ਸੈਫ਼ਾਲ ਮਲੂਕ

ਮੁਕਾਲਮਾ

ਸ਼ਾਹਜ਼ਾਦੇ ਦੇ ਇਸ਼ਕ ਪੁਰੀ ਨੂੰ, ਦਿੱਤੀਆਂ ਆਨ ਦੁਆਏਂ
ਬੰਦਗੀ ਤੇ ਤਾਜ਼ੀਮ ਬੀ ਬੀ ਜੀ, ਖ਼ਾਲੀ ਪਰਤ ਨਾ ਜਾਈਂ

ਬਰਖ਼ੋਰਦਾਰੀ ਦੇ ਅਸਾਨੂੰ, ਹਨ ਆਏ ਘਰ ਤੇਰੇ
ਮਸਾਂ ਮਸਾਂ ਅੱਜ ਲਭਈਂ ਵਾਂਦੀ, ਕਰ ਕਰ ਬਹੁਤੇ ਫੇਰੇ

ਨਿੱਕੀ ਅਤੇ ਲਡਕੀ ਬਣ ਕੇ, ਬਹੁਤੀ ਉਮਰ ਲੰਘਾਈ ਆ
ਪੀਹਣਾ ਭਾ ਪਿਆ ਹੁਣ ਕੁੜੀਏ, ਬਾਦਸ਼ਾਆਂ ਦਾ ਪਾਈ ਆ

ਮਗਰ ਤੇਰੇ ਹੁਣ ਅਸੀਂ ਪਿਆਦੇ, ਮੁਸ਼ਕਿਲ ਸਤਰੀਂ ਵੜਨਾ
ਵਾਲੀ ਸ਼ਹਿਰ ਮਿਸਰ ਦੇ ਅੱਗੇ, ਬਣਾ ਕੇ ਤੈਨੂੰ ਖੜਨਾ

ਸ਼ਾਹ ਪਰੀ ਫ਼ੁਰਮਾਂਦੀ ਅੱਗੋਂ, ਬਰਖ਼ੋਰਦਾਰੀ ਦੇ ਕੇ
ਪਰਦੇ ਨਾਲ਼ ਇਕਵਾਰ ਬੰਦੀ ਨੂੰ,ਜਾਵਣ ਦੇਵੀਂ ਪੇਕੇ

ਮੈਂ ਬੇਟੀ ਸ਼ਾਹਪਾਲ ਸ਼ਾਹੇ ਦੀ, ਪਰੀਆਂ ਦੀ ਸ਼ਹਿਜ਼ਾਦੀ
ਬਿਨਾ ਖੜਨ ਦਾ ਆਖੀਂ ਮੈਨੂੰ, ਨਾ ਕਰ ਗਿੱਲ ਜ਼ਿਆਦੀ

ਇਸ਼ਕ ਕਿਹਾ ਮੈਂ ਬਣਾ ਬਣਾ ਖੜ੍ਹੀਆਂ, ਤੁਧ ਥੀਂ ਭੋਲੀਆਂ ਭੋਲੀਆਂ
ਮਾਈ ਬਾਬਲ ਪੱਟ ਪਿੱਟ ਥੱਕੇ, ਵਾਹਾਂ ਮੂਲ ਨਾ ਚੱਲੀਆਂ

ਮਗ਼ਰਿਬ ਦੀ ਸ਼ਾਹਜ਼ਾਦੀ ਅੱਗੇ, ਬੀ ਬੀ ਨਾਮ ਜ਼ਲੈਖ਼ਾ
ਬਿਨਾ ਖੜੀ ਤਾਂ ਕਿਸ ਛੁਡਾਈ, ਤੁਧ ਭੀ ਉਹੋ ਲੇਖਾ

ਸੁੱਕੀ ਨਾ ਹੁਣ ਜਾਸੇਂ ਇਥੋਂ, ਆ ਦੁੱਖ ਝੋਲ਼ੀ ਪਾਲੈ
ਪਾਲੇ ਰੱਬ ਪ੍ਰੇਤਾਂ ਅੱਗੋਂ, ਨਿਉਂ ਸੱਜਣ ਦਾ ਲਾਲੈ

ਦੇਣਾ ਹੈ ਮਹਿਸੂਲ ਉਮਰ ਦਾ, ਜਨਸੋਂ ਰੋਕ ਵੱਟਾ ਲੈ
ਤਰਸੀ ਕੋਲ਼ ਸਰਾਫ਼ ਮੁਹੰਮਦ, ਖੋਟਾ ਖਰਾ ਵਿਖਾ ਲੈ

ਖੋਟੇ ਖਿੜ ਸੀਂ, ਤਰੁਟੇ ਖਾ ਸੀਂ, ਸੋਟੇ ਪੀਸਣ ਨਾਲੇ
ਸੁਣਾ ਤੁਰ ਉਮਾ ਕ੍ਰਿਸਨ ਜਿਸ ਦਿਨ, ਪਾ ਕਠਿਆਲੀ ਗਾਲੇ

ਘੱਤ ਜ਼ੰਜ਼ੀਰ ਕਰਨਗੇ ਕੈਦੀ, ਸ਼ਾਹ ਅਦਾਲਤ ਵਾਲੇ
ਡਾਹਢੇ ਕੋਲ਼ ਮੁਹੰਮਦ ਬਖ਼ਸ਼ਾ, ਕੌਣ ਕਰੇ ਉਪਰਾਲੇ

ਟੁਰਦੀ ਟੁਰਦੀ ਗੱਲ ਮੁਹੰਮਦ, ਛੋੜ ਚਲੀ ਉਹ ਰਸਤਾ
ਤੰਗ ਪਿਆ ਦਿਲ ਦਸ ਕਹਾਣੀ, ਮੁਕਦਾ ਹੋਵੇ ਫ਼ਸਤਾ