ਸੈਫ਼ਾਲ ਮਲੂਕ

ਮਾਂ ਦਾ ਜਵਾਬ

ਮਾਈ ਕਹਿੰਦੀ ਸੁਣ ਨੀ ਧੀਏ, ਬਾਪ ਤੇਰੇ ਸ਼ਾਹਪਾਲੇ
ਇਲਮ ਕਲਾਮ ਕਿਤਾਬਾਂ ਪੜ੍ਹੀਆਂ, ਗ਼ੈਬੀ ਖ਼ਬਰ ਦੁਸਾਲੇ

ਲਿਖੇ ਆਪਣੇ ਵਿਚ ਉਨ੍ਹਾਂ ਨੇ, ਇਹ ਗੱਲ ਡਿੱਠੀ ਹੋਸੀ
ਆਦਮੀਈਂ ਸੰਗ ਧੀ ਮੇਰੀ ਦੀ, ਕਿਸਮਤ ਉੱਘੜ ਖਲੋ ਸੀ

ਲੇਖ ਉਲ ਦੇ ਵਾਚ ਧਨਨਾਨੇ, ਫਿਰ ਕਿਉਂ ਗ਼ੁੱਸਾ ਖ਼ਾਸੀ
ਕੀ ਧਿਰ ਦੋਸ਼ ਤੇਰੇ ਸਿਰ ਬੇਟੀ, ਮੰਦਾ ਹਾਲ ਕਰਾ ਸੀ