ਸੈਫ਼ਾਲ ਮਲੂਕ

ਸਫ਼ਰ ਦੀ ਇਜ਼ਾਜ਼ਤ

ਆਸਿਮ ਸ਼ਾਹ ਕਿਹਾ ਦੱਸ ਬੇਟਾ, ਜੇ ਤੁਧ ਸਿਰ ਪਰ ਤੁਰਨਾ
ਕਰਾਂ ਤਿਆਰ ਅਸਬਾਬ ਸਫ਼ਰ ਦਾ ,ਕੇ ਐਂਵੇਂ ਬਹਿ ਝੁਰਨਾ

ਸੈਫ਼ ਮਲੂਕ ਸ਼ਹਿਜ਼ਾਦਾ ਸੁਣ ਕੇ, ਪੀਓ ਨੂੰ ਦੀਏ ਦੁਆਈੰ
ਸ਼ਾਲਾ ਖ਼ੁਸ਼ ਰਹੀਂ ਤੂੰ ਬਾਬਲ, ਅੱਵਲ ਆਖ਼ਿਰ ਤਾਈਂ

ਆਸਿਮ ਸ਼ਾਹ ਫਿਰ ਸੱਦ ਉਮਰਾਵਾਂ ,ਦਿੱਤਾ ਹੁਕਮ ਸ਼ਿਤਾਬੀ
ਕਰੋ ਤਿਆਰ ਅਸਬਾਬ ਸਫ਼ਰ ਦਾ ,ਕੁਸ਼ਤੀ ਬੀੜੀ ਆਬੀ

ਖ਼ਰਚ ਸਫ਼ਰ ਦਾ ਮਾਲ ਖ਼ਜ਼ਾਨੇ ,ਐਸ਼ ਇਸ਼ਰਤ ਦੇ ਬਾਬੇ
ਬੇੜੇ ਸੱਤ ਭਰਾਏ ਉਸ ਦੇ ,ਸੰਜੇ ਬੇਹਿਸਾਬੇ

ਹੋਰ ਸਿਪਾਹ ਹਥਿਆਰਾਂ ਵਾਲੇ ,ਸੱਤ ਜ਼ਹਾਜ਼ ਭਰਾਏ
ਸ਼ੁਤਰੀ ਤੁਰਮ ਨਕਾਰੇ ਧਨਸੇ, ਬਾਜੇ ਵਿਚ ਧਰਾਏ

ਹੋਰ ਨਜੂਮੀ ਰਮਲੀ ਭਾਰੇ ,ਚਾੜ੍ਹੇ ਵਿਚ ਜ਼ਹਾਜ਼ਾਂ
ਨਾਲੇ ਬਹੁਤੇ ਗਾਵਣ ਵਾਲੇ, ਮਤਰਬ ਖ਼ੁਸ਼ ਆਵਾਜ਼ਾਂ

ਖ਼ਿਦਮਤਗਾਰ ਗ਼ੁਲਾਮ ਰੰਗੀਲੇ, ਛੋਕਰਿਆਂ ਤੇ ਗੋਲੇ
ਰੰਗ ਬਰੰਗੀ ਚੀਜ਼ ਨਿਆਮਤ ,ਕਿਸ ਤਾਕਤ ਗਿਣ ਤੋਲੇ

ਸਭ ਜ਼ਹਾਜ਼ਾਂ ਵਿਚ ਰਖਾਏ ,ਜੋ ਅਸਬਾਬ ਖ਼ੁਸ਼ੀ ਦਏ
ਬਾਅਜ਼ੇ ਜ਼ਾਹਰ ਦੱਸਦੇ ਆਹੇ, ਬਾਅਜ਼ੇ ਸਾਨ ਪਿਉ ਸ਼ੀਦੇ

ਖ਼ਾਸ ਸ਼ਹਿਜ਼ਾਦੇ ਕਾਰਨ ਕੀਤਾ, ਹੱਕ ਅਲਿਹਦਾ ਬੇੜਾ
ਲੰਮੇ ਦਾ ਕੁਝ ਪਤਾ ਨਾ ਲੱਭਾ ,ਸੱਤਰ ਗਜ਼ ਸੀ ਚੈੜਾ

ਵਿਚੇ ਉਸ ਦੇ ਜਾਇ ਜ਼ਰੂਰਾਂ, ਵਿਚ ਤਹਾਰਤ ਖ਼ਾਨੇ
ਵਿਚੇ ਹੁਜਰੇ ਸੋਵਨ ਵਾਲੇ ,ਖ਼ੂਬ ਮਕਾਨ ਸ਼ਹਾਨੇ