੰਦੇ, ਕੱਟੇ ਕਟਕ ਕਟਾਰੀ

ਸੂਰਮਿਆਂ ਦੀ ਸੈਫ਼ ਸਰੋਹੀ, ਸੁਣੇ ਸੰਝਾਂ ਸਿਰ ਵੱਡੇ
ਮਾਰ ਮਨਦਾਲ ਮੁਕਾਏ ਮਰਦਾਂ, ਮਗ਼ਜ਼ ਮੰਜਾਲੀ ਕੱਢੇ

ਤਾਂ ਫਿਰ ਹੁਕਮ ਕੀਤਾ ਸ਼ਾਹਪਾਲੇ, ਲਸ਼ਕਰ ਹੋਇ ਇਕੱਠਾ
ਹੱਲਾ ਕਰੋ ਇਨ੍ਹਾਂ ਪਰ ਸਾਰੇ, ਜਾਣੂ ਕਲਜ਼ਮ ਨਠਾ

ਕੋਹ ਕਾਫ਼ਾਂ ਦੀ ਫ਼ੌਜ ਤਮਾਮੀ, ਬਾਗ਼ ਅਰਮ ਦੀ ਸਾਰੀ
ਹਾਸ਼ਿਮ ਸ਼ਾਹ ਦੇ ਲਸ਼ਕਰ ਅਤੇ, ਆਨ ਪਈ ਇਕ ਵਾਰੀ

ਜਾਨੀ ਤੂੰ ਧੋ ਹੱਥ ਬਹਾਦਰ, ਆਨ ਗੱਡਾ ਵੱਡ ਹੋਏ
ਮਾਰਨ ਤੇਗ਼ਾਂ ਬੇ ਦਰੀਗ਼ਾਂ, ਤੇਰਾਂ ਜਿਗਰ ਪਰੋਏ

ਲੋਹੂ ਪਾਨ ਲਈ ਸ਼ਮਸ਼ੇਰਾਂ, ਤੇਜ਼ ਹੋਏ ਘੁਸ ਨੇਜ਼ੇ
ਬਰਛੀ ਸਾਵਣ ਵਾਂਗਰ ਬਰਸੀ, ਜਿਗਰ ਕਰੇਂਦੀ ਰੀਜ਼ੇ

ਸ਼ੇਰ ਜਵਾਨ ਦੋੜਾਉਣ ਘੋੜੇ, ਕਰ ਕਰ ਹਾਏ ਹਾਏ
ਟੱਲੀਆਂ ਸ਼ੋਰ ਕਕਾਰੇ ਗ਼ੋਗ਼ੇ, ਅੰਬਰ ਤੀਕ ਪੁਚਾਏ

ਤਾਜ਼ੀ ਸੁੰਮ ਵਜਾਣ ਧਰਤੀ, ਪੁੱਟ ਖੜੀ ਇਕ ਸਾਰੀ
ਛੇ ਜ਼ਿਮੀਆਂ ਉਠ ਅੰਬਰ ਹੋਏ, ਜੁੜ ਕੇ ਗਰਦ ਗ਼ੁਬਾਰੀ

ਸੂਰਜ ਛੁਪ ਗਿਆ ਵਿਚ ਧੂੜਾਂ, ਪਿਆ ਗ਼ੁਬਾਰ ਹਨੇਰਾ
ਚਮਕੂ ਚਮਕ ਹਥਿਆਰਾਂ ਵਾਲੀ, ਚਾਨਣ ਕਰੇ ਚੋਫ਼ੀਰਾ

ਕੰਙਣ ਕੰਠੇ ਤੇ ਜ਼ਰ ਨਕਦੀ, ਸ਼ਾਹ ਦੀਏ ਇਨਾਮਾਂ
ਭਰ ਮਰਦਾਨੇ ਰਹੋ ਦਲੀਰੋ, ਸ਼ਾਬਸ਼ ਕਹੇ ਗ਼ੁਲਾਮਾਂ

ਹਾਠਾਂ ਚੜ੍ਹੀਆਂ ਫ਼ੌਜਾਂ ਲੜੀਆਂ, ਲੋਹੂ ਬਦਲ ਵਠੇ
ਸੇ ਕੋਹਾਂ ਵਿਚ ਨੀਰ ਰਿਤੂ ਦੇ, ਲੱਖ ਬਹਾਦਰ ਕੱਠੇ

ਧਰਤੀ ਅੰਬਰ ਤੀਕ ਸਿਆਹੀ, ਜ਼ਿਮੀਂ ਹੋਈ ਸਭ ਰੱਤੀ
ਆਲਮ ਉਪਰ ਰਿਹਾ ਨਾ ਮੂਲੇ, ਸਲ੍ਹਾ ਤਹੱਮੁਲ ਰੱਤੀ

ਜਿਹੜਾ ਤੀਰ ਕਮਾਨੋਂ ਛਿੱਟੇ, ਕੋਈ ਖ਼ਤਾ ਨਾ ਜਾਵੇ
ਸਿਰ, ਸੀਨੇ ਯਾ ਜਿਗਰ, ਧੁਨੀ ਨੂੰ, ਆਪਣੀ ਜਾ ਬਣਾਵੇ

ਚਾਈਂ ਵਾਗਾਂ ਰਲੀ ਸਵਾਰੀ, ਜਿਉਂ ਭੱਠੀ ਵਿਚ ਦਾਣੇ
ਢਹਿੰਦੇ ਉਠਦੇ ਮਿਸਲ ਪਤੰਗਾਂ, ਜਲ਼ ਜਲ਼ ਮਰਨ ਧਗਾਨੇ

ਮੂਹੋਂ ਮੂੰਹ ਝੱਲਣ ਫੁੱਟ ਕਾਰੀ, ਸੂਰਮਿਆਂ ਦੇ ਦਾਈਏ
ਮਾਰੋ ਮਾਰ ਕਰੇਂਦੇ ਆਖਣ ,ਇਕ ਦੂਜੇ ਨੂੰ ਖਾਈਏ

ਸ਼ੁਤਰੀ ਤੁਰਮ ਤੰਬੂਰ ਸ਼ਹਨਾਈਂ, ਧੌਂਸੇ ਢੋਲ ਨਕਾਰੇ
ਗੱਜਣ ਦਿਓ ਗ਼ਿਰਿਓ ਅਸਮਾਨੀਂ, ਗ਼ਲਗ਼ਲ ਸ਼ੋਰ ਕਕਾਰੇ

ਖ਼ਾਲੀ ਢੋਲ ਅਤੇ ਬੇ ਮਗ਼ਜ਼ਾ, ਬਾਹਰੋਂ ਸੁਖ਼ਨ ਕਰੇਂਦਾ
ਫ਼ਿਤਨੇ ਦੋਜ਼ਾਂ ਵਾਂਗ ਲੜਾਈ, ਸਲ੍ਹਾ ਨਾ ਹੋਵਣ ਦਿੰਦਾ

ਤੀਰ ਵੱਸਣ ਜੀਵਨ ਛਿੜ ਕੇ ਛੱਲਾ, ਗੋਹੜਾ ਮੀਂਹ ਅਸਮਾਨੀ
ਮੁਲਕ ਅਲਮੋਤ ਆਹੇ ਸਭ ਸਨਭੇ, ਲੈ ਲੈ ਜਾਵਣ ਜਾਣੀ

ਤੀਰ ਤਬਰ ਤਲਵਾਰ ਕਟਾਰੀ, ਜ਼ਹਰੋਂ ਪਾਨ ਚੜ੍ਹਾਈ
ਪੱਟ ਸਿੱਟੇ ਬੁਨਿਆਦ ਤਿੰਨਾਂ ਦੀ, ਜ਼ੋਰੋਂ ਜ਼ੋਰ ਲੜਾਈ

ਚਾਕੂ ਚਾਕ ਕਰਨ ਤਲਵਾਰੀਂ, ਬਿਜਲੀ ਦੇ ਚਮਕਾਰੇ
ਕੜਕਣ ਗਰਜ਼ ਅਲਬਰਜ਼ ਗੜਾਉਣ, ਮੌਤ ਤੂਫ਼ਾਨ ਖਿਲਾਰੇ

ਮੋਰ ਮਨਘਾਰ ਕੀਤੇ ਲੱਖ ਸੀਨੇ, ਨੇਜ਼ੇ ਸੈਲੇ ਸਾਂਗਾਂ
ਇਸ ਮੋਰੀ ਥੀਂ ਵੇਖ ਤਮਾਸ਼ਾ, ਦੇਣ ਬਲਾਏਂ ਬਾਂਗਾਂ

ਫੱਟੇ ਮਾਰੇ ਪਿੜ ਵਿਚ ਰਲਦੇ, ਤਨ ਅਤੇ ਤਿੰਨ ਚੜ੍ਹਿਆ
ਢੇਰ ਲੱਗੇ ਕੋਹ ਕਾਫ਼ਾਂ ਜਿੱਡੇ, ਲਸ਼ਕਰ ਐਸਾ ਲੜਿਆ

ਤੇਰਾਂ ਸ਼ੌਂਕ ਸ਼ਪਾ ਸ਼ਿਪ ਤੇਗ਼ਾਂ, ਸੁਣ ਕੜ ਕਾਰ ਕਮਾਨੀ
ਦਹਿਸ਼ਤ ਕੋਲੋਂ ਅੱਡ ਅੱਡ ਢਹਠਿਆਂ, ਜਿਉਂ ਇੱਲਾਂ ਅਸਮਾਨੀ

ਲੱਖ ਤਿੰਨਾਂ ਦੇ ਬੀਰੇ ਬੀਰੇ, ਖਿੰਡ ਗਏ ਹਰ ਪਾਸੇ
ਗਿੱਦੜ ਲੂੰਬੜ ਤੇ ਬਘਿਆੜਾਂ, ਮੂੰਹ ਮੁੜੇ ਖਾ ਮਾਸੇ

ਕਾਰੂੰ ਵਾਲੇ ਗੰਜ ਬਣਾਏ, ਕਾਗਾਂ ਕੱਢ ਕੱਢ ਆਨੇ
ਤੇਰਾਂ ਗਰਜ਼ਾਂ ਕੀਤੇ ਮਈਅਤਾਂ,ਮੂੰਹ ਸਿਰ ਗੰਜੇ ਕਾਨੇ

ਇੱਲਾਂ ਚਾਏ ਇੱਲਾਂ ਜਿੱਡੇ, ਲੋਹੂ ਭਰੇ ਭੁਕਾਨੇ
ਲੱਖਾਂ ਘੁਣ ਮਖਾਂ ਦੇ ਭੋਕਨ, ਕੀੜੇ ਫੜੇ ਦਹਾਨੇ

ਬਾਗ਼ਲ ਲੋਕ ਡਰਾਕਲ਼ ਤਾਂ ਈ, ਨੱਸਣ ਹਾਰ ਸ਼ਕਸਤੇ
ਕਾਂਗ ਤੂਫ਼ਾਨ ਲਹੂ ਦੀ ਹੱਥੋਂ, ਬੰਦ ਹੋਏ ਸਭ ਰਸਤੇ

ਹਾਂਬੜ ਪੀਣ ਕਮੰਦ ਗੱਲਾਂ ਵਿਚ, ਸਿਰ ਵਡ਼ਨ ਤਲਵਾਰਾਂ
ਜਿਉਂ ਉਜੜ ਵਿਚ ਚਿਤਰਾ ਐਂਵੇਂ, ਕਰਨ ਸਿਪਾਹੀ ਵਾਰਾਂ

ਸ਼ਾਹਪਾਲੇ ਦੀ ਫ਼ੂ ਜੇ ਓੜਕ, ਐਸਾ ਜ਼ੋਰ ਉਠਾਇਆ
ਕਲਜ਼ਮ ਵਾਲੇ ਬਾਦਸ਼ਾ ਹੈ ਦਾ, ਲਸ਼ਕਰ ਮਾਰ ਗੁਮਾਿਆ

ਚਾਰ ਇਕ ਸੇ ਪਰੀ ਕੁੱਲ ਬੱਚੀ, ਜਾ ਛਪੀ ਦਰਿਆਵੀਂ
ਹੋਰ ਤਮਾਮੀ ਲਸ਼ਕਰ ਉਸ ਦਾ, ਕਤਲ ਹੋਇਆ ਵਿਚ ਥਾਵੇਂ

ਹਾਸ਼ਿਮ ਕਲਜ਼ਮ ਦੇ ਸਲਤਾਨੇ, ਬੜੀ ਹਜ਼ੀਮਤ ਆਈ
ਨੱਸਣ ਛਪਣ ਬਚਨ ਵਾਲੀ, ਜਾਇ ਨਾ ਸਜਦੀ ਕਾਈ

ਓੜਕ ਨੱਸ ਪਿਆ ਬਿਨ ਫ਼ੂ ਜੌਂ, ਕਚਰਕ ਪਾਪੜ ਵੇਲੇ
ਖੂਹ ਦਿੰਦਾ ਦਰਿਆ ਨਾ ਸਿਜਦਾ, ਭਾਜ ਪਵੇ ਜਿਸ ਵੇਲੇ

ਢਹਿਣ ਲੱਗਾ ਦਰਿਆ ਫ਼ਿਕਰ ਦੇ, ਸ਼ਾਹਪਾਲੇ ਥੀਂ ਨੱਸ ਕੇ
ਜਾਣ ਨਾ ਦੇਣਾ ਮੂਜ਼ੀ ਤਾਈਂ, ਸ਼ਾਹ ਫ਼ਰਮਾਇਆ ਹੱਸ ਕੇ

ਇਕ ਉਮਰਾ-ਏ-ਲੱਗਾ ਅੱਠ ਪਿੱਛੇ, ਫ਼ੌਜ ਜ਼ੋਰਾ ਵਰ ਲੈ ਕੇ
ਹਾਸ਼ਿਮ ਸੁਣੇ ਸਿਪਾਹੀਆਂ ਫੜਿਆ ,ਮਗਰ ਦਲੇਰਾਂ ਪੇ ਕੇ

ਸ਼ਾ ਰਸਤਾਨੀ ਕਲਜ਼ਮਿਆਂ ਨੂੰ, ਪਕੜ ਲਿਆਏ ਡੇਰੇ
ਨਜ਼ਰ ਹਵਾਲੇ ਹੋਇਆ ਹਾਸ਼ਿਮ, ਪਹਿਰੇ ਫਿਰੇ ਚੁਫੇਰੇ

ਸ਼ਾਹਪਾਲੇ ਦਾ ਖ਼ਾਸਾ ਆਹਾ ,ਇਕ ਉਮਰਾ-ਏ-ਵਡੇਰਾ
ਹਾਸ਼ਿਮ ਸ਼ਾਹ ਵਣਜ ਮਿਲਿਆ ਉਸ ਨੂੰ, ਹੋ ਮੁਹਤਾਜ ਭਲੇਰਾ

ਇਸ ਅਮਰਾਏ ਦੀ ਕਰ ਮਿੰਨਤ, ਖੜੇ ਵਸੀਲਾ ਆ ਕੇ
ਗਰਦਨ ਤੇਗ਼ ਮੂਹੀਂ ਵਿਚ ਸਬਜ਼ੀ, ਪੱਗ ਗਲੇ ਵਿਚ ਪਾਕੇ

ਜਾ ਮਿਲਿਆ ਸ਼ਾਹਪਾਲੇ ਤਾਈਂ, ਕਹਿੰਦਾ ਸਾਹਿਬ ਮੇਰੇ
ਖੂਹ ਹੈ ਮਾਰ ਖੂਹ ਹੈ ਚਾ ਰੱਖੀਂ, ਜਾਨ ਮੇਰੀ ਹੱਥ ਤੇਰੇ

ਝਿੜਕ ਦਿੱਤੀ ਸ਼ਾਹਪਾਲੇ ਅੱਗੋਂ, ਏ ਬਦਬਖ਼ਤ ਨਿਮਰ ਦਾ
ਦਿਲ ਤੇਰੇ ਨੇ ਚਾਹਿਆ ਕੀਕਰ, ਐਸਾ ਜ਼ੁਲਮ ਕਹਿਰ ਦਾ

ਐਸਾ ਆਦਮ ਜ਼ਾਦਾ ਸੋਹਣਾ, ਸੈ ਸਿਫ਼ਤਾਂ ਦਾ ਸਾਈਂ
ਸਾਡੇ ਬਾਗ਼ ਅਰਮ ਥੀਂ ਫੜਕੇ, ਕੀਤਾ ਮਾਰ ਅਜ਼ਾਈਂ

ਫ਼ਰਜ਼ੰਦਾਂ ਦੀ ਜਾਈ ਮੈਨੂੰ, ਹੈਸੀ ਬਹੁਤ ਪਿਆਰਾ
ਆਦੀ ਦਾ ਸ਼ਹਿਜ਼ਾਦਾ ਆਹਾ, ਨਸਲ ਸਿਕੰਦਰ ਦਾਰਾ

ਸ਼ਾਹ ਫ਼ਰੀਦੋਂ ਤੇ ਜਮਸ਼ੀਦੋਂ, ਹੈਸੀ ਬਾਲ ਨਿਸ਼ਾਨੀ
ਫ਼ਾਜ਼ਲ ਆਕਿਲ ਕਾਬਲ ਦੂਜਾ, ਕੋਈ ਨਾ ਉਸ ਦਾ ਸਾਨੀ

ਹਰ ਇਲਮੋਂ ਹਰ ਹਨਰੋਂ ਕਾਮਲ, ਖ਼ੁਸ਼ ਆਵਾਜ਼ ਬਹਾਦਰ
ਮਰਦ ਸ਼ਰੀਫ਼ ਜ਼ਰੀਫ਼ ਸਿਆਣਾ, ਸਖ਼ੀ ਲਤੀਫ਼ ਅਕਾਬਰ

ਜ਼ਾਹਿਦ ਸ਼ਬ ਬੇਦਾਰ ਨਮਾਜ਼ੀ, ਅਦਬ ਹਿਦਾਇਤ ਵਾਲਾ
ਏਸ ਜ਼ਮਾਨੇ ਸਾਨੀ ਇਸ ਦਾ ,ਨਾ ਕੋਈ ਮਰਦ ਉਜਾਲਾ

ਸੂਫ਼ੀ ਅਹਿਲ ਇਸਲਾਮ ਪਰਹੀਜ਼ੀ, ਸਾਲਿਕ ਸਫ਼ਰ ਇਸ਼ਕ ਦਾ
ਸੂਰਤ ਸੀਰਤ ਨਵੇਂ ਜਵਾਨੀ, ਗੰਜ ਯਕੀਨ ਸਿਦਕ ਦਾ

ਉਹ ਨਜੀਬ ਬੇ ਮਿਸਲ ਸ਼ਜ਼ਾਦਾ, ਮਾਰ ਕੀਤਾ ਤੁਧ ਫ਼ਾਨੀ
ਮੈਂ ਬੀ ਬਦਲਾ ਛੱਡਾਂ ਨਾਹੀਂ, ਕਲਜ਼ਮ ਕਰਾਂ ਵੀਰਾਨੀ

ਨੱਕ ਨਕੇਲ ਘੱਤਾਂਗਾ ਤੈਨੂੰ, ਮਸ਼ਕੀਂ ਬਾਹੀਂ ਕੜ ਸਾਂ
ਨਾਲੇ ਫ਼ੌਜ ਪਿੱਛੇ ਜੋ ਤੇਰੀ, ਸਾਰੀ ਐਂਵੇਂ ਫੜ ਸਾਂ

ਕਲਜ਼ਮ ਅੰਦਰ ਇਕ ਨਾ ਛੱਡ ਸਾਂ, ਬਾਗ਼ ਅਰਮ ਵਿਚ ਖਿੜ ਸਾਂ
ਹੱਥ ਹਥੌੜੀ ਪੈਰੀਂ ਬੀੜੀ, ਤੌਕ ਗਲੇ ਵਿਚ ਜੜ ਸਾਂ

ਸੈਫ਼ ਮਲੂਕੇ ਦਾ ਇਕ ਭਾਈ, ਨਾਲੇ ਯਾਰ ਪਿਆਰਾ
ਨਾਇਬ ਅਤੇ ਵਕੀਲ ਸਿਆਣਾ, ਸਾਇਦ ਨੇਕ ਸਿਤਾਰਾ

ਸਿਰ ਅਨਦੀਪ ਸ਼ਹਿਰ ਵਿਚ ਰਿਹਾ, ਬਾਦਸ਼ਾਹਾਂ ਦੇ ਖ਼ਾਨੇ
ਬਾਗ਼ ਅਰਮ ਵਿਚ ਸਦੱਸਾਂ ਉਸ ਨੂੰ, ਘੱਲ ਕੇ ਦਿਓ ਤੋ ਇੰਨੇ

ਤੁਸੀਂ ਹਵਾਲੇ ਉਸ ਦੇ ਹੋਸੂ, ਹੁਕਮ ਉਹਦੇ ਹੱਥ ਦੇਸਾਂ
ਪੱਤਰ ਦਹੀਆਂ ਟੱਬਰ ਤੇਰੇ, ਕਰ ਕਰ ਖ਼ਾਰ ਮਰੀਸਾਂ

ਅੱਖੀਂ ਅੱਗੇ ਯਾਰ ਪਿਆਰੇ, ਲੈ ਤਸਦੀਅਏ ਮਰ ਸਨ
ਐਸੀ ਹੋਸੀ ਰੂਹ ਤੁਸਾਡੀ, ਯਾਦ ਮੋਏ ਭੀ ਕ੍ਰਿਸਨ

ਮੁਲਕ ਵਲਾਇਤ ਤੇਰੀ ਤਾਈਂ, ਖ਼ਾਕ ਸਿਆਹ ਕਰੇਸਾਂ
ਕੋਟ ਕਿਲੇ ਘਰ ਮਹਿਲ ਚੁਬਾਰੇ, ਪੱਟ ਤਬਾਹ ਕਰੇਸਾਂ

ਹਾਸ਼ਿਮ ਕਹਿੰਦਾ ਏ ਸੁਲਤਾਨਾ!, ਵੱਸ ਪਿਆ ਹੁਣ ਤੇਰੇ
ਜੇ ਕੁੱਝ ਚਾਹੇਂ ਜ਼ੁਲਮ ਤਾਦੀ, ਕਰ ਲੈ ਵੰਡੇ ਮੇਰੇ

ਪਰ ਕੁੱਝ ਆਪ ਖ਼ਿਆਲ ਕਰੋ ਖਾਂ, ਲੋੜੋ ਮਕਸਦ ਇਤਨੇ
ਬੇਵਫ਼ਾ ਇਕ ਬੰਦੇ ਪਿਛੇ, ਖ਼ੂਨ ਲਏ ਸਿਰ ਕਿਤਨੇ

ਮੁਸਲਮਾਨ ਪਰੀ ਲੱਖ ਕੱਠੀ, ਚਹਿਲ ਹਜ਼ਾਰ ਅਫ਼ਰੀਤੋਂ
ਮੈਨੂੰ ਬੀ ਸਨ ਬਾਲ ਬੱਚੇ ਦੇ, ਮਾਰਨ ਲੱਗੋਂ ਜੀਓ ਤੋਂ

ਇਸ ਇਕ ਆਦਮ ਜ਼ਾਤ ਕਮੀਨੇ, ਬੰਦੇ ਬੇ ਵਫ਼ਾਯੋਂ
ਕੇ ਭਲਿਆਈ ਹੈ ਤੁਧ ਡਿੱਠੀ, ਸ਼ਿੱਦਤ ਕਰੀਂ ਹੋ ਇਉਂ

ਕੁਨੀਨ ਬੁਝ ਹਵਾਈ ਗੱਲਾਂ, ਮਾਇਲ ਹੋਵਿਉਂ ਸ਼ਾਹਾ
ਉਹ ਨਕਾਰਾ ਆਦਮ ਜਾਇਆ, ਐਸਾ ਕਿਥੋਂ ਆਹਾ

ਜਿਤਨੇ ਮੂੰਹ ਬਣਾਉਣ ਗੱਲਾਂ, ਇਤਨੀ ਉਕਿਸੇ ਗਲੱੋਂ
ਤੁਧ ਸੁਣਿਆ ਮੈਂ ਅੱਖੀਂ ਡਿੱਠਾ, ਚਾਵੀਂ ਕਿਹੜੀ ਵੱਲੋਂ

ਸ਼ਾਹਪਾਲੇ ਫ਼ਰਮਾਇਆ ਅੱਗੋਂ, ਏ ਮਰਦੂਦ ਨਿਮਰ ਦਾ
ਕੇ ਹੋਇਆ ਮੈਂ ਆਪ ਨਾ ਡਿੱਠਾ, ਜੇ ਉਹ ਚੰਨ ਮਿਸਰ ਦਾ

ਦਰਦਮੰਦਾਂ ਦੀ ਹਾਲਤ ਸੁਣ ਕੇ, ਦੁਖੀਏ ਦਾ ਦੁੱਖ ਜਾਗੇ
ਰਹਿਮ ਪਵੇ ਗ਼ਮਨਾਕੀ ਅੰਦਰ, ਰੋਹ ਤਕੱਬਰ ਭਾਗੇ

ਬੇਵਫ਼ਾ ਨਕਾਰਾ ਆਖੀਂ, ਕਦਰ ਉਹਦਾ ਤੁਧ ਈਹਾ
ਆਸਿਮ ਸ਼ਾਹ ਕਿਨੂੰ ਵਣਜ ਪੁੱਛੇਂ, ਸੈਫ਼ ਮਲੂਕ ਕੁ ਯ੍ਹਾ

ਹਾਸ਼ਿਮ ਨੂੰ ਭੀ ਵਰਮ ਪੱਤਰ ਦੇ, ਨਰਮ ਕੀਤਾ ਸੀ ਸੀਨਾ
ਦਰਦਮੰਦਾਂ ਦੇ ਸੁਖ਼ਨ ਸੁਣਨ ਥੀਂ, ਭੱਜ ਗਿਆ ਰੌਹ ਕੀਨਾ

ਜਿਥੇ ਦਰਦ ਕੱਟੇ ਕੋਈ ਸਾਇਤ, ਸੋਈਵ ਜਾ ਸੰਵਾਰਦੇ
ਖ਼ਾਲੀ ਭੀ ਫਿਰ ਮਸ਼ਕੋਂ ਭਰਿਆ, ਫੁੱਲ ਰਹੇ ਜਿਸ ਖਾਰੇ

ਸਿਫ਼ਤਾਂ ਤੇ ਤਾਰੀਫ਼ਾਂ ਕਹੀਆਂ, ਦਾਨਸ਼ਮੰਦਾਂ ਭੋਲੀਆਂ
ਹਰਗਿਜ਼ ਖ਼ਤਾ ਨਾ ਖਾਈਏ ਕਿਧਰੋਂ, ਕਹੇ ਜਿਨ੍ਹਾਂ ਦੇ ਚੱਲੀਆਂ

ਸੇਮੇਂ ਸ਼ਾਰਸਤਾਨੇ ਅੰਦਰ, ਹੈ ਜਿਨ੍ਹਾਂ ਸੁਲਤਾਨੀ
ਮਾਈ ਭੈਣ ਮੇਰੀ ਹੁਸ਼ਿਆਰਾਂ, ਆਕਿਲ ਅਕਲ ਜਹਾਨੀ

ਸੁਣੀਆਂ ਬਹੁਤ ਉਨ੍ਹਾਂ ਦੇ ਮੂਹੋਂ, ਸਿਫ਼ਤਾਂ ਵੱਧ ਹਿਸਾਬੋਂ
ਗੱਲ ਉਨ੍ਹਾਂ ਦੀ ਸਾਡੇ ਭਾਣੇ, ਜੀਵ ਨੌਕਰ ਨਕਲ ਕਿਤਾਬੋਂ

ਵਾਸਤ ਮੁਲਕ ਅੰਦਰ ਜੋ ਰਾਜਾ, ਉਸ ਨੇ ਐਂਵੇਂ ਦੱਸਿਆ
ਸਿਰ ਅਨਦੀਪ ਸ਼ਹਿਰ ਦੇ ਵਾਲੀ, ਲੱਖ ਘੱਲਿਆ ਮਨ ਵਸਿਆ

ਗੱਲ ਉਨ੍ਹਾਂ ਦੀ ਸਾਡੇ ਭਾਣੇ, ਸੰਦ ਮੁਰੱਤਬ ਪੱਕੀ
ਖ਼ਾਤਿਰ ਖ਼ਾਹ ਪਸੰਦ ਅਸਾਨੂੰ, ਚੀਜ਼ ਉਨ੍ਹਾਂ ਦੀ ਤੱਕੀ

ਤੈਨੂੰ ਕਿਉਂਕਰ ਚੰਗਾ ਲੱਗੇ, ਪੁੱਤ ਤੇਰਾ ਇਸ ਕੁੱਠਾ
ਲੱਖ ਗੁਣ ਛੱਡ ਇਕ ਔਗੁਣ ਪਕੜਨ, ਵੈਰੀ ਤੁਰਨ ਉਪਠਾ

ਤੋੜੇ ਔਗੁਣ ਇਕ ਨਾ ਲੱਭੇ, ਗੁਣ ਥੀਂ ਔਗੁਣ ਕਰਦੇ
ਨੰਦਨ ਸੁਖ਼ਨ ਮੁਹੰਮਦ ਤੇਰੇ, ਵੱਟ ਬਨਾਣ ਗਹਿਰ ਦੇ

ਚਾਮ ਚਿੜੀ ਦੇ ਬਿਖ਼ਰੇ ਯਾਰੋ, ਸੂਰਜ ਬਹੁਤ ਕਲਵਾਨਾ
ਬੇਕਦਰਾਂ ਨੂੰ ਯੂਸੁਫ਼ ਮਿਸਰੀ, ਕਿਉਂਕਰ ਦੱਸੇ ਸੋਹਣਾ

ਜਿਹਨਾਂ ਫੜ ਕੇ ਖੂਹ ਵਗਾਇਆ, ਕੇ ਉਨ੍ਹਾਂ ਦੇ ਭਾਣੇ
ਖੋਟੀਂ ਦਮੱੀਂ ਵੇਚ ਦਿੱਤੂ ਨੇਂ, ਉਹ ਭੀ ਜ਼ੋਰ ਧਗਾਨੇ

ਘੁੰਣ ਗਾਹਕ ਜ਼ਲੈਖ਼ਾ ਆਵੇ, ਮਿਲ ਪਿੱਛੇ ਯਅਕੋਬੋਂ
ਤਾਂ ਵਾਹ ਪਵੇ ਮੁਹੰਮਦ ਬਖਸ਼ਾ, ਸੂਰਤ ਸੀਰਤ ਖ਼ੋਬੋਂ

ਜਾਂ ਸ਼ਾਹਪਾਲ ਕਹੀਆਂ ਇਹ ਗੱਲਾਂ, ਸੁਣ ਹਾਸ਼ਿਮ ਸ਼ਾਹ ਰੋਇਆ
ਕਰ ਅਫ਼ਸੋਸ ਅਸਾਸ ਚਲਾਂਦਾ, ਤੌਬਾ ਤਾਅਬ ਹੋਇਆ

ਸ਼ਾਹਪਾਲੇ ਵੱਲ ਅਰਜ਼ ਕਰੇਂਦਾ, ਏ ਸ਼ਾਹ ਸ਼ੇਰ ਜਵਾਨਾ!
ਤੂੰ ਸਲੀਮਾਂ ਨਬੀ ਦੀ ਜਾਈ, ਸਰੂਰ ਹੈਂ ਸੁਲਤਾਨਾਂ

ਦੇਹੋ ਅਜ਼ਨ ਜ਼ਬਾਨ ਸ਼ਰੀਫ਼ੋਂ, ਕਰੋ ਮਾਫ਼ ਖ਼ਤਾਯੋਂ
ਨਾਲੇ ਲਸ਼ਕਰ ਮੇਰਾ ਬਖ਼ਸ਼ੋ, ਜੋ ਬਚ ਰਿਹਾ ਲੜਾਇਯੋਂ

ਤਾਂ ਮੈਂ ਸੈਫ਼ ਮਲੂਕੇ ਤਾਈਂ, ਹਾਜ਼ਰ ਆਨ ਕਰੇਸਾਂ
ਬੰਦ ਕੱਟੋ ਤਾਂ ਬਿੰਦ ਨਾ ਲਾਵਾਂ, ਬਾਂਹ ਤੇਰੇ ਹੱਥ ਦੇਸਾਂ

ਹੁਕਮ ਦਿੱਤਾ ਸ਼ਾਹਪਾਲ ਬਹਾਦਰ, ਕੈਦ ਜ਼ੰਜ਼ੀਰ ਉਤਾਰੇ
ਹੜੀ ਹਥੌੜੀ ਤੌਕ ਨਕੇਲਾਂ, ਦੂਰ ਕਿਰਾਏ ਸਾਰੇ

ਸ਼ਾਹਪਾਲੇ ਨੂੰ ਕਹਿੰਦਾ ਹਾਸ਼ਿਮ, ਬਖ਼ਸ਼ ਬੇ ਅਦਬੀ ਮੈਂ ਨੂੰ
ਜ਼ਿੰਦਾ ਹੈ ਉਹ ਆਦਮ ਜ਼ਾਦਾ, ਹੋਏ ਮੁਬਾਰਕ ਤੀਂ ਨੂੰ

ਕੈਦ ਦੁਰਗ ਅੰਦਰ ਸੀ ਪਾਇਆ, ਆਓ ਚੱਲ ਵਿਖਾਵਾਂ
ਜੇ ਏਸ ਨੂੰ ਰੱਬ ਜ਼ਿੰਦਾ ਕੱਢੇ, ਮੈਂ ਛੁਟਕਾਰਾ ਪਾਵਾਂ

ਹਾਸ਼ਿਮ ਨਾਲ਼ ਲਿਆ ਸ਼ਾਹਪਾਲੇ, ਹੋਰ ਉਮਰਾ-ਏ-ਚੰਗੇਰੇ
ਰੁਸਤਮ ਸਾਨੀ ਦਿਓ ਸਿਪਾਹੀ, ਬਹੁਤੇ ਭਲੇ ਭਲੀਰੇ

ਸਨਗਲਦੀਪ ਅੰਦਰ ਸ਼ਾਹ ਆਇਆ, ਹਾਸ਼ਿਮ ਨਾਲ਼ ਲਿਆਇਆ
ਇਸ ਦੁਰਗ ਅਤੇ ਜਾ ਪਹਤੇ, ਜਾ ਸਿਰ ਪੋਸ਼ ਲੁਹਾਇਆ

ਸ਼ਾਹ ਸ਼ਾਹਪਾਲ ਖੋਹੇ ਵਿਚ ਉੜ ਕੇ, ਆਪ ਮਰੀਨਦਾ ਆਲੇ
ਕਹਿੰਦਾ ਏ ਫ਼ਰਜ਼ੰਦ ਪਿਆਰੇ, ਇਸ਼ਕ ਕਮਾਵਣ ਵਾਲੇ

ਬੇਟਾ ਸੈਫ਼ ਮਲੂਕਾ! ਮੈਂ ਹਾਂ, ਬਾਪ ਬਦੀਅ ਜਮਾ ਲੈ
ਜ਼ਿੰਦਾ ਹੈਂ ਤਾਂ ਬੋਲ ਸ਼ਿਤਾਬੀ, ਹੱਥੀਂ ਆਪ ਨਿਕਾਲੇ

ਲਾਗ਼ਰ ਬਦਨ ਸ਼ਜ਼ਾਦਾ ਹੋਇਆ, ਉੱਚਾ ਬੋਲ ਨਾ ਸਕਦਾ
ਕਹਿਓਸ ਬਾਦਸ਼ਹਾ! ਮੈਂ ਜ਼ਿੰਦਾ, ਰਾਹ ਤੁਸਾਡੇ ਤੱਕਦਾ

ਮਸਾਂ ਮਸਾਂ ਕੁੱਝ ਪਹੁਤਾ ਅਤੇ, ਨਰਮ ਆਵਾਜ਼ ਨਖੁੱਟਾ
ਸ਼ਾਹਪਾਲੇ ਨੂੰ ਖ਼ੁਸ਼ੀਆਂ ਹੋਇਆਂ, ਗ਼ਮ ਬੇਟੀ ਦਿਉਂ ਛੱਟਾ

ਸਦਕੇ ਬਹੁਤ ਖ਼ੈਰਾਇਤ ਕੀਤੀ, ਵੰਡੇ ਮਾਲ ਖ਼ਜ਼ਾਨੇ
ਦਿਲੋਂ ਜ਼ਬਾਨੋਂ ਰੱਬ ਸੱਚੇ ਦੇ, ਲੱਖ ਪੜ੍ਹੇ ਸ਼ੁਕਰਾਨੇ

ਖ਼ਾਸ ਵਜ਼ੀਰ ਆਹਾ ਜੋ ਅਪਣਾ, ਸ਼ਾਹ ਉਸ ਨੂੰ ਫ਼ਰਮਾਇਆ
ਸ਼ਰਬਤ ਸ਼ਮ੍ਹਾ ਪੁਸ਼ਾਕੀ ਦੇ ਕੇ, ਖੋਹੇ ਵਿਚ ਵਗਾਇਆ

ਇਤਰ ਉਬੈਰ ਗਲਾਬੋਂ ਸ਼ੀਸ਼ੇ, ਨਾਲ਼ ਪੁਚਾਏ ਭਰ ਕੇ
ਵਣਜ ਵਜ਼ੀਰ ਖੋਹੇ ਵਿਚ ਪਹੁਤਾ, ਹੁਕਮ ਸਿਰੇ ਪਰ ਧਰ ਕੇ

ਜਦੋਂ ਵਜ਼ੀਰ ਥੱਲੇ ਵਣਜ ਪਹੁਤਾ, ਨਜ਼ਰ ਪੀਵਸ ਸ਼ਹਿਜ਼ਾਦਾ
ਨਿਓਂ ਨਿਓਂ ਹੋਇਆ ਵਜ਼ੀਰ ਸਲਾਮੀ, ਕਰਕੇ ਅਦਬ ਜ਼ਿਆਦਾ

ਜਦੋਂ ਵਜ਼ੀਰ ਸ਼ਹਿਜ਼ਾਦੇ ਮਿਲਿਆ, ਪੁੱਛਦਾ ਖ਼ਬਰ ਜੇ ਤੈਨੂੰ
ਹਾਲ ਬਦੀਅ ਜਮਾਲਪੁਰੀ ਦਾ, ਅੱਵਲ ਦੱਸ ਲੈ ਮੈਨੂੰ

ਸੰਨ ਕੇ ਗੱਲ ਵਜ਼ੀਰੇ ਤਾਈਂ ਬਹੁਤੀ ਹੈਰਤ ਆਈ
ਕਹਿਓਸ ਏ ਸ਼ਹਿਜ਼ਾਦਾ ਤੈਨੂੰ, ਏਸ ਮੁਸੀਬਤ ਜਾਈ

ਸਿਰ ਤੇਰੇ ਪਰ ਐਡ ਕੁਹਾਰੀ, ਦੱਸੀਂ ਇਹ ਤੱਕ ਮਰਦਾ
ਤਿੰਨ ਗਲੀਆ ਜਿੰਦ ਨੱਕ ਵਿਚ ਆਈ, ਇਸ਼ਕ ਖ਼ਲਵਤ ਨਾ ਕਰਦਾ

ਏਸ ਹੁਦੀ ਨੂੰ ਪਹਤੋਂ ਆਪੋਂ, ਅਪਣਾ ਕੁਝ ਨਾ ਝੋਰਾ
ਹਾਲ ਅਹਿਵਾਲ ਸੱਜਣ ਦਾ ਪੁੱਛੇਂ, ਸਬਰ ਨਾ ਆਇਉ ਭੋਰਾ

ਸ਼ਹਿਜ਼ਾਦੇ ਫ਼ਰਮਾਇਆ ਅੱਗੋਂ, ਸੰਨ ਤੋਂ ਭਾਈ ਮੇਰੇ
ਤੋੜੇ ਦੁੱਖ ਇਸ਼ਕ ਦੇ ਖਿੜ ਸਨ, ਇਸ ਥੀਂ ਪੂਰੇ ਪਰੇਰੇ

ਉਨ੍ਹਾਂ ਦੁੱਖਾਂ ਥੀਂ ਮੁੱਖ ਨਾ ਮੌੜਾਂ, ਤੋੜੇ ਜਾਣ ਵੰਜਾਵਾਂ
ਇਤਨੀ ਉਖਤ ਸਖ਼ਤੀ ਪਿੱਛੇ, ਯਾਰ ਨਾ ਮਨੂੰ ਭੁਲਾਵਾਂ

ਦੁੱਖ ਮਲਾਮਤ ਇਸ਼ਕੇ ਅੰਦਰ, ਜਿਉਂ ਕੱਖ ਅੰਦਰ ਅੱਗੇ
ਜਿਉਂ ਜਿਉਂ ਕੱਖ ਅੱਗੇ ਵਿਚ ਪਾਈਏ, ਭੜਕ ਜ਼ਿਆਦਾ ਲੱਗੇ

ਆਪਣੇ ਆਪ ਉੱਤੇ ਤੂੰ ਆਖੀਂ, ਦੁੱਖ ਕਜ਼ੱੀਹ ਐਤਾ
ਅਪਣਾ ਆਪ ਰਿਹਾ ਹੁਣ ਕਿੱਥੇ, ਕਿਸ ਨੂੰ ਅਪਣਾ ਚੇਤਾ

ਆਪੋਂ ਆਪ ਰਿਹਾ ਇਸ ਘਰ ਵਿਚ, ਕੋਈ ਸ਼ਰੀਕ ਨਾ ਦੂਜਾ
ਆਪੇ ਠਾਕੁਰ ਨਾਮ ਧਰ ਆਈਵਸ, ਆਪ ਕਰੇਂਦਾ ਪੂਜਾ

ਆਪੇ ਹਾਕਮ ਆਪ ਰਈਅਤ, ਮਿਹਰ ਆਪੇ ਪਟਵਾਰੀ
ਕੌਣ ਬਟੇਰਾ ਕਿਹੜਾ ਬਾਸ਼ਾ ,ਕਿਹੜਾ ਮੇਰ ਸ਼ਿਕਾਰੀ

ਮੂੰਹ ਬਲੀ ਦਾ ਗਜ ਸ਼ੀਂਹਾਂ ਦੀ, ਹਰ ਨਾਂ ਪਿੱਛੇ ਧਾਨੀ
ਵਹਦਤ ਦੂਰ ਮੁਹੰਮਦ ਬਖਸ਼ਾ, ਦੱਸਦਾ ਚੱਲ ਕਹਾਣੀ

ਬਾਝ ਬਦੀਅ ਜਮਾਲਪੁਰੀ ਦੇ, ਹਾਲ ਪਛਾਣ ਮੈਂ ਕਿਸ ਦਾ
ਤਿੰਨ ਮਨ ਜ਼ਿਮੀਂ ਜ਼ਮਨ ਵਿਚ ਭਾਈ, ਹੋਰ ਨਹੀਂ ਕੋਈ ਦਿਸਦਾ

ਹੋਈ ਨਸ਼ਾ ਵਜ਼ੀਰੇ ਤਾਈਂ, ਸੁਣ ਕੇ ਸੁਖ਼ਨ ਪਿਆਰੇ
ਸੋ ਸੌ ਸ਼ਾਬਸ਼ ਦੇ ਸ਼ਾਹਜ਼ਾਦੇ, ਆਫ਼ਰੀਨ ਪੁਕਾਰੇ

ਹੱਥ ਚੁੰਮੇ ਸਿਰ ਗਰਦਨ ਚੁੰਮੇ, ਪੋਹਨਜੇ ਧੂੜ ਬਦਨ ਥੀਂ
ਮੂਹੀਂ ਉਪਰ ਪੱਲਾ ਫੇਰੇ, ਗਰਦ ਉਤਾਰੇ ਤਣ ਥੀਂ

ਇਤਰ ਗਲਾਬੋਂ ਸਿਰ ਮੂੰਹ ਧੋਤਾ, ਅਟਕਲ ਨਾਲ਼ ਨਹਾਇਆ
ਸ਼ਰਬਤ ਸਾਫ਼ ਪਿਲਾਇਆ ਉੱਤੋਂ, ਜੋੜਾ ਖ਼ੂਬ ਲਵਾਇਆ

ਇਕ ਸੰਦੂਕ ਵਡੇਰਾ ਉੱਤੋਂ, ਜਲਦੀ ਨਾਲ਼ ਮੰਗਾਇਆ
ਦੂਏ ਵਿਚ ਸੰਦ ਵਿਕੇ ਬੈਠੇ, ਛਕ ਲੇਉ ਫ਼ਰਮਾਇਆ

ਆਪ ਹੱਥੀਂ ਸ਼ਾਹਪਾਲ ਬਹਾਦਰ, ਛਕ ਕੇ ਬਾਹਰ ਨਿਕਾਲੇ
ਸੌਂਪ ਸੰਦੂਕ ਵਜ਼ੀਰੇ ਤਾਈਂ, ਜਾ ਦਰਬਾਰ ਸੰਭਾਲੇ

ਜਾ ਰੱਖਿਆ ਸ਼ਹਿਜ਼ਾਦਾ ਡੇਰੇ, ਸ਼ਫ਼ਕਤ ਨਾਲ਼ ਵਜ਼ੀਰੇ
ਸ਼ਰਬਤ ਖਾਣੇ ਮਾਲਿਸ਼ ਮੁਸ਼ਕਾਂ, ਕਰਦਾ ਵਾਂਗਣ ਵੀਰੇ

ਸ਼ਾਹਪਾਲੇ ਦੇ ਫ਼ਿਕਰ ਨਿਖੁੱਟੇ, ਬੈਠਾ ਨਾਲ਼ ਫ਼ਰਾਗ਼ਤ
ਲੱਖ ਨਜ਼ਰਾਨੇ ਲੋਟੀ ਲੱਧੀ, ਲਾਖਾਂ ਸਦਕੇ ਲਾਗਤ

ਦੇ ਇਨਾਮ ਸਿਪਾਹੀਆਂ ਤਾਈਂ, ਖ਼ਰਚ ਕੀਤੀ ਸਭ ਲੋਟੀ
ਨੰਗੀਆਂ ਨੂੰ ਪੋਸ਼ਾਕਾਂ ਦਿੱਤੀਆਂ, ਭੁੱਖਿਆਂ ਤਾਈਂ ਰੋਟੀ

ਕੈਦੀ ਸਭ ਖ਼ਲਾਸ ਕਰਾਏ, ਸਦਕਾ ਇਸ ਖ਼ੁਸ਼ੀ ਦਾ
ਅਦਲ ਸਖ਼ਾਵਤ ਦਾਨ ਕਮਾਏ, ਜ਼ਾਹਰ ਹੋਰ ਪੋਸ਼ੀਦਾ

ਕੀਤਾ ਗ਼ੁਸਲ ਵੁਜ਼ੂ ਕਰ ਤਾਜ਼ਾ, ਸਿਰ ਸਿਜਦੇ ਵਿਚ ਧਰਿਆ
ਸਿੱਕਾ ਬਾਗ਼ ਮੁਰਾਦ ਮੇਰੀ ਦਾ, ਰੱਬ ਕੀਤਾ ਮੁੜ ਹਰਿਆ

ਜਾਂਦੀ ਜਾਂਦੀ ਲੱਜ ਪੁੱਤ ਮੇਰੀ, ਰੱਖ ਲਈ ਤੁਧ ਸਾਈਨਾ
ਅੰਤ ਨਹੀਂ ਅਹਿਸਾਨ ਤੇਰੇ ਦਾ, ਬਖ਼ਸ਼ੇਂ ਐਬ ਖ਼ਤਾਿਆਂ

ਤੌਬਾ ਤਾਅਬ ਹੋ ਦਰ ਰੱਬ ਦੇ, ਰੋਂਦਾ ਨਾਲ਼ ਅਫ਼ਸੋਸੇ
ਕਰਮ ਕਰੀਂ ਤੇ ਬਖ਼ਸ਼ੇਂ ਮੈਨੂੰ, ਖ਼ੂਨ ਕੀਤੇ ਬੇ ਦੋ ਸੇ

ਤੂੰ ਹੈਂ ਦਾਇਮ ਬਖ਼ਸ਼ਨਹਾਰਾ, ਪਾਪੀ ਅਸੀਂ ਹਮੇਸ਼ਾ
ਪਕੜ ਕਰੀਂ ਤਾਂ ਕਦ ਛੁਟਕਾਰਾ, ਕੁਤਾਹ ਫ਼ਿਕਰ ਅੰਦੇਸ਼ਾ

ਸਾਰੀ ਉਮਰ ਉੱਚਾ ਬੁੱਤ ਚਾਈ, ਖੱਟੀ ਬੁਰੇ ਅਮਲ ਦੀ
ਕਾਗ਼ਜ਼ ਛੇਕ ਗੁਨਾਹਾਂ ਵਾਲਾ, ਕਾਣੀ ਫੇਰ ਫ਼ਜ਼ਲ ਦੀ

ਬਾਬ ਮੇਰੇ ਵਿਚ ਐਂਵੇਂ ਆਹੀ, ਲਿਖੀ ਰੋਜ਼ ਉਲ ਦੀ
ਜੱਫ਼ ਅਲ ਮੁਹੰਮਦ ਬਖ਼ਸ਼ਾ, ਲਿਖੀ ਕਦੀ ਨਾ ਟਲਦੀ

ਰੱਬ ਸੱਚੇ ਦੀ ਬਖ਼ਸ਼ਿਸ਼ ਅਤੇ, ਤਕੀਆ ਪਰਨਾ ਧਰਕੇ
ਸਿਜਦੇ ਥੀਂ ਸਿਰ ਚਾਇਆ ਸ਼ਾਹੇ, ਬੈਠਾ ਖ਼ੁਸ਼ੀਆਂ ਕਰ ਕੇ

ਅੱਠ ਖ਼ੱਚਰ ਤੇ ਹਾਥੀ ਘੋੜੇ, ਸੁੰਜ ਹਥਿਆਰ ਪੋਸ਼ਾਕਾਂ
ਦਿੱਤੇ ਬਖ਼ਸ਼ ਸਿਪਾਹੀਆਂ ਤਾਈਂ, ਪੰਖੀ ਮੇਰ ਹਸ਼ਨਾਕਾਂ

ਐਸ਼ ਖ਼ੁਸ਼ੀ ਦਾ ਜਸ਼ਨ ਬਣਾਇਆ, ਨਗ਼ਮੇ ਨਾਚ ਸੰਵਾਰਦੇ
ਸ਼ਾਦੀ ਦੇ ਦਰਵਾਜ਼ੇ ਖੁੱਲੇ, ਤਾਕ ਗ਼ਮਾਂ ਦੇ ਮਾਰੇ

ਆਨ ਕਲਾਵੰਤ ਗਾਵਣ ਲੱਗੇ, ਬਾਰ ਬਦੀ ਆਵਾਜ਼ੇ
ਚਿਣਗ ਚਗ਼ਾਨੇ ਮੱਧਮ ਤੰਬੂਰੇ, ਸਾਜ਼ ਸਭੁ ਸਿਰਸਾ ਜ਼ੇ

ਸਾਰਗੀਆਂ ਦੀ ਸੇ ਰੋਗ ਵਿਚੋਂ, ਸੇ ਰੰਗ ਸਾਰੰਗ ਵਾਲੇ
ਸਾਤ ਸਿਰਾਂ ਦੇ ਨਾਲ਼ ਸੁਰਨਦੇ, ਦੇਣ ਵਲਾਇਤ ਹਾਲੇ

ਕਾਫ਼ੋਂ ਨੋਨੂੰ ਸੁਰ ਸੁਣਾਏ, ਕਮਾ ਨੱਚੇ ਕਾਨੂੰਨਾਂ
ਯਾ ਸੱਤਾ ਰੁ ਕਹਿਣ ਸਤਾਰਾਂ, ਦਫ਼ ਕਰੇ ਦਫ਼ ਦੋਨਾਂ

ਧੰਨ ਧਨ ਜ਼ਿਕਰ ਧੰਨਾ ਸਿਰਿਆਂ ਦਾ, ਰੱਬ ਰੱਬ ਵਿਰਦ ਰਬਾਬਾਂ
ਸ਼ਾਬਸ਼ ਸ਼ੁਕਰ ਸ਼ਗਨ ਸ਼ਰ ਨਾਈਂ, ਸ਼ੀਸ਼ੇ ਨਸ਼ੇ ਸ਼ਰਾਬਾਂ

ਕੰਜਰ ਭਗਤੀ ਲੋਗ ਗਵੀੱੇ, ਤਾਣ ਬਿਆਨ ਸੁਣਾਉਣ
ਸਾਕੀ ਸੁੰਦਰ ਦੇ ਸੁਰਾਹੀ, ਆਨ ਗਮਾਂ ਵਿਖਾਉਣ

ਸੰਨ ਟੱਪੇ ਇਕ ਟੱਪੇ ਹਾਲੋਂ, ਇਕਨਾਂ ਪੱਤੇ ਦਰ ਵਿਨੇ
ਇਕਨਾਂ ਅੱਗ ਛਪਾਈ ਰੱਖੀ, ਜਿਉਂ ਫੁੱਲ ਹੋਏ ਚੁਣੇ

ਖਾਦੇ ਖਾਣੇ ਜੂਮਨ ਭਾਣੇ, ਖ਼ੂਬ ਲਤੀਫ਼ ਅਨਾਜ਼ੋਂ
ਬੋਅ ਇਤਰ ਦੀ ਨਸ਼ਾ ਸ਼ਰਾਬੋਂ, ਲੱਜ਼ਤ ਤਾਰ ਆਵਾਜ਼ੋਂ

ਇਕ ਖ਼ੁਸ਼ੀ ਸ਼ਹਿਜ਼ਾਦੇ ਵਾਲੀ, ਦੂਜੀ ਫ਼ਤਹਾ ਮਾਰੀ
ਖ਼ੁਸ਼ੀਆਂ ਵਿਚ ਅਮੀਰ ਸ਼ਜ਼ਾਦੇ, ਮਜਲਿਸ ਖ਼ੂਬ ਸਿੰਗਾਰੀ

ਤਿੰਨ ਦਿਹਾੜੇ ਸੈਫ਼ ਮਲੂਕੇ, ਪੀਤੇ ਸ਼ਰਬਤ ਦਾ ਰੂੰ
ਚੌਥੇ ਰੋਜ਼ ਹੋਇਆ ਕੁੱਝ ਤਕੜਾ, ਭਾਰ ਝੱਲੇ ਹਥਿਆ ਰੂੰ

ਜ਼ੇਵਰ ਜ਼ੇਬ ਲਿਬਾਸ ਸ਼ਹਾਨਾ, ਜੋੜਾ ਖ਼ੂਬ ਲਵਾਇਆ
ਸਭ ਹਥਿਆਰ ਪਹਿਨਾ ਸ਼ਜ਼ਾਦਾ, ਨਾਲ਼ ਵਜ਼ੀਰ ਲਿਆਇਆ

ਸ਼ਾਹ ਸ਼ਾਹਪਾਲ ਬਹਾਦਰ ਅੱਗੇ, ਹਾਜ਼ਰ ਕੀਤਾ ਜਾ ਕੇ
ਸੈਫ਼ ਮਲੂਕ ਸਲਾਮੀ ਕੀਤੀ, ਚੰਗੀ ਸੀਸ ਨਮਾਕੇ

ਸ਼ਾਹ ਸ਼ਾਹਪਾਲ ਤਖ਼ਤ ਤੋਂ ਉੱਠ ਕੇ, ਦੇ ਜਵਾਬ ਸਲਾਮੋਂ
ਸੈਫ਼ ਮਲੂਕੇ ਨੂੰ ਗੱਲ ਲਾਈਵਸ, ਹਿਰਸ ਹੋ ਇਉਂ ਆਮੋਂ

ਸਿਰ ਮੂੰਹ ਚੁੰਮੇ ਨਾਲ਼ ਮੁਹੱਬਤ, ਬਹੁਤ ਕਰੇ ਦਿਲਦਾਰੀ
ਸਦਕੇ ਹੁੰਦਾ ਵੇਖ ਅਜਾਇਬ, ਸੂਰਤ ਉਪਨ ਅਪਾਰੀ

ਸੈਫ਼ ਮਲੂਕ ਡਿੱਠਾ ਜਦ ਸ਼ਾਹੇ, ਨਜ਼ਰ ਸ਼ਕਲ ਵੱਲ ਧਰਕੇ
ਖ਼ੂਬ ਜਵਾਨ ਨਿਹਾਇਤ ਸੋਹਣਾ, ਅੱਖ ਨਾ ਨੇੜੇ ਫੜਕੇ

ਸਾਹਿਬ ਹਸਨ ਜਮਾਲ ਘਣੇ ਦਾ ,ਰੌਸ਼ਨ ਚੰਨ ਅਸਮਾਨੀ
ਕਰਦਾ ਰਾਤ ਹਨੇਰੀ ਤਾਈਂ ,ਵਾਂਗਣ ਸ਼ਮ੍ਹਾ ਨੂਰਾਨੀ

ਕਾਲ਼ੀ ਰਾਤ ਅੰਧਾਰੀ ਅੰਦਰ, ਜੇ ਉਹ ਝਾਤੀ ਪਾਏ
ਦਿਨ ਚੜ੍ਹਿਆ ਲੌ ਲੱਗੀ ਸ਼ਾਐਤ, ਇਹ ਭੁਲਾਵਾ ਜਾਏ

ਜੇ ਲਿਖ ਸਿਫ਼ਤ ਜ਼ਬਾਨੋਂ ਆਖਾਂ, ਮੂਲ ਨਾ ਹੁੰਦੀ ਪੂਰੀ
ਫੁੱਲ ਗੁਲਾਬ ਬਹਾਰੀ ਵਾਂਗਣ, ਦੋ ਰਖ਼ਸਾਰੇ ਨੂਰੀ

ਸੋਹਣਾ ਖ਼ਤ ਆਗ਼ਾਜ਼ ਉੱਤਰ ਦਾ, ਮੱਸੋ ਭਿੰਨੀ ਰੰਗੀਲਾ
ਯਾ ਸਨਬਲ ਯਾ ਸਬਜ਼ਾ ਨੀਲਾ, ਵਾਲ਼ ਨਾ ਕੱਕਾ ਪੀਲ਼ਾ

ਆਪੋਂ ਕਾਦਰ ਕੁਦਰਤ ਵਾਲੇ, ਉਸਤਾ ਕਾਰ ਹੁਨਰ ਦੇ
ਰੁਖ਼ਸਾਰਾਂ ਦੇ ਸਫ਼ੇ ਲਿਖੇ, ਖ਼ੁਸ਼ਖ਼ਤ ਅੰਬਰ ਤੁਰਦੇ

ਵਾਤ ਮਿਸਾਲ ਇਹੋ ਜਿਉਂ ਚਸ਼ਮਾ, ਆਬ ਹਯਾਤ ਖ਼ਿਜ਼ਰ ਦਾ
ਸੋ ਭੈ ਸਬਜ਼ੀ ਗਰਦ ਬੁੱਗਰ ਦੇ, ਸੱਜਰਾ ਬੂਰ ਉਤਰਦਾ

ਮੁਸ਼ਕ ਭਰੀ ਅਨਬੋਸੀ ਖੂੰਡੀ, ਵਣਜ ਚੁਣੇ ਨੂੰ ਪਾਏ
ਸਾਰਾ ਚੰਨ ਖੰਡੂਰੀ ਵਾਂਗਣ, ਕੁੰਡਲ਼ ਵਿਚ ਲਿਆਏ

ਸਭ ਹਥਿਆਰ ਪੁਸ਼ਾਕੀ ਸਿਜਦੇ, ਸਿਰ ਪੈਰਾਂ ਤੱਕ ਸੱਚਾ
ਸੋਹਣੀ ਬੰਨ੍ਹਣਨੀ ਨਾਜ਼ੁਕ ਜੱਸਾ, ਕੱਦ ਸਰੂ ਜਿਉਂ ਉੱਚਾ

ਬਹੁਤ ਸਫ਼ਾਈ ਤੇ ਰੁਸ਼ਨਾਈ, ਅੰਤ ਨਾ ਜਾਂਦਾ ਪਾਇਆ
ਸ਼ਰਮ ਹਯਾ ਹਲੀਮੀ ਸਿਰ ਤੇ, ਇਕਬਾਲਾਂ ਦਾ ਸਾਇਆ

ਸ਼ਾਹਪਾਲੇ ਦਿਲ ਦੂਣੀ ਕੀਤੀ, ਰੱਬ ਮੁਹੱਬਤ ਉਸ ਦੀ
ਨਾਲੇ ਪਿਆਰੇ ਕੋਲ਼ ਬਹਾਈਵਸ, ਦੂਰ ਗਿਆਂ ਜਿੰਦ ਮੁਸੱਦੀ

ਬਹੁਤ ਕਰੀਗਰ ਨਕਸ਼ ਸਵਾਰੇ, ਦੇ ਕੇ ਅਜਬ ਸਫ਼ਾਈ
ਜੋ ਵੇਖੇ ਸੋ ਰੱਜੇ ਨਾਹੀਂ, ਰਸਣਾ ਐਸੀ ਪਾਈ

ਮਿੱਠਾ ਪਿਆਰਾ ਉਤੇ ਸਲੋਣਾ, ਤੁਮ ਆਹੀ ਮਰਗ਼ੋਬੀ
ਫ਼ਾਇਕ ਰੱਬ ਕੀਤਾ ਉਸ ਵੇਲੇ, ਵਾਹ ਵਾਹ ਉਹ ਮਰਾਵਬੀ

ਕਹਿਣ ਲੱਗਾ ਸ਼ਾਹਪਾਲ ਬਹਾਦਰ, ਜਿਉਂ ਮਾਈ ਫ਼ਰਮਾਇਆ
ਇਸ ਥੀਂ ਭੀ ਦਸ ਹਿੱਸੇ ਯਾਰੋ, ਵੱਧ ਸ਼ਜ਼ਾਦਾ ਪਾਇਆ

ਵੇਖਦਿਆਂ ਦਸ ਹਿੱਸੇ ਹੋਈ, ਸ਼ਫ਼ਕਤ ਇਸ ਜ਼ਿਆਦਾ
ਗੱਲ ਲਾਵੇ ਮੂੰਹ ਅੱਖੀਂ ਚੁੰਮੇ, ਆਖੇ ਵਾਹ ਸ਼ਹਿਜ਼ਾਦਾ

ਐਸਾ ਆਦਮ ਜ਼ਾਦਾ ਲਾਇਕ, ਲੱਖ ਹਜ਼ਾਰ ਅਹਿਸਾਨਾਂ
ਜੇ ਮੇਰੇ ਲੱਖ ਬੇਟੀ ਹੋਵੇ, ਉਸ ਅੱਗੇ ਗੁਜ਼ਰ ਉਨਾਂ

ਹੋਰ ਮੇਰੀ ਸੋ ਬੇਟੀ ਹੋਵੇ, ਮਿਸਲ ਬਦੀਅ ਜਮਾ ਲੈ
ਤੁਹਫ਼ੇ ਤੇ ਨਜ਼ਰਾਨਾ ਦੇਵਾਂ, ਏਸ ਜਵਾਨ ਕਮਾਲੇ

ਕਲਜ਼ਮ ਦੇ ਭੀ ਬਾਦਸ਼ਹੇ ਨੇ, ਬਹੁਤ ਨਵਾਜ਼ਿਸ਼ ਕੀਤੀ
ਉਜ਼ਰ ਕਰੇ ਨਾਦਾਨੀ ਕਿਨੂੰ, ਐਡ ਬੇ ਅਦਬੀ ਬੀਤੀ

ਬਹੁਤ ਬੇ ਅਕਲੀ ਮੈਂ ਥੀਂ ਹੋਈ, ਭਲਿਓਸ ਤੇ ਝੱਖ ਮਾਰੀ
ਸੈਫ਼ ਮਲੂਕਾ ਬਖ਼ਸ਼ੇਂ ਮੈਨੂੰ, ਉਹ ਬੇ ਅਦਬੀ ਭਾਰੀ

ਸੈਫ਼ ਮਲੂਕ ਕਿਹਾ ਮੈਂ ਬਖ਼ਸ਼ੇ, ਬਦਲਾ ਲਵਾਂ ਨਾ ਕਿਸੇ
ਲੇਕਿਨ ਇਹ ਬੇ ਅਕਲੀ ਤੇਰੀ, ਜ਼ਾਹਰ ਸਭ ਨੂੰ ਦੱਸੇ

ਜੇ ਕਰ ਪਹਿਲੇ ਰੋਜ਼ ਇਨ੍ਹਾਂ ਦਾ, ਹੁਕਮ ਕਬੂਲ ਕਰੀਨਦੋਂ
ਇਤਨੇ ਮੁਸਲਮਾਨ ਨਾ ਕਿਸਦੇ, ਬਾਂਹ ਮੇਰੀ ਚਾਦੀਨਦੋਂ

ਫੇਰ ਕਹੇ ਸ਼ਹਿਜ਼ਾਦਾ ਆਪੋਂ, ਕਲਮ ਵਗੀ ਤਕਦੀਰੋਂ
ਨਾਲ਼ ਕਜ਼ਾ-ਏ-ਰਜ਼ਾਏ ਬਾਝੋਂ, ਚਾਰਾ ਨਾ ਤਦ ਬੀਰੋਂ

ਕੁੱਝ ਜਵਾਬ ਨਾ ਆਇਆ ਹਾਸ਼ਿਮ, ਲਾਜ਼ਿਮ ਰਿਹਾ ਚੁਪੀਤਾ
ਇਕ ਸੇ ਗਲੇ ਨਾਲ਼ ਸ਼ਜ਼ਾਦੇ, ਬੰਦ ਜਵਾਬੋਂ ਕੀਤਾ

ਜਾਂ ਸ਼ਹਿਜ਼ਾਦਾ ਬਾਗ਼ ਅਰਮ ਥੀਂ, ਹਾਸ਼ਿਮ ਬੰਨ੍ਹ ਮੰਗਾਇਆ
ਸੰਗਲਾਦੀਪ ਅੰਦਰ ਘੱਤ ਸੰਗਲ, ਦੁਰਗੇ ਵਿਚ ਵਗਾਇਆ

ਇਸ ਦਿਨ ਕਿਉਂ ਦਮ ਮਾਰ ਨਾ ਸਕਿਆ, ਸੈਫ਼ ਮਲੂਕ ਸਿਪਾਹੀ
ਅੱਜ ਹਾਸ਼ਿਮ ਪਰ ਗ਼ਾਲਿਬ ਆਇਆ, ਸ਼ਾਹ ਮਿਲੀ ਜਦ ਸ਼ਾਹੀ

ਹਾਸ਼ਿਮ ਸ਼ਾਹ ਨੂੰ ਕਰਨੀ ਆਈ, ਉਸ ਅੱਗੇ ਮੁਹਤਾਜੀ
ਜਾਣ ਖ਼ਲਾਸੀ ਤਾਹੀਯਂ ਹੋਵੇ, ਬਣੇ ਇਨ੍ਹਾਂ ਦਾ ਪਾਜੀ

ਨਫ਼ਸ ਸ਼ੈਤਾਨ ਬਣਦੇ ਪਰ ਗ਼ਾਲਿਬ, ਜਾਂ ਜਾਂ ਗ਼ਾਇਬ ਨਜ਼ਰੋਂ
ਨਜ਼ਰ ਹਜ਼ੂਰ ਕਰਮ ਦੀ ਪਹੁਤਾ, ਤਾਂ ਬਚਿਆ ਹਰ ਮਕਰੋਂ

ਮਿਹਰੀਂ ਆਵੇ ਕੋਲ਼ ਬਹਾਵੇ, ਜਿਸ ਦਿਨ ਸ਼ਾਹ ਸ਼ਹਾਂ ਦਾ
ਸਿਰਤੇ ਹੱਥ ਰੱਖੇ ਰੱਬ ਭਾਵੇ, ਦੁਸ਼ਮਣ ਭੀ ਭੂ ਖਾਂਦਾ

ਸ਼ਰ ਸ਼ਤਾਨੀ ਲਸ਼ਕਰ ਮਾਰੇ, ਬੰਦ ਕਾਟੇ ਰੂਹਾਨੀ
ਯਾਰ ਮਿਲਾ ਮੁਹੰਮਦ ਬਖਸ਼ਾ, ਫੇਰ ਦਈਏ ਸੁਲਤਾਨੀ

ਸ਼ਾਹ ਸ਼ਾਹਪਾਲ ਸ਼ਹਿਜ਼ਾਦੇ ਤਾਈਂ, ਦਿੱਤਾ ਬਹੁਤ ਦਿਲਾਸਾ
ਫੁੱਟ ਉਹਦੇ ਪਰ ਮਰਹਮ ਲਾਈਵਸ, ਲਾ ਮਤਲਬ ਦੀ ਆਸਾ

ਲਾਅ ਉਮੀਦ ਵਸਲ ਦੀ ਬਧੀਵਸ, ਘਾ-ਏ-ਅਲੀਪੁਰ ਪੱਟੀ
ਜ਼ਰ ਦਾਨਿਸ਼ ਦੀ ਪਰਖੀ ਮਿਲ ਕੇ, ਸੁੱਖ਼ਣਾਂ ਦੀ ਘਸੋਟੀ

ਸੈਫ਼ ਮਲੂਕੇ ਨੂੰ ਫ਼ਰਮਾਨਦਾ, ਏ ਹੁਸ਼ਿਆਰ ਸ਼ਜ਼ਾਦਾ
ਬਾਪ ਤੇਰੇ ਦਾ ਰਾਜ ਸਲਾਮਤ, ਤੇਰੀ ਉਮਰ ਜ਼ਿਆਦਾ

ਸੱਚ ਅਸਾਨੂੰ ਦਸ ਪਿਆਰੇ, ਨਾਲ਼ ਜ਼ੁਬਾਨੇ ਮਿੱਠੀ
ਏਸ ਮੁਲਕ ਦੀ ਨਾਮ ਨਿਸ਼ਾਨੀ, ਬਾਝ ਸੁਣੀ ਬਿਨ ਡਿੱਠੀ

ਹਿਰਸ ਹਵਾ ਤੇਰੇ ਦਿਲ ਉੱਠੀ, ਐਸੀ ਵੱਧ ਸ਼ਮਾ ਰੂੰ
ਮਾਂ ਪਿਓ ਰਾਜ ਹਕੂਮਤ ਸੁੱਟ ਕੇ, ਨਿਕਲ ਪਿਉਂ ਘਰ ਬਾਰੋਂ

ਕੀਕਰ ਇਹ ਕਜ਼ੀਆ ਬਣਿਆ, ਬਾਤ ਤਾਜ਼ੱਬ ਦੱਸੇ
ਇਸ ਮੁਲਕ ਵੱਲ ਟੋਰਿਓਂ ਜਿਸਦੀ, ਵਾਅ ਨਾ ਲੱਭਦੀ ਕਿਸੇ

ਸੈਫ਼ ਮਲੂਕ ਕਿਹਾ ਸੁਣ ਕਿਬਲਾ, ਤੋਂ ਅਫ਼ਸਰ ਸੁਲਤਾਨਾਂ
ਲੁਤਫ਼ ਅਦਾਲਤ ਨੇਕੀ ਤੇਰੀ, ਰੌਸ਼ਨ ਵਿਚ ਜਹਾਨਾਂ

ਸੱਜਣ ਦੁਸ਼ਮਣ ਹੱਥ ਤੁਸਾਡਾ, ਹਰਦਮ ਸਿਰ ਤੇ ਜਾਨਣ
ਦਾਇਮ ਹੋਵੇ ਅਸਾਡੇ ਉਤੇ, ਮਿਹਰ ਤੇਰੀ ਦਾ ਚਾਨਣ

ਕਦ ਕਿਸੇ ਥੀਂ ਮਿਟਦੀ ਸ਼ਾਹਾ, ਮਿੱਥੇ ਦੀ ਲਿਖਵਾਈ
ਹੱਕ ਮੇਰੇ ਵਿਚ ਐਂਵੇਂ ਆਹੀ, ਲਿਖੀ ਕਲਮ ਖ਼ੁਦਾਈ

ਜੋ ਇਸ ਕੀਤਾ ਸੋਈਵ ਹੋਇਆ, ਵੱਸ ਮੇਰੇ ਕੇ ਆਹੀ
ਲਾ ਤਤਹੱਰਕ ਜ਼ਰਾ ਹਜ਼ਰਤ, ਬਾਝੋਂ ਹੁਕਮ ਆਲਾ

ਅਮਰ ਉਹਦੇ ਬਣ ਕੱਖ ਨਾ ਹਿਲਦਾ, ਲੱਖ ਕਰੇ ਕੋਈ ਜ਼ੋਰੇ
ਆਪ ਦੀਏ ਤੌਫ਼ੀਕ ਚੱਲਣ ਦੀ ,ਸਭੁ ਉਸ ਦੇ ਟੁਰੇ

ਨਾਲ਼ ਕਜ਼ਾ ਰਜ਼ਾਏ ਬਾਝੋਂ, ਚਾਰਾ ਉਜ਼ਰ ਨਾ ਚਲਦਾ
ਅਜਬ ਨਹੀਂ ਕੁੱਝ ਸ਼ਾ ਹਨਿਸ਼ਾ ਹਾ, ਏਸ ਅਸਾਡੀ ਗੱਲ ਦਾ

ਸੰਨ ਗੱਲਾਂ ਸ਼ਾਹਪਾਲੇ ਤਾਈਂ, ਬਹੁਤ ਪਸੰਦੀ ਆਇਆਂ
ਅਕਲ ਹਿਦਾਇਤ ਸਮਝ ਹਲੀਮੀ, ਸੱਚੇ ਸੁਖ਼ਨ ਸਫ਼ਾਿਆਂ

ਫਿਰ ਸ਼ਾਹਪਾਲ ਕਿਹਾ ਸੁਣ ਬੇਟਾ, ਸੱਚਾ ਕਰ ਖਾਂ ਮੈਨੂੰ
ਕਲਜ਼ਮ ਦੇ ਸਲਤਾਨੇ ਅੱਗੇ, ਬਹੁਤ ਸਲਾਹਿਆ ਤੈਨੂੰ

ਤੁਧ ਥੀਂ ਸੁਖ਼ਨ ਅਕਲ ਦੇ ਪੁੱਛਾਂ, ਜੇ ਤੂੰ ਰਾਸ ਸੁਣਾਵੇਂ
ਮੰਨਣ ਸੱਚ ਸਲਾਹੁਣਾ ਮੇਰਾ ,ਹਰ ਇਕ ਦੇ ਦਿਲ ਭਾਵੇਂ

ਸੈਫ਼ ਮਲੂਕ ਕਿਹਾ ਯਾ ਹਜ਼ਰਤ, ਦੱਸੋ ਜੋ ਫ਼ਰਮਾਨਾ
ਜੇ ਕੋਈ ਸੁਖ਼ਨ ਬੰਦੇ ਥੀਂ ਪੁੱਛੋ, ਐਨ ਇਨਾਇਤ ਜਾਨਾਂ

ਸ਼ਾਹਪਾਲੇ ਨੇ ਪੁੱਛਿਆ ਬੇਟਾ ,ਦਸ ਦੂਏ ਛੱਡ ਝੇੜੇ
ਹਰ ਜ਼ਿੰਦੇ ਪਰਿੰਦੇ ਤਾਈਂ, ਚੀਜ਼ ਕਿਹੜੀ ਹੈ ਨੇੜੇ

ਸੈਫ਼ ਮਲੂਕੇ ਦੱਸਿਆ ਹਜ਼ਰਤ, ਨੇੜੇ ਮੌਤ ਇਨ੍ਹਾਂ ਨੂੰ
ਅਚਨਚੇਤ ਲਏ ਇਕ ਪਲ ਵਿਚ ,ਦਤੀਵਸ ਜਾਣ ਜਿਨ੍ਹਾਂ ਨੂੰ

ਫੇਰ ਪਿੱਛੇ ਕੇ ਚੀਜ਼ ਦੁਰਾਡੀ, ਦੇਵਾਂ ਤੇ ਇਨਸਾਨਾਂ
ਜੇ ਸੌ ਢੂੰਡਣ ਨਾ ਮੁੜ ਲੱਭੇ, ਇਹ ਭੀ ਦਸ ਜਵਾਨਾ

ਕਹਿਓਸ ਗੁਜ਼ਰੀ ਉਮਰ ਬੰਦੇ ਦੀ, ਨੀਰ ਲੰਘੇ ਦਰਿਆਉਂ
ਦਿਨ ਦਿਨ ਦੂਰ ਵੰਜਣ ਇਹ ਦੂਏ, ਮੁੜਦੇ ਕਿਸੇ ਨਾ ਦਾਉਂ

ਪਿੱਛਿਓਸ ਕਿਹੜੀ ਚੀਜ਼ ਪਿਆਰੀ, ਸਾਰੀ ਖ਼ਲਕ ਜਹਾਨੀ
ਦਸਿਉਸ ਉਮਰ ਜਵਾਨੀ ਵਾਲੀ, ਨਾਲੇ ਹੈ ਜ਼ਿੰਦਗਾਨੀ

ਫੇਰ ਪਿੱਛਿਓਸ ਜੋ ਨਫ਼ਸ ਧੜਾਂ ਦਾ, ਨਾਹੀਂ ਜਾਨ ਰਖਾਂਦਾ
ਕੌਣ ਸ਼ਖ਼ਸ ਉਹ ਦੱਸ ਅਸਾਨੂੰ ,ਅਕਲ ਤੇਰਾ ਅਜ਼ਮਾ ਨਦਾ

ਦਸਿਉਸ ਸ਼ਾ ਹਨਿਸ਼ਾ ਹਾ ਉਹ ਹੈ, ਸਾਦਿਕ ਸੁਬ੍ਹਾ ਨੂਰਾਨੀ
ਨਾਲੇ ਤੋਬਾ ਰੱਖ ਬਹਿਸ਼ਤੀ, ਰੱਖਦਾ ਇਹ ਨਿਸ਼ਾਨੀ

ਸਭ ਬਹਸ਼ਤੀਂ ਉਸ ਦਾ ਸਾਇਆ, ਹਰ ਦਰਵਾਜ਼ੇ ਡਾਲ਼ੀ
ਐਡ ਫ਼ਰ ਅੱਖੀ ਬਖ਼ਸ਼ੀ ਉਸ ਨੂੰ, ਆਪ ਖ਼ੁਦਾਵੰਦ ਵਾਲੀ

ਫਿਰ ਪਿੱਛਿਓਸ ਜੇ ਦੁਨੀਆ ਅਤੇ, ਉਸ ਦੀ ਕੇ ਨਿਸ਼ਾਨੀ
ਦਸਿਉਸ ਸੂਰਜ ਜੋਤ ਹੁਸਨ ਦੀ, ਹਰ ਹਰ ਥਾਂ ਮਕਾਨੀ

ਫਿਰ ਪਿੱਛਿਓਸ ਜੇ ਦੁਨੀਆ ਅੰਦਰ, ਬਹੁਤ ਜ਼ਿੰਦੇ ਯਾ ਮੋਏ
ਦਸਿਉਸ ਮੋਏ ਜਿਤਨੇ ਸ਼ਾਹਾ, ਜ਼ਿੰਦੇ ਕਿਥੋਂ ਹੋਏ

ਜੋ ਦੁਨੀਆ ਤੇ ਪੈਦਾ ਹੋਇਆ, ਹਰ ਕੋਈ ਮੌਤ ਜ਼ਰਾਇਤ
ਮਰਦੇ ਕਹਿਣ ਬਹੁਤ ਇਸ ਗੱਲ ਤੋਂ, ਕਰੋ ਕਿਆਸ ਜਮਾਤ

ਫਿਰ ਪਿੱਛਿਓਸ ਆਬਾਦੀ ਬਹੁਤੀ, ਯਾ ਬਹੁਤੀ ਵੀਰਾਨੀ?
ਇਹ ਆਬਾਦੀ ਬੇਬੁਨਿਆਦੀ, ਦਸਿਉਸ ਰਮਜ਼ ਹਕਾਨੀ

ਫਿਰ ਪਿੱਛਿਓਸ ਜੇ ਆਲਮ ਅਤੇ, ਮਰਦ ਬਹੁੰ ਯਾ ਨਾਰਾਂ
ਦਸਈਵਸ ਮਰਦਾਂ ਨਾਲੋਂ ਨਾਰਾਂ, ਬਹੁਤ ਬੇ ਅੰਤ ਸ਼ੁਮਾਰਾਂ

ਜੋ ਨਾ ਰੀਂ ਦੇ ਤਾਬਿ ਹੋਏ, ਸੋ ਭੀ ਨਾ ਰੀਂ ਗਿਣੀਏ
ਕਦ ਨਾ ਰੀਂ ਦੀ ਨਾਲ਼ ਸਲਾਹੇ, ਮਰਦਾਂ ਦੇ ਪਿੜ ਜਿਨੀਏ

ਨਾ ਰੀਂ ਕਹਿਣ ਉਨ੍ਹਾਂ ਨੂੰ ਹਜ਼ਰਤ, ਜਨਹਾਨ ਤਲਬ ਬਹਿਸ਼ਤੀ
ਮਰਦ ਮੁਹੱਬਤ ਰੱਬ ਦੀ ਵਾਲੇ, ਰੜੇ ਚਲਾਉਣ ਕੁਸ਼ਤੀ

ਉਹੋ ਜਿਹੇ ਮਰਦ ਮੁਹੰਮਦ, ਕਿਥੋਂ ਨਜ਼ਰੀ ਆਉਣ
ਨਾ ਰੀਂ ਜੇ ਲੱਖ ਚੱਜ ਦਸਾਲਨ, ਆਪਣੇ ਸੰਗ ਰਲਾਵਨ

ਫਿਰ ਪਿੱਛਿਓਸ ਜੇ ਸੁੱਖ਼ਣਾਂ ਵਿਚੋਂ, ਸੁਖ਼ਨ ਕਿਹੜਾ ਹੈ ਬਿਹਤਰ
ਕਹਿਓਸ ਕਾਰਨ ਹੱਕ ਦੇ ਜਿਹੜਾ, ਕਹੀਏ ਸੱਚ ਬਰਾਬਰ

ਫਿਰ ਪਿੱਛਿਓਸ ਜੇ ਸਭਨਾਂ ਵਿਚੋਂ, ਖਾਣਾ ਖ਼ੋ ਸ਼ੁਤਰ ਕਿਹੜਾ
ਕਹਿਓਸ ਬੇ ਰੀਆ ਹੋਏਗਾ, ਪਾਕ ਸ਼ੁਬਹੇ ਥੀਂ ਜਿਹੜਾ

ਪਿੱਛਿਓਸ ਨਿੰਦਰ ਚੰਗੀ ਕਿਹੜੀ, ਦੱਸੀਂ ਸ਼ਾਹ ਨਗੀਨੇ
ਦਸਈਵਸ ਜੇ ਕੋਈ ਸੁਣਦਾ ਸ਼ਾਹਾ, ਛੱਡ ਬੱਖਲਾਂ ਦੁੱਖ ਕਿੰਨੇ

ਖਰੇ ਜਵਾਬ ਸਣੇ ਜਦ ਸ਼ਾਹੇ, ਲੂੰ ਲੂੰ ਹੋਈਵਸ ਸ਼ਾਦੀ
ਸ਼ਾਹਜ਼ਾਦੇ ਦੀ ਇੱਜ਼ਤ ਕੀਤੀ, ਹੱਦੋਂ ਬਹੁਤ ਜ਼ਿਆਦੀ

ਹਾਸ਼ਿਮ ਸ਼ਾਹ ਨੂੰ ਆਖਣ ਲੱਗਾ, ਵੇਖਾਂ ਰੱਖ ਨਿਗਾਹੇਂ
ਸੇ ਤਾਰੀਫ਼ਾਂ ਲਾਇਕ ਬੰਦਾ, ਹੈਗਾ ਹੈ ਕਿ ਨਾਹੀਂ

ਹਾਸ਼ਿਮ ਸ਼ਾਹ ਸਲਾਮੀ ਹੋਇਆ, ਚੁੰਮ ਜ਼ਮੀਨ ਆਦਾਬੋਂ
ਕਹਿੰਦਾ ਜੋ ਫ਼ਰਮਾਇਆ ਸ਼ਾਹਾ, ਜਾਨਾਂ ਐਨ ਸਵਾਬੋਂ

ਜੇ ਜਾਨਾਂ ਇਹ ਫ਼ਾਜ਼ਲ ਦਾਣਾ, ਲਾਇਕ ਲੱਖਾਂ ਨਾਲੋਂ
ਸੋ ਬੇਟਾ ਬਹਰਾਮੇ ਜਿਹਾ ,ਘੋਲਾਂ ਉਸ ਦੇ ਵਾਲੋਂ

ਮੈਂ ਜਾਤਾ ਕੋਈ ਆਦਮ ਹੋਸੀ, ਬੇਵਫ਼ਾ-ਏ-ਇਆਣਾ
ਇਹ ਕੋਈ ਸਭਨੀਂ ਸਫ਼ਤੀਂ ਕਾਮਲ, ਹਰ ਇਕ ਦੇ ਮਨ ਭਾਣਾ

ਲਾਇਕ ਤਖ਼ਤ ਸਲੀਮਾਂ ਵਾਲੇ, ਇਸਕੰਦਰ ਦੇ ਤਾਜੇ
ਉਨ੍ਹਾਂ ਵਾਂਗ ਸੰਭਾਲੇ ਇਹੋ, ਸਭ ਧਰਤੀ ਦੇ ਰਾਜੇ

ਹਾਸ਼ਿਮ ਸ਼ਾਹ ਦੇ ਇਸ ਇੰਸਾ ਫੂੰ, ਸ਼ਾਹਪਾਲੇ ਦਿਲ ਖੁੱਲ੍ਹ
ਖ਼ੁਸ਼ੀ ਹਜ਼ਾਰਾਂ ਵਾਂਗ ਬਹਾਰਾਂ, ਬਾਗ਼ ਮਰ ਉਦੋਂ ਫੁਲਾ

ਹਾਸ਼ਿਮ ਨੂੰ ਫ਼ਰਮਾਉਣ ਲੱਗਾ, ਦਿਵਸ ਨਹੀਂ ਸਿਰ ਤੇਰੇ
ਮਰ ਵੰਜਣ ਫ਼ਰਜ਼ੰਦ ਜਿਨ੍ਹਾਂ ਦੇ, ਜਿਗਰ ਕੁੱਪੀਉਣ ਬੀਰੇ

ਗ਼ਮ ਬੇਟੇ ਦੇ ਝੱਲਾ ਕਿਤੋਂ, ਤਾਂ ਤੁਧ ਨਾ ਆਜ਼ਮਾਇਆ
ਨਹੀਂ ਹਕੀਕਤ ਉਸ ਦੀ ਸਮਝੀ, ਨਾ ਝੱਟ ਕੋਲ਼ ਬਹਾਇਆ

ਸੈਫ਼ ਮਲੂਕ ਸ਼ਜ਼ਾਦਾ ਅਦਬੋਂ ,ਬੈਠਾ ਕਰ ਸਰਨੀਵਾਂ
ਪੁੱਛਣ ਤਾਂ ਗੱਲ ਕਰੇ ਜ਼ਬਾਨੀ, ਸ਼ੋਖ਼ਾਂ ਵਿਚ ਨਾ ਥੀਵਾਂ

ਸ਼ਾਹਪਾਲੇ ਫਿਰ ਹਾਸ਼ਿਮ ਸ਼ਾਹ ਨੂੰ, ਖ਼ਿਲਅਤ ਦਿੱਤੀ ਭਾਰੀ
ਤੁਹਫ਼ੇ ਤੇ ਇਨਾਮ ਨਵਾਜ਼ਿਸ਼, ਬਹੁਤ ਕੀਤੀ ਦਿਲਦਾਰੀ

ਲਸ਼ਕਰ ਫ਼ੌਜ ਮੋਈ ਦਾ ਭਾਈ, ਗ਼ਮ ਨਾ ਰੱਖੀਂ ਕਾਈ
ਮੁਲਕ ਸਿਪਾਹ ਮੇਰਾ ਹੁਣ ਤੇਰਾ, ਹਰਗਿਜ਼ ਨਹੀਂ ਦੋ ਜਾਈ

ਸੈਫ਼ ਮਲੂਕ ਪਿੱਛੇ ਅਸ਼ਨਾਈ, ਬੰਨਿਓਂ ਮੇਰਾ ਭਾਈ
ਜਲਦੀ ਖ਼ਬਰ ਪਚਾਈਂ ਸਾਨੂੰ, ਬਣੇ ਮੁਹਿੰਮ ਜੇ ਕਾਈ

ਲੈ ਫ਼ੌਜਾਂ ਉਪਰਾਲੇ ਰਲਸਾਂ, ਕੋਸ਼ਿਸ਼ ਕਰ ਕੇ ਜਾਨੋਂ
ਮੇਰਾ ਤੇਰਾ ਹੈ ਘਰ ਅਕੱੋ, ਭਾਈ ਕਿਹਾ ਜ਼ਬਾਨੋਂ

ਹਾਸ਼ਿਮ ਸ਼ਾਹ ਨੂੰ ਰੁਖ਼ਸਤ ਕੀਤਾ, ਦੇਕੇ ਫ਼ੌਜ ਮਸਾਲਾ
ਆਪੋਂ ਚਾ ਦਿਲੇ ਵਿਚ ਚਾਇਆ, ਬਾਗ਼ ਅਰਮ ਦੇ ਵਾਲਾ

ਵਿਜੇ ਤੁਰਮ ਤੰਬੂਰ ਨਕਾਰੇ, ਪੁੱਟੇ ਪੈਰ ਨਿਸ਼ਾਨਾਂ
ਵਿਜੇ ਧੌਂਸੇ ਢੋਲ ਤੇ ਸ਼ੁਤਰੀ, ਬੱਧੇ ਲੱਕ ਜਵਾਨਾਂ

ਮਾਈ ਭੈਣ ਤੇ ਬੇਟੀ ਤਾਈਂ, ਲਿਖ ਘੱਲਿਆ ਪਰਵਾਨਾ
ਆਹੋ ਖ਼ਾਤਫ਼ ਕਾਗ਼ਜ਼ ਲੈ ਕੇ, ਅੱਗੇ ਹੋਇਆ ਰਵਾਨਾ

ਖ਼ੁਸ਼ੀਆਂ ਨਾਲ਼ ਹੋਇਆ ਸੀ ਰਾਹੀ, ਕਰਕੇ ਤੇਜ਼ ਉਡਾਰੀ
ਹੁਣ ਮੈਨੂੰ ਇਨਾਮ ਮਿਲੇਗਾ ,ਮਿਹਰ ਹੋਸੀ ਸਰਕਾਰੀ

ਖ਼ੈਰ ਸਿੱਖੇ ਦੀ ਖ਼ਬਰ ਦਿਆਂਗਾ, ਅੱਵਲ ਮਹੀਂ ਚੱਲ ਕੇ
ਯਾਰ ਮਿਲਾ ਸਨ ਅਜਰ ਇਸ ਗੱਲ ਦਾ, ਪਰਿਆਨ ਦਿਸਣ ਰਲ਼ ਕੇ

ਸ਼ਾਹ ਪਰੀ ਨੂੰ ਖ਼ਬਰ ਨਾ ਕੋਈ, ਕੇ ਹੋਇਆ ਉਸ ਪਾਸੇ
ਅੱਖ ਝਮਕੀ ਹੰਜੋਂ ਵਗਣ, ਹਰਦਮ ਨਾਲ਼ ਉਦਾਸੇ

ਗੱਲ ਵਿਚ ਮਾਲ਼ਾ ਹੱਥ ਵਰ ਅਗਨ, ਸਿਰ ਮੂੰਹ ਖ਼ਾਕ ਰਮਾਏ
ਦਾਗ਼ ਵਰਾਗ ਵਰ ਅਗਨ ਕੀਤੀ, ਰਾਗ ਗ਼ਮਾਂ ਦੇ ਗਾਏ

ਧੜੀ ਖ਼ੁਸ਼ੀ ਦੀ ਝੜੀ ਮਿੱਥੇ ਥੀਂ,ਲੁੱਟਾਂ ਗੱਲ ਵਿਚ ਪਿਆਂ
ਘੱਟ ਲਹੂ ਦੇ ਪੀਓ ਨਖੁਟੀ, ਛੁੱਟ ਗਿਆਂ ਸਭ ਸਿਆਂ

ਸਾਲੂ ਪਾੜ ਬਣਾਈ ਕਫ਼ਨੀ, ਸੂਹੇ ਸਾੜ ਗਮਾਏ
ਜਾਣ ਬਿਜੋਗ ਕੀਤੀ ਸੀ ਜੋਗਣ, ਜੋਬਨ ਰੂਪ ਵਨਜਾਏ

ਸੁਰਮਾ ਨੀਰ ਅੱਖੀਂ ਵਿਹਾ ਤੁਰਿਆ, ਨਾਲੇ ਲਹੂ ਜਿਗਰ ਦਾ
ਇਸ ਰੰਗੋਂ ਹਨ ਦਾਗ਼ੀ ਹੋਇਆ, ਚਿਹਰਾ ਨੂਰ ਕਮਰ ਦਾ

ਕਾਲੇ ਬਿਸ਼ੀਇਰ ਮੁਸ਼ਕਾਂ ਵਾਲੇ, ਦੁੱਧ ਦਹੀਂ ਦੇ ਪਾਲੇ
ਇਤਰ ਫਲੀਲ ਕੰਘੀ ਬਣ ਹੋਏ, ਭੇਖ ਮਦਾਰੀ ਵਾਲੇ

ਲੱਥੇ ਲਿੰਗ ਗਿਆਂ ਭੱਜ ਸੰਤਾਂ,ਦਰਦਾਂ ਅੰਤਾਂ ਚਾਿਆਂ
ਦੋਜ਼ਖ਼ ਹੋ ਢਕੇ ਘਰ ਜੰਤਾਂ, ਕੰਡੇ ਫਲ਼ ਵਿਛਾਇਆਂ

ਦੁੱਖਾਂ ਬਣਾ ਲਈ ਬੇ ਅਜ਼ਰੀ, ਗੁਜ਼ਰੀ ਸ਼ਰਮੋਂ ਲਜੋਂ
ਕੱਢੀ ਦਰਦ ਫ਼ਿਰਾਕ ਸੱਜਣ ਦੇ, ਬਾਹਰ ਚੱਜ ਕਚਜੋਂ

ਨਮੋਂ ਝਾਣ ਹੈਰਾਨ ਫ਼ਿਕਰ ਵਿਚ, ਖ਼ਬਰ ਨਹੀਂ ਕੇ ਹੁੰਦਾ
ਬਾਪ ਮੇਰੇ ਦੀ ਫ਼ਤਹਾ ਹੋਸੀ, ਯਾ ਮੁੜ ਆਸੀ ਰੋਂਦਾ

ਬੁਲਬੁਲ ਨੂੰ ਉਹ ਫੁੱਲ ਖਿੜ ਈਆ, ਫੇਰ ਪਵੇਗਾ ਝੋਲ਼ੀ
ਯਾ ਉਸ ਖ਼ਾਰ ਵ ਖ਼ਾਰ ਫ਼ਰ ਇਕੋਂ, ਸਦਾ ਰਹੇਗੀ ਡੋਲੀ

ਸਰੂ ਬੁਲੰਦ ਕਰੇਗਾ ਸਾਇਆ, ਸ਼ਾਖ਼ ਸੁਮਨ ਰਲ਼ ਬਹਿਸੀ
ਯਾ ਇਹ ਕੁਮਰੀ ਕੂਕ ਕਰੇਂਦੀ, ਖ਼ੁਸ਼ਕ ਚਮਨ ਵਿਚ ਰਹਿਸੀ

ਬਾਪ ਮੇਰੇ ਨੂੰ ਲੱਭ ਸੀ ਉਹੋ, ਗੌਹਰ ਤਾਜ ਸ਼ਹਾਨਾ
ਯਾ ਉਹ ਖ਼ਾਲੀ ਹੱਥ ਮੁੜੇਗਾ ,ਦੇ ਕੇ ਫ਼ੌਜ ਖ਼ਜ਼ਾਨਾ

ਖ਼ਬਰ ਨਹੀਂ ਹਨ ਬਾਬਲ ਮੇਰਾ, ਮੁੜਦਾ ਕੀਹੜੀਂ ਰੰਗੀਂ
ਸੈਫ਼ ਮਲੂਕ ਲਿਆਵੇ ਖ਼ੀਰੀ, ਜਾ ਰੁਪਿਆ ਵਿਚ ਜੰਗੀਂ

ਅੱਗੇ ਸੈਫ਼ ਮਲੂਕ ਖਿੜ ਈਆ, ਬਹੁਤ ਆਹਾ ਗ਼ਮ ਇਸ ਦਾ
ਉੱਤੋਂ ਬਾਬਲ ਰੁਖ਼ਸਤ ਕੀਤਾ, ਪਿਆ ਕਲੇਜਾ ਖੁਸਦਾ

ਐਸੀ ਧੀ ਕੁਕਰਮੀ ਤਾਈਂ, ਨਿੱਜ ਜਣੇ ਤੋਂ ਮਾਏ
ਖ਼ਬਰ ਨਹੀਂ ਹਨ ਭਾਅ ਤੱਤੀ ਦੇ, ਰੋਜ਼ ਕਵੀਹੇ ਆਏ

ਕਾਹਨੂੰ ਸਿਰ ਅਨਦੀਪ ਗਈ ਸਾਂ, ਕਿਸ ਸ਼ਾਮਤ ਨੇ ਚਾਈ
ਕਾਹਨੂੰ ਨਿਉਂ ਲਗਾਇਆ ਤੱਤੀ, ਜਿੰਦ ਕੜਾਹੀ ਪਾਈ

ਜੇ ਬਾਬਲ ਨੇ ਨਾਲ਼ ਨਾ ਆਨਦੁ, ਸੈਫ਼ ਮਲੂਕ ਸਲਾਮਤ
ਹਾਏ ਹਾਏ ਰੱਬਾ ਭਾ ਬਣਦੀ ਦੇ, ਕੇ ਕੁੱਝ ਹੋਗ ਕਿਆਮਤ

ਨਾਲ਼ ਮੇਰੇ ਕੇ ਦਗ਼ਾ ਕੀਤੋਈ, ਏ ਕਹਿਰੀ ਅਸਮਾਨਾ!
ਮੈਂ ਈਆਨੀ ਨਾਲ਼ ਤੁਸਾਂ ਸੀ, ਸਾਰਾ ਸਿਤਮ ਕਮਾਣਾ?

ਅੱਵਲ ਠੱਗ ਲਈ ਵੇ ਠਗਾ, ਬਣ ਕੇ ਵਾਂਗ ਹਲੀਮਾਂ
ਹਾਹੋ ਧੱਕਾ ਦੇ ਅਸਾਨੂੰ, ਟੁਰਿਉਂ ਪਾਅ ਮਹਿਮਾਂ

ਨਾਹੀ ਇਹ ਉਮੀਦ ਰਲਾ ਸੀਂ, ਉਸਖਿਆਂ ਮੁੱਢ ਕਦੀਮਾਂ
ਕਰੇ ਪੁਕਾਰ ਪੁਕਾਰ ਮੁਹੰਮਦ, ਮੇਲੀਂ ਅਸਾਂ ਯਤੀਮਾਂ

ਮੁਠੀਵਈ ਅੱਵਲ ਪਾ ਭੁਲਾਵਾ, ਅੱਗੇ ਕੁਝ ਨਾ ਜਾਤਾ
ਅਚਨਚੇਤ ਕੱਖਾਂ ਦੀ ਕੱਲੀ, ਲਾਐਵਈ ਫੂਕ ਮਵਾਤਾ

ਕੱਪ ਕਲੇਜਾ ਬੀਰੇ ਕੇਤੂਸ, ਕਰਦ ਕਹਿਰ ਦੀ ਵਗੀ
ਰਾਤ ਦੁਹਾਂ ਦਿਲ ਸੜ ਸੜ ਸੁਲਕੇ, ਜਿਉਂ ਬੂਟੀ ਵਿਚ ਉੱਗੀ

ਗੁਝੇ ਰੋਗ ਮੇਰੀ ਜਿੰਦ ਮਾਰੀ, ਤੁਧ ਇਲਾਜ ਨਾ ਕੀਤਾ
ਸ਼ਰਬਤ ਮੰਗਿਆ ਜ਼ਹਿਰ ਪਿਆਲਾ, ਹੱਥ ਲੱਗਾ ਮੈਂ ਪੀਤਾ

ਫੇਰ ਉਮੀਦ ਮੁਰਾਦ ਖ਼ੁਸ਼ੀ ਦੀ, ਪਲ ਝੱਲ ਅੰਦਰ ਲਾਕੇ
ਦੂਣਾ ਗ਼ਮ ਅੰਦੋਹ ਸਹਾਐਵ, ਦਿਲਬਰ ਯਾਰ ਛੁਪਾਕੇ

ਹਾਲ ਨਿਮਾਣੀ ਦਾ ਤੱਕ ਤੈਨੂੰ, ਤਰਸ ਨਾ ਆਵੇ ਭੋਰਾ
ਖ਼ਬਰ ਨਹੀਂ ਕੇ ਕਰ ਸੀਂ ਅੱਗੋਂ, ਨਾਲ਼ ਤੇਰੇ ਕੇ ਜ਼ੋਰਾ

ਜੇਕਰ ਸੈਫ਼ ਮਲੂਕ ਨਾ ਆਇਆ, ਖਾ ਬੰਦੂਕ ਮਰਾਂਗੀ
ਤਰੁੱਟੀ ਆਸ ਮੁਹੰਮਦ ਬਖਸ਼ਾ, ਕਿਉਂਕਰ ਅਸੂਲ ਜਰਾਂ ਗੀ

ਦਾਦੀ ਫੂਫੀ ਮਾਂ ਕੁੜੀ ਦੀ, ਵੇਖ ਉਹਦੀ ਦਿਲਗੀਰੀ
ਦੇਣ ਦਿਲਾਸੇ ਤੇ ਦਿਲਬਰੀਆਂ, ਹੈ ਅੱਖੀਂ ਦੀ ਧੀਰੀ

ਨੰਗ ਨਾਮੋਸ ਅਸਾਡੇ ਵੇਖੀਂ, ਲੱਜ ਪੁੱਤ ਬਾਦ ਸ਼ਹਾਨੀ
ਸ਼ਰਮ ਹਯਾ ਗੋਆ-ਏ-ਨਾ ਧੀੱੇ ,ਨਾ ਵਿੱਤ ਮਸਤ ਦਿਵਾਨੀ

ਸੰਨ ਨੀ ਮਾਏ ਉਸ ਦਿਨ ਪਾਟਾ, ਪੜਦਾ ਲੱਜ ਸ਼ਰਮ ਦਾ
ਜਿਸ ਦਿਨ ਮੈਨੂੰ ਨਜ਼ਰੀ ਆਇਆ, ਰੂਪ ਅਨੂਪ ਸਨਮ ਦਾ

ਇਸ਼ਕ ਸ਼ਰਮ ਕਦ ਰਹਿਣ ਇਕੱਠੇ, ਡਾਢੇ ਦੁਸ਼ਮਣ ਆਦੀ
ਪੁੱਛੋ ਵਣਜ ਜ਼ਲੈਖ਼ਾ ਕੋਲੋਂ ,ਉਹ ਭੀ ਸੀ ਸ਼ਹਿਜ਼ਾਦੀ

ਬੇਸ਼ਰਮੀ ਥੀਂ ਕਹਿ ਕੇ ਲਭਸੀ, ਅੰਦਰ ਬੈਠੀ ਜਰ ਖਾਂ
ਲੁੱਟੀ ਬਣ ਕੇ ਖੱਟੀ ਖੱਟ ਸੀਂ, ਪੜਦੇ ਅੰਦਰ ਮੁਰਖਾਂ

ਸੰਨ ਮਾਈ ਹਨ ਪੜਦਾ ਔਖਾ, ਪਾੜ ਕੋਲਾ ਪਾਟਾ
ਭੋਲੀਆਂ ਭੋਲੀਆਂ ਇਸ਼ਕ ਨਚਾਿਆਂ, ਨੰਗਾ ਕਰ ਕਰ ਝਾਟਾ

ਧੇ ਸਬਰ ਤਹੱਮੁਲ ਕਰ ਖਾਂ, ਥੰਮ ਦਿਲੇ ਦੇਵਾਗੇ
ਸਬਰ ਮੁਰਾਦ ਪੁਚਾਂਦਾ ਜੀਵ ਨੌਕਰ, ਦੁੱਧ ਜੰਮੇ ਸੰਗ ਜਾਗੇ​

ਮਾਈ ਸਬਰ ਦੱਸੀਂ ਤੁਧ ਮਸਲਾ,ਅ ਸੁਣਿਆ ਨਹੀਂ ਕਿਤਾਬੋਂ
ਪਾਣੀ ਸਬਰ' ਮੇਰਾ ਦਿਲ ਛਾਣੀ, ਕਿਉਂਕਰ ਭਰੀਏ ਆਬੋਂ

ਤੱਤੇ ਤਾਅ ਨਾ ਕਰ ਖਾਂ ਧੀੱੇ, ਬੈਠ ਨਿਚੱਲੀ ਹੋ ਕੇ
ਸੈਫ਼ ਮਲੂਕ ਨਾ ਕੂਕ ਸੁਣੀਂਦਾ, ਜੇ ਸੱਦ ਲੀਸੇਂ ਰੁਕੇ

ਮਾਏ ਵੱਸ ਨਹੀਂ ਕੁੱਝ ਮੇਰੇ, ਕਦ ਸੁਖੱਲੀ ਰੋਵਾਂ
ਮੈਂ ਢੋਲਕ ਕੱਟ ਕਰੇ ਵਿਛੋੜਾ, ਕਿਉਂਕਰ ਸਾਬਰ ਹੋਵਾਂ

ਧੀੱੇ ਰੂਪ ਗੁਮਾਈਂ ਅਪਣਾ, ਬਣ ਬੇਹੋਸ਼ ਦਿਵਾਨੀ
ਬੇ ਰੂਪਾਂ ਨੂੰ ਅੰਗ ਨਾ ਲਾਂਦੇ, ਸੋਹਣੇ ਯਾਰ ਗੁਮਾਨੀ

ਮਾਏ ਜੋਬਨ ਹੈ ਮੁੱਲ ਨਕਦੀ, ਇਸ਼ਕ ਖ਼ਰੀਦਣ ਕਾਰਨ
ਇਸ਼ਕ ਲਿਆ ਤਾਂ ਜੋਬਨ ਦੇਣਾ, ਮੈਂ ਹੁਣ ਬਣੀ ਬਪਾਰਨ

ਧੀੱੇ ਕੇ ਕ੍ਰੇਸੀ ਇਥੋਂ, ਰੋਵਣ ਧੋਵਨਿ ਤੇਰਾ
ਕਾਹਨੂੰ ਅਪਣਾ ਹਾਲ ਵਨਜਾਵੀਂ, ਅੱਖੀਂ ਪੁੱਗ ਹਨੇਰਾ

ਰੋਵਣ ਧੋਵਨਿ ਕੀਕਰ ਛੁੱਟਦਾ, ਹੋਇਆ ਕੰਮ ਹਮਾਰਾ
ਕਦ ਕੋਈ ਸੁੱਟ ਬੈਠਾ ਮਾਏ, ਆਪੋ ਅਪਣਾ ਕਾਰਾ

ਧੀੱੇ ਕਹਿਰ ਕਿਆਮਤ ਚਾਈਂ, ਕੇ ਤੁਧ ਫੜਿਆ ਚਿਤਾ
ਕਰੀਂ ਸਨਭਾਲਾ ਮਨਾ ਸੜੀਗਾ, ਚਿੱਟ ਨਾ ਬਹੁਤਾ ਤੱਤਾ

ਅਲੜੇ ਘਾ-ਏ-ਨਾ ਛੇੜੂ ਮੇਰੇ, ਫੁੱਟ ਪਰ ਲੂਣ ਨਾ ਲਾਓ
ਅੰਦਰ ਪਾੜ ਨਾ ਵੇਖੋ ਮਾਏ, ਮੱਤੀਂ ਨਾਲ਼ ਸਤਾਓ

ਗੇਂ ਦਰ ਕੂਕਾਂ ਕੂਕ ਸੁਣਾ ਵਾਣ, ਸੈਫ਼ ਮਲੂਕ ਦੁਰਾਡਾ
ਜੇ ਚਾਹੇ ਤਾਂ ਆਨ ਮਿਲਾਏ, ਕਾਦਰ ਰੱਬ ਅਸਾਡਾ

ਇਸ ਅੱਗੇ ਕੁੱਝ ਦੇਰ ਨਾ ਲਗਦੀ, ਸਾਨੂੰ ਮੁਸ਼ਕਿਲ ਬਾਜ਼ੀ
ਆਜ਼ਿਜ਼ ਵੇਖ ਮੁਹੰਮਦ ਬਖਸ਼ਾ ,ਕਰੇ ਗ਼ਰੀਬ ਨਿਵਾਜ਼ੀ

ਇਨ੍ਹਾਂ ਗੱਲਾਂ ਵਿਚ ਆਹੀਆਂ ਦਰਦਾਂ, ਫ਼ਿਕਰਾਂ ਮਾਰ ਡੂ ਲਾਈਆਂ
ਉੱਤੋਂ ਆਹੋ ਖ਼ਾਤਫ਼ ਆਇਆ, ਖ਼ੋਸ਼ਯਯਂ ਵਾਗਾਂ ਚਾਿਆਂ

ਆਉਂਦੀਆਂ ਉਸ ਸੀਸ ਨਮਾਕੇ, ਖ਼ੁਸ਼ਖ਼ਤ ਅੱਗੇ ਧਰਿਆ
ਹੱਸਦਾ ਹੱਸਦਾ ਦੀਏ ਮੁਬਾਰਕ, ਸਕਿਓਂ ਹੋਇਆ ਹਰਿਆ

ਪਰੀਆਂ ਖੋਲ ਸ਼ਿਤਾਬੀ ਵਾਚੇ, ਲਿਖੇ ਹਰਫ਼ ਸ਼ਹਾਨੇ
ਨਾਲੇ ਇਸ ਜ਼ਬਾਨੀ ਦੱਸੇ ,ਜਿਉਂ ਜਿਉਂ ਹਾਲ ਵਹਾਨੇ

ਲੂਂ ਲੂਂ ਖ਼ੁਸ਼ੀ ਤਮਾਮਾਂ ਹੋਈ, ਸ਼ੁਕਰ ਰਬਾਣਾ ਸੇਵਨ
ਤਣੀਆਂ ਤੁਰਟ ਗਿਆਂ ਪਸ਼ੂ ਅਜ਼ਾਂ, ਜਾਮੇ ਵਿਚ ਨਾ ਮੀਵਨ

ਹਲਵਾ ਲੁੱਚੀ ਤੇ ਮਠਿਆਈਆਂ, ਸਦਕੇ ਸ਼ਾਦੀ ਵੰਡੇ
ਗਲੀਆਂ ਵਿਚ ਖ਼ੈਰਾਇਤ ਕਰ ਕੇ, ਹੀਰੇ ਮੋਤੀ ਛੰਡੇ

ਆਹੋ ਖ਼ਾਤਫ਼ ਨੂੰ ਕਰ ਸ਼ਫ਼ਕਤ, ਮੂੰਹ ਮਿੱਠਾ ਕਰਵਾਇਆ
ਖ਼ਿਲਅਤ ਦੌਲਤ ਦਾਨ ਦਿਵਾਏ, ਨਾਲ਼ ਇਨਾਮ ਰਿਝਾਇਆ

ਨਾਲੇ ਜਿਸ ਪਰੀ ਪਰ ਉਸ ਦੀ ਹਿਰਸ ਮੁਹੱਬਤ ਆਹੀ
ਜ਼ੇਵਰ ਗਹਿਣਾ ਵਾਫ਼ਰ ਦੇ ਕੇ, ਇਸ ਦੇ ਨਾਲ਼ ਵਿਆਹੀ

ਹੋਈ ਬਦੀਅ ਜਮਾਲ ਸ਼ਜ਼ਾਦੀ, ਸੱਚੀ ਕੁਲ ਕਰਾ ਰੂੰ
ਦੇਵ ਦੁਆਏਂ ਦਿੰਦਾ ਤੁਰਿਆ, ਰੁਖ਼ਸਤ ਲੈ ਸਰਕਾਰੋਂ

ਸ਼ਾਰ ਸਤਾਨ ਸੁਨਹਿਰੀ ਅੰਦਰ, ਹੋਇਆ ਚੀਨ ਸਵਾਇਆ
ਆਮਦ ਆਮਦ ਦਾ ਗਲ ਉਠਿਆ, ਇਹ ਆਇਆ ਕਿ ਆਇਆ

ਲੱਗੀ ਗਰਮ ਉਡੀਕ ਸੱਜਣ ਦੀ, ਨਵਿਓਂ ਨਵੇਂ ਆਵਾਈ
ਦਰਜ਼ੀ ਸੱਦ ਸਵਾਉਣ ਜੌੜੇ, ਪਰੀਆਂ ਪਈ ਤਵਾਈ

ਜ਼ੇਵਰ ਹਾਰ ਸਿੰਗਾਰ ਪੋਸ਼ਾਕਾਂ, ਸ਼ਾਹ ਪਰੀ ਅੰਗ ਲਾਈਆਂ
ਪਰੀਆਂ ਕਰ ਸਿੰਗਾਰ ਖ਼ੁਸ਼ੀ ਦੇ, ਮੰਗਲ ਗਾਵਣ ਆਇਆਂ

ਸ਼ਾਹ ਪਰੀ ਦੇ ਚਿਹਰੇ ਉੱਤੇ, ਆਇਆ ਰੰਗ ਗੁਲਾਬੀ
ਨਰਗਿਸ ਹਾਰ ਕੀਤੇ ਮਸਤਾਨੇ, ਕਜਲੇ ਨੈਣ ਸ਼ਰਾਬੀ

ਇਤਰ ਫਲੀਲ ਮਿਲਾਇਆ ਵਟਣਾ, ਮਹਿੰਦੀ ਹੱਥ ਲਗਾਈ
ਵਾਲਵ ਵਾਲ਼ ਪਰਤੇ ਮੋਤੀ, ਰੌਣਕ ਹੋਈ ਸਵਾਈ

ਗਈ ਗੰਮਾਤੀ ਵਾਂਗ ਜ਼ਲੈਖ਼ਾ, ਫੇਰ ਜਵਾਨੀ ਆਈ
ਕਰ ਸੋਲ੍ਹਾਂ ਸਿੰਗਾਰ ਮੁਹੰਮਦ, ਯਾਰ ਤਰਫ਼ ਅੱਖ ਲਾਈ

ਉੱਚੇ ਮਹਿਲ ਚੁਬਾਰੇ ਚੜ੍ਹ ਚੜ੍ਹ , ਵੇਖੇ ਰਾਹ ਸੱਜਣ ਦੇ
ਜਿਉਂ ਆਖ਼ਿਰ ਰਮਜ਼ਾਨ ਨਮਾਸ਼ੀਂ, ਚੜ੍ਹਨ ਲੋੜਾਓ ਚਿੰਨ ਦੇ

ਦਿਲ ਵਿਚ ਸਬਰ ਕਰਾਰ ਨਾ ਆਵੇ, ਜਾਂ ਜਾਂ ਯਾਰ ਨਾ ਦੱਸੇ
ਦੂਰ ਹੋਏ ਤਾਂ ਫਿਰ ਕੁਝ ਜਰਦਾ, ਆਸ਼ਿਕ ਕੋਲ਼ ਨਾ ਵਸੇ

ਡੀਗਰ ਵੇਲੇ ਜੇ ਚੜ੍ਹ ਬਦਲ, ਮਗ਼ਰਿਬ ਦੇਣਾ ਛਪਾਵੇ
ਰੋਜ਼ੇਦਾਰ ਆਰਾਮ ਨਾ ਕਰਦੇ, ਤਲਖ਼ੀ ਤਾਵਲ ਪਾਵੇ

ਤੋੜੇ ਤੇਗ਼ ਹਿਜਰ ਦੀ ਕੋਲੋਂ, ਆਸ਼ਿਕ ਦਾ ਦਿਲ ਕਿਸਦਾ
ਲੇਕ ਉਡੀਕ ਸੱਜਣ ਦੀ ਅੰਦਰ, ਬਹੁਤ ਕਲੇਜਾ ਖੁਸਦਾ

ਮੁੱਤੋਂ ਬੁਰੀ ਉਡੀਕ ਸੱਜਣ ਦੀ, ਜਾਨਣ ਆਸ਼ਿਕ ਸਾਰੇ
ਸਾਇਤ ਸਾਲ ਮਿਸਾਲ ਮੁਹੰਮਦ, ਬਾਝ ਵਿਸਾਲ ਪਿਆਰੇ

ਆਸਾਂ ਲਾਵੇ ਦਿਲ ਪ੍ਰਚਾਵੇ, ਅੱਖੀਂ ਨਜ਼ਰ ਨਾ ਆਵੇ
ਤੱਕ ਤੱਕ ਰਾਹ ਗਏ ਪੱਕ ਦੀਦੇ, ਆਵੇ ਸ਼ੱਕ ਗੰਮਾਵੇ

ਨੀਂਦਰ ਭੁੱਖ ਨਾ ਯਾਦ ਪੁਰੀ ਨੂੰ, ਪਲ ਪਲ ਉਠਦੀ ਬਹਿੰਦੀ
ਸੁਣਦੀ ਸੇਜ ਨਾ ਲਾਂਦੀ ਪਾਸਾ, ਆਸ ਉਨਤੀ ਕਹਿੰਦੀ

ਏ ਸੱਜਣਾ! ਤੁਧ ਮਨੂੰ ਭੁਲਾਇਆ, ਤਾਂ ਚਿਰ ਲਾਇਆ ਐਤਾ
ਖੁੱਲੀ ਤੁਕਾਂ ਨਿੱਤ ਪੰਧ ਤੁਸਾਡੇ, ਕੱਤ ਵੱਲ ਚਾਈਵਈ ਚੇਤਾ

ਕੋਈ ਫ਼ਜਰ ਕੋਈ ਸੰਝ ਦੁਸਾਲੇ, ਇੱਕੀ ਸੁਣ ਸੁਣ ਕੂੜਾਂ
ਅੱਭੜ ਬਾਹੇ ਉੱਠ ਉੱਠ ਵੇਖਾਂ,ਜਿੱਤ ਵੱਲ ਧਮਨ ਧੂੜਾਂ

ਸੁੰਮ ਵਜੇ ਯਾ ਘੋੜਾ ਹਨਕੇ, ਨਿਕਲ ਜਾਣ ਤਰਾ ਹੈ
ਅੱਠ ਪੁੱਛਾਂ ਤਾਂ ਆਖਣ ਅੱਗੋਂ, ਹੋਰ ਕੋਈ ਇਹ ਆਹੇ

ਜਾਂ ਰਲ਼ ਕੇ ਕੋਈ ਬੰਦੇ ਬੋਲਣ, ਪਈ ਭੁਲਾਵੇ ਖਾਵਾਂ
ਅੱਖ ਝਮਕੱਾਂ ਤੇ ਮੁੜ ਤੁਕਾਂ, ਕਿਤੇ ਨਾ ਆਵਾਂ ਜਾਵਾਂ

ਕਾਂਗ ਉਡਾਵਾਂ ਔਸੀਆਂ ਪਾਵਾਂ, ਪੁੱਛਦੀ ਪਾ ਹੁੰਦੇ ਰਾਹੀ
ਜੋ ਬੋਲੇ ਸੋ ਆਖੇ ਆਇਆ, ਅੱਜ ਕੱਲ੍ਹ ਡੇਰਾ ਸ਼ਾਹੀ

ਜਲਦੀ ਆ ਪਿਆਰੇ ਮੈਨੂੰ ,ਠੰਡ ਪਵੇ ਵਿਚ ਸੀਨੇ
ਉਮਰਾਂ ਵਾਂਗ ਦਿਹਾੜੇ ਲੰਘਦੇ, ਪਲ ਪਲ ਮਿਸਲ ਮਹੀਨੇ

ਸ਼ਾਮ ਬਿਨਾ ਆਰਾਮ ਨਾ ਮੈਨੂੰ, ਸ਼ਾਹ ਪਰੀ ਫ਼ਰਮਾਵੇ
ਜਾ ਵਕੀਲ ਮੁਹੰਮਦ ਬਖਸ਼ਾ, ਐਂਵੇਂ ਕੰਤ ਨਾ ਆਵੇ