ਸੈਫ਼ਾਲ ਮਲੂਕ

ਸੈਫ਼ ਅਲ ਮਲੂਕ ਦਾ ਹੁਸਨ ਵ ਜਮਾਲ

ਚਿਹਰੇ ਉਤੇ ਤਾਬ ਹੁਸਨ ਦਾ, ਵੱਧ ਆਹਾ ਮਹਿਤਾਬੋਂ
ਜੁੱਸੇ ਥੀਂ ਖ਼ੁਸ਼ਬੋਈ ਹੱਲੇ, ਵਾਫ਼ਰ ਇਤਰ ਗਲਾਬੋਂ

ਕੁੰਡਲਾਂ ਵਾਲੀ ਸੋ ਭੈ ਸਿਰ ਤੇ, ਝੁੰਡ ਮਾਨਬਰ ਕਾਲ਼ੀ
ਹਰ ਹਰ ਵਾਲ਼ ਦਿਲਾਂ ਦੀ ਫਾਹੀ, ਦੁੱਧ ਦਹੀ ਘੱਤ ਪਾਲ਼ੀ

ਲਾਹ ਲਾਹ ਕਰੇ ਸ਼ੁਆ ਮਿੱਥੇ ਦਾ, ਜੋਬਨ ਜੋਤ ਮਤਾਬੀ
ਮਿਰਗ ਜੰਗਲ਼ ਦੇ ਹਾਰ ਸਿੰਗਾਰੇ, ਗੂੜ੍ਹੇ ਨੈਣ ਸ਼ਰਾਬੀ

ਮੱਥਾ ਸਾਫ਼ ਸਮੁੰਦ ਹੁਸਨ ਦਾ, ਜੋਬਨ ਚੜ੍ਹੀਆਂ ਲਹਿਰਾਂ
ਤਾਬ ਬੇਤਾਬ ਕਰੇ ਜਿਉਂ ਸੂਰਜ, ਰੌਸ਼ਨ ਵਕਤ ਦੁਪਹਿਰਾਂ

ਤਾਕ ਬਹਿਸ਼ਤੀ ਦੋ ਭਰਵੱਟੇ, ਯਾ ਮਹਿਰਾਬ ਮਸੀਤੋਂ
ਖ਼ੂਨੀ ਨੈਣ ਦੱਸਣ ਮਤਵਾਰੇ, ਗੂੜ੍ਹੇ ਰੰਗ ਪਰੀਤੋਂ

ਅਬਰੂ ਮਿਸਲ ਹਿਲਾਲ ਦਰਖ਼ਸ਼ਾਂ, ਯਾ ਉਹ ਸਖ਼ਤ ਕਮਾਨਾਂ
ਪਲਕਾਂ ਤੀਰ ਖ਼ਦਨਗ ਨਿਸ਼ਾਨੀ, ਸਿਲ ਜਾਵਣ ਦਿਲ ਜਾਨਾਂ

ਤੇਜ਼ ਕਟਾਰ ਸਵਾਰ ਬਹਾਦਰ, ਜ਼ਾਲਮ ਨੈਣ ਸਿਪਾਹੀ
ਨੱਕ ਖੰਨਾ ਫ਼ੌਲਾਦੀ ਤਰਿੱਖਾ, ਧਾਰ ਸੰਵਾਰੀ ਆਹੀ

ਖਣੇ ਤੀਰ ਕਮਾਲ ਕਟਾਰਾਂ, ਚਮਕ ਕੱਢੀ ਹਥਿਆਰਾਂ
ਪਰੀਆਂ ਹੂਰਾਂ ਵੇਖ ਸ਼ਜ਼ਾਦਾ, ਜਾਣ ਕਰਨ ਸਰਵਾਰਾਂ

ਯੂਸੁਫ਼ ਸਾਨੀ ਚੰਨ ਅਸਮਾਨੀ, ਲਾਅਲ ਮਿਸਲ ਰਖ਼ਸਾਰੇ
ਰੂਪ ਉਹਦੇ ਥੀਂ ਬਾਗ਼ੇ ਅੰਦਰ, ਨੂਰ ਭਰੇ ਰੁੱਖ ਸਾਰੇ

ਚਿਹਰੇ ਤੇ ਚਮਕਾਰ ਹੁਸਨ ਦਾ, ਤਾਬਿਸ਼ ਵੱਧ ਅੰਗਾ ਰੂੰ
ਸੁੰਦਰ ਬਦਨ ਫੁੱਲਾਂ ਦਾ ਦਸਤਾ, ਦਾਣਾ ਸੁਰਖ਼ ਅਨਾਰੋਂ

ਸੂਰਤ ਸੈਫ਼ ਮਲੂਕੇ ਵਾਲੀ, ਉਜਲੀ ਬਾਗ਼ ਬਹਾਰੋਂ
ਵੇਖਣ ਸਾਤ ਖੜੇ ਦਿਲ ਖੁਸ ਕੇ, ਸ਼ਾਹ ਜਮਾਲ ਹਜ਼ਾਰੋਂ

ਸੋਹਣਾ ਵੇਖ ਜਵਾਨ ਫ਼ਰਿਸ਼ਤੇ, ਹੋ ਹੈਰਾਨ ਖਲੋਂਦੇ
ਤੱਕਦੇ ਰਹਿਣ ਅਸਮਾਨੀ ਤਾਰੇ, ਸਾਰੀ ਰਾਤ ਨਾ ਸੁਣਦੇ

ਹਰ ਹਰ ਨਕਸ਼ ਸ਼ਕਲ ਦੇ ਵਿਚੋਂ, ਲਾਟ ਸ਼ਮ੍ਹਾ ਦੀ ਬਲਦੀ
ਜਲਦੀ ਹੋਰ ਪੁਰੀ ਦੀ ਤੱਕ ਕੇ, ਜਿੰਦ ਨਿਮਾਣੀ ਜਲਦੀ

ਨੌਨਿਹਾਲ ਹੁਸਨ ਦੇ ਬਾਗ਼ੋਂ, ਗਲਬਦਨ ਸੀ ਸਾਦਾ
ਬਦਰ ਮੁਨੀਰ ਚਮਕਦਾ ਚਿਹਰਾ, ਬੇਨਜ਼ੀਰ ਸ਼ਹਿਜ਼ਾਦਾ

ਸਿਰ ਉੱਤੇ ਕਸਤੂਰੀ ਭਿੰਨੀ, ਝੁੰਡ ਲਵੀ ਖ਼ਸ਼ਖ਼ਾਸੀ
ਨੈਣ ਮਤੇ ਬਿਮਾਰ ਇਸ਼ਕ ਦੇ, ਨਰਗਿਸ ਮਸਤ ਉਦਾਸੀ

ਰੂਪ ਅਨੂਪ ਭਰੇ ਰਖ਼ਸਾਰੇ, ਜਿਉਂ ਗੱਲ ਵਕਤ ਬਹਾਰਾਂ
ਨੂਰੀ ਨਾਰੀ ਖ਼ਾਕੀ ਬਾਦੀ, ਤੱਕ ਤਕ ਢਹਿਣ ਹਜ਼ਾਰਾਂ

ਦੰਦ ਸਫ਼ੈਦ ਹੀਰੇ ਦੀਆਂ ਕਿੰਨੀਆਂ, ਦੁਰ ਯਤੀਮੋਂ ਲੜੀਆਂ
ਸੁਰਖ਼ ਅਕੀਕ ਅੰਦਰ ਦੰਦ ਲਹਿਰਾਂ, ਖ਼ੂਬ ਕਰੀਗਰ ਜੁੜੀਆਂ

ਸੋਹਣੇ ਊਠ ਮਿੱਠੀ ਗੱਲ ਵਾਲੇ, ਮਿਸਲ ਉੱਚੇ ਯਾਕੋਤੋਂ
ਆਸ਼ਿਕ ਭੁੱਖੇ ਲਾਗ਼ਰ ਰੱਖੇ, ਕੱੋਤ ਪਾਨ ਇਸ ਕੋ ਤੋਂ

ਬਾਜ਼ੂ ਲੋਹੜੇ ਚਾਂਦੀ ਖਾ ਸੌਂ, ਗਰਦ ਕਰੀਗਰ ਡੋਲੇ
ਪੀਹਨਡੇ ਤੇ ਜ਼ੋਰਾਵਰ ਸੋਹਣੇ, ਸ਼ੇਰਾਂ ਵਾਂਗਰ ਡੋਲੇ

ਜਿਉਂ ਚਾਂਦੀ ਦੀ ਆਰਿਨ ਹੁੰਦੀ, ਮੋਹਨਡੇ ਗੂੜੇ ਭਾਰੇ
ਚਿਤਰੇ ਵਾਂਗਣ ਗਰਦਨ ਦਿਸਦੀ, ਲਿੰਗ ਜ਼ੋਰ ਆਵਰ ਸਾਰੇ

ਲੱਕ ਮਹੀਨ ਅਜਾਇਬ ਗੁਰਦਾ, ਚਿੜੀ ਛਾਤ ਜਣੇ ਦੀ
ਦਿਲ ਵਿਚ ਪੁਰੀ ਕਹੇ ਜਿਸ ਜਾਇਆ, ਧੰਨ ਉਹ ਮਾਇ ਜਣੇਂਦੀ

ਕੋਲੇ ਪੱਟ ਦੋ ਪੱਟ ਸਹਾਏ, ਜਿੰਦਰ ਕੁਦਰਤ ਚੜ੍ਹ ਕੇ
ਮੋਗਰੀਆਂ ਉਸਤਾਦ ਬਣਾਇਆਂ, ਚੁਣਨ ਰੱਖੋਂ ਘੜੁੱਕੇ

ਗੋਡੇ ਸ਼ੀਸ਼ੇ ਗਰਦ ਲਾਹੌਰੀ, ਕਾਰੀਗਰ ਚਮਕਾਏ
ਪੰਨਿਆਂ ਸਨ ਰੂੰ ਦਾਰ ਅਜਾਇਬ, ਗੱਲ ਨਾ ਕੀਤੀ ਜਾਏ

ਨਾਜ਼ੁਕ ਪੈਰ ਅਬਰੀਸ਼ਮ ਲੱਛੇ, ਬਹੁਤ ਮਹੀਨ ਅੰਗੁਸ਼ਤਾਂ
ਸੋਹਣੇ ਵੇਖ ਕਰਨ ਵੱਲ ਚਾ ਕਰ, ਧੋ ਧੋ ਪੀਣ ਅੰਗੁਸ਼ਤਾਂ

ਨਾਜ਼ੁਕ ਸੋਹਣਾ ਬਦਨ ਗਲਾਬੋਂ, ਰੰਗ ਰਸ ਭਰਿਆ ਬਣਾ
ਹੁਸਨ ਜਮਾਲ ਕਮਾਲ ਉਹਦੇ ਦਾ, ਨਾ ਕੋਈ ਹਦਨਾ ਬਣਾ

ਜਾਂ ਮੂੰਹ ਤਰਫ਼ ਜ਼ਿਮੀਂ ਦੀ ਕਰਦਾ, ਹੁੰਦੀ ਧਰਤ ਨੂਰਾਨੀ
ਜਾਂ ਸਿਰ ਉੱਚਾ ਕਰ ਕੇ ਵੇਖੇ, ਲਾਟਾਂ ਚੜ੍ਹਨ ਅਸਮਾਨੀ

ਸੂਰਤ ਵੇਖ ਹੋਵੇ ਚੰਨ ਦਾਗ਼ੀ, ਗ਼ੈਰਤ ਖਾ ਹੁਸਨ ਦੀ
ਲੱਗੇ ਤੀਰ ਅਤਾਰਦ ਤਾਈਂ, ਛਿੱਟੇ ਕਲਮ ਲਿਖਣ ਦੀ

ਜ਼ਹਰਾ ਨੂੰ ਤੱਕ ਜ਼ਹਿਰ ਪਰਮ ਦਾ, ਵਿਚ ਕਲੇਜੇ ਧਾਵੇ
ਹਾਰੋਤੇ ਮਾਰੋ ਤੇ ਵਾਂਗਣ, ਲਾ ਅਸਮਾਨੋਂ ਆਵੇ

ਗੁਲਨਾਰੀ ਮੁੱਖ ਤੱਕ ਕੇ ਸੂਰਜ, ਆਨ ਛਪਾਵੇ ਰਸਮਾਂ
ਯਾਰੀ ਲਾਵੇ ਪੱਗ ਵਟਾਵੇ, ਦੋਸਤ ਬਣੇ ਖਾ ਕਿਸਮਾਂ

ਧਾੜ ਪਵੇ ਮਰੀਖ਼ੇ ਤਾਈਂ, ਕਾਲੇ ਕੱਜਲ ਕਟਕ ਦੀ
ਹੋ ਹੈਰਾਨ ਬਹੇ ਵਿਚ ਖ਼ਾਨੇ, ਚੌਕੀ ਛੋੜ ਫ਼ਲਕ ਦੀ

ਮੁਸ਼ਤਰੀ ਅੱਖਰ ਵੇਖ ਹਸਨ ਦੇ, ਸ਼ਾਹਜ਼ਾਦੇ ਦੇ ਵਰ ਕੂੰ
ਛੋੜ ਕਜ਼ਾ ਦਿਵਾਨ ਇਸ਼ਕ ਦਾ, ਕਰੇ ਮੁਤਾਲਾ ਸਬਕੋਂ

ਰੂਪ ਸੱਚੇ ਦਾ ਇਸ਼ਕ ਕਮਾਵੇ, ਐਨ ਸਆਦਤ ਪਾਵੇ
ਸਾਇਦਾਂ ਨਾਲ਼ ਕਰੇ ਅਸ਼ਨਾਈ, ਅਕਬਰ ਸਾਇਦ ਕਹਾਵੇ

ਕਾਲ਼ਾ ਚੋਰ ਜ਼ਹਲ ਅਸਮਾਨੀ, ਗੋਰਾ ਵੇਖ ਸ਼ਹਿਜ਼ਾਦਾ
ਬਣੇ ਗ਼ੁਲਾਮ ਹਲਾਲੀ ਹਬਸ਼ੀ, ਸਾਬਤ ਰੱਖ ਇਰਾਦਾ

ਸੋਹਣੀ ਬੰਨ੍ਹਣੀ ਸੋਹਣੀ ਸੂਰਤ, ਸੋਹਣਾ ਕੱਦ ਰੰਗੀਲਾ
ਸੋਹਣਾ ਖ਼ਤ ਅਤੇ ਝੁੰਡ ਸੋਹਣੀ, ਖ਼ੁਸ਼ ਆਵਾਜ਼ ਰਸੀਲਾ

ਬਣ ਬਣ ਪਏ ਪੁਸ਼ਾਕੀ ਸਾਰੀ, ਰੂਪ ਚੜ੍ਹੇ ਹਰ ਦੇਸੋਂ
ਖ਼ੁਸ਼ਬੋਈ ਕਸਤੂਰੀ, ਹੱਲੇ ਆਉਣ, ਕਾਲੇ ਕੇਸੋਂ

ਬਿਨਾ ਹਥਿਆਰ ਸਵਾਰ ਹੋਵੇ ਜਾਂ, ਚੜ੍ਹਦਾ ਤਰਫ਼ ਸ਼ਿਕਾਰੇ
ਗੋਲੀ ਖਾ ਬਿੰਦੀ ਦੀ ਢਹਿੰਦੇ, ਮਰਗ ਜੰਗਲ਼ ਦੇ ਸਾਰੇ

ਸੂਰਤ ਵੇਖ ਸ਼ਹਿਜ਼ਾਦੇ ਵਾਲੀ, ਵਗਦਾ ਵਹਿਣ ਖਲੋਵੇ
ਡਰ ਸੰਸਾਰ ਲੱਗੇ ਥਰ ਕੁਨਬਾ, ਜਾਂ ਹਥਿਆਰ ਵਹਿਵਵੇ

ਸ਼ਾਹ ਪਰੀ ਦੀ ਨਜ਼ਰੀ ਆਏ, ਨੈਣ ਇਆਨੇ ਰੋਂਦੇ
ਹਰ ਪੱਮਣ ਦੇ ਵਾਲੋਂ ਮੋਤੀਂ, ਹੰਜੋਂ ਹਾਰ ਪਰੋਂਦੇ

ਚਿਹਰੇ ਤੇ ਪਰ ਸਿਉਂ ਕਤਰੇ, ਜੋਸ਼ ਬੁਖ਼ਾਰ ਇਲਮ ਦੇ
ਜੀਵ ਨੌਕਰ ਫੁੱਲ ਗੁਲਾਬਾਂ ਅਤੇ, ਸੇ ਮੋਤੀ ਸ਼ਬਨਮ ਦੇ

ਸਿਉ ਬੀਹੀ ਜਿਹੀ ਠੋਡੀ, ਹੋਈ ਗਰਦ ਅਲੋਦੀ
ਦਰਦੋਂ ਦਰਦ ਰਸੀਲਾ, ਨਿਕਲੇ ਅਵਾਜ਼ਾ ਦਾਉਦੀ

ਚਿਕੜੀ ਸਰੂ ਜਿਹਾ ਕੱਦ ਬਾਂਕਾ, ਸੋਹਣਾ ਹਰਿਆ ਭਰਿਆ
ਝੱਖ ਗ਼ਮਾਂ ਦੇ ਮਾਰ ਅੜਾਇਆ, ਸਿਰ ਧਰਤੀ ਪਰਿ ਧਰਿਆ

ਜਿਸ ਵੇਲੇ ਕੋਈ ਗ਼ਜ਼ਲ ਰੁਬਾਈ, ਦੋਹੜਾ ਬੀਤ ਅਲਾਏ
ਉਡਦੇ ਪੰਖੀ ਢਹਿਣ ਅਸਮਾਨੋਂ, ਹੋਸ਼ ਵਜੂਦੋਂ ਜਾਏ

ਸੈਫ਼ ਮਲੂਕ ਪੁਰੀ ਦੀ ਮੂਰਤ, ਰੱਖੀ ਆਹੀ ਅੱਗੇ
ਜਿਉਂ ਜਿਉਂ ਤੱਕੇ ਅੱਗ ਭੜਕੇ, ਨੀਰ ਅੱਖੀਂ ਥੀਂ ਵਗੇ

ਅਪਣਾ ਆਪ ਨਾ ਯਾਦ ਸ਼ਜ਼ਾਦੇ, ਮੂਰਤ ਵਿਚ ਸਮਾਣਾ
ਸਿਰ ਵਰਤੀ ਤਾਂ ਇਹ ਗੱਲ ਜਾਪੀ, ਹੈ ਕੇ ਸਮਝ ਇਆਣਾ

ਹੋਇਆ ਫ਼ਨਾ ਫ਼ੀ ਅਲਸ਼ੀਖ਼ ਇਹ ਤਾਲਿਬ, ਮੁਰਸ਼ਦ ਵਿਚ ਸਮਾਇਆ
ਲਾ ਅੱਲਾਹ ਦੀ ਫੇਰ ਬੁਹਾਰੀ, ਅੱਲਾ ਅਲੱਲਾ ਘਰ ਆਇਆ

ਤੂੰ ਕੇ ਜਾਨੈਂ ਰਮਜ਼ ਫ਼ਕ਼ਰ ਦੀ, ਬੇ ਉਲਮਾ ! ਨਾ ਦਾ ਨਾ!
ਕਿੱਸਾ ਦਸ ਸ਼ਜ਼ਾਦੇ ਵਾਲਾ, ਭੇਤ ਛੁਪਾ ਹੀਵਾਨਾ

ਸ਼ਾਹ ਪਰੀ ਦੀ ਮੂਰਤ ਅੰਦਰ, ਸ਼ਹਿਜ਼ਾਦਾ ਸੀ ਰਚਿਆ
ਹਾਲ ਉਹਦਾ ਤਕ ਦਿਲਬਰ ਤਾਈਂ, ਅੰਦਰ ਭਾਂਬੜ ਮਚਿਆ