ਸੈਫ਼ਾਲ ਮਲੂਕ

ਬਹਿਰਾਮ ਜਿੰਨ ਦੀ ਮੌਤ ਦੀ ਖ਼ਬਰ ਤੇ ਸੋਗ

ਰਾਵੀ ਏਸ ਕਿੱਸੇ ਦੇ ਮੈਨੂੰ, ਹੋਰ ਸਲਾਹ ਦੱਸਾ ਲੀ
ਫਿਰ ਪਿੱਛੋਂ ਚੱਲ ਪਕੜ ਮੁਹੰਮਦ, ਗੱਲ ਸ਼ਹਿਜ਼ਾਦੇ ਵਾਲੀ

ਕਲਜ਼ਮ ਦਾ ਸ਼ਹਿਜ਼ਾਦਾ ਜਿਸ ਦਿਨ, ਕੁੱਠਾ ਸੈਫ਼ ਮਲੂਕੇ
ਚਾਲੀ੍ਹ ਰੋਜ਼ ਗੁਜ਼ਸ਼ਤਾ ਹੋਏ, ਬਿਨ ਫਿਰਿਆ ਦੇ ਕੋਕੇ

ਬਾਅਦ ਇਸ ਥੀਂ ਮਾਂ ਬਾਪ ਦੇਵ ਦੇ, ਖ਼ਬਰ ਹੋਈ ਇਸ ਗੱਲ ਦੀ
ਅਸਫ਼ਨਦ ਬਾਸ਼ ਕਿਲੇ ਵਿਚ ਕੁੱਠਾ, ਬੇਟਾ ਤੇਗ਼ ਉੱਜਲ ਦੀ

ਮਾਤਮ ਬਹੁਤ ਕੀਤਾ ਬੇਹੁਦਾ, ਸੋਗ ਵੱਡਾ ਵਿਚ ਧਰਤੀ
ਉਹ ਮਹੀਨਾ ਕਲਜ਼ਮ ਅੰਦਰ, ਰੋਜ਼ ਕਿਆਮਤ ਵਰਤੀ

ਬੂਹੇ ਬੂਹੇ ਹੋਏ ਸਿਆਪੇ, ਹਾਏ ਸ਼ੇਰਾ ਏ ਸ਼ੇਰਾ
ਮਾਈ ਬਾਪ ਪੁੱਟਣ ਸਿਰ ਦਾੜ੍ਹੀ, ਮੂੰਹ ਨਾ ਡਿੱਠਾ ਤੇਰਾ

ਕੌਣ ਬਜਗ ਪਈ ਅਸਮਾਨੋਂ, ਕਰ ਗਈ ਇਹ ਕਾਰਾ
ਦੇਵ ਪਰੀ ਕੋਈ ਮਾਰ ਨਾ ਸਕਦਾ, ਸਾਡਾ ਲਾਲ਼ ਪਿਆਰਾ

ਰੋਂਦੇ ਧੋਂਦੇ ਤੇ ਕੁਰਲਾਂਦੇ, ਲੁੱਟੇ ਅਸੀਂ ਜਹਾਨਾ
ਕੋਈ ਨਾ ਸਿਜਦਾ ਮਾਰਨ ਵਾਲਾ, ਐਡ ਦਲੇਰ ਜਵਾਨਾ

ਜਾਂ ਉਸ ਸੌ ਗੌਂ ਬਾਹਰ ਆਇਆ, ਕਹਿੰਦਾ ਸ਼ਾਹ ਦੇਵਾਂ ਨਾ
ਕਰ ਕੇ ਦਗ਼ਾ ਦੇਵਾਂ ਨੂੰ ਮਾਰਨ, ਹੈ ਇਹ ਕੰਮ ਇਨਸਾਨਾਂ

ਆਦਮੀਆਂ ਬਣ ਕਿਸੇ ਨਾ ਕੁੱਠਾ, ਮੇਰਾ ਸ਼ੇਰ ਰੰਗੀਲਾ
ਮਸ਼ਰਿਕ ਮਗ਼ਰਿਬ ਤੋੜੀ ਲੋੜੋ,ਕਰ ਕੇ ਵੱਡਾ ਹੀਲਾ

ਐਸਾ ਦਿਓ ਜ਼ੋਰਾਵਰ ਮਾਰੇ, ਆਦਮ ਦੀ ਕੇ ਤਾਕਤ?
ਅਰਜ਼ ਕੀਤੀ ਉਮਰਾਵਾਂ ਸ਼ਾਹਾ, ਪਈ ਅਸਮਾਨੀ ਆਫ਼ਤ

ਅਸਫ਼ਨਦ ਬਾਸ਼ ਕਿਲੇ ਵਿਚ ਕੀਕਰ, ਆਦਮ ਹੈ ਜਾ ਸਕਦਾ
ਸੋ ਅਫ਼ਰੀਤ ਬਹਾਦਰ ਅਤਿ ਵੱਲ, ਜਾਵਣ ਕੋਲੋਂ ਝੁਕਦਾ

ਫਿਰ ਬਹਿਰਾਮ ਤੁਸਾਡਾ ਬੇਟਾ, ਜੋ ਮੋਇਆ ਉਸ ਜਾਈ
ਇਸ ਦਾ ਸਾਨੀ ਹੋਰ ਜ਼ੋਰਾ, ਵਰ ਕਿਹੜਾ ਵਿਚ ਲੋਕਾਈ

ਆਦਮ ਸ਼ੋਹਦੇ ਦੀ ਕੇ ਤਾਕਤ, ਨਾ ਕੋਈ ਦਿਓ ਉਜਾਲ਼ਾ
ਇਸ ਬਹਿਰਾਮ ਬਹਾਦਰ ਅੱਗੇ, ਹੱਥ ਉਠਾਵਣ ਵਾਲਾ

ਐਂਵੇਂ ਨਾਲ਼ ਗ਼ਮੀ ਦੇ ਤੇਰਾ, ਫ਼ਿਕਰ ਹੋਇਆ ਸੋਦਾਈ
ਆਦਮ ਆਜ਼ਿਜ਼ ਮੁਠ ਮਿੱਟੀ ਦੀ, ਕੁਰਸੀ ਕੇ ਕਮਾਈ

ਹਾਸ਼ਿਮ ਆਹਾ ਨਾਮ ਇਸ ਦੀਵੇ, ਕਲਜ਼ਮ ਦੀ ਜਿਸ ਸ਼ਾਹੀ
ਉਮਰਾਵਾਂ ਨੂੰ ਆਖਣ ਲੱਗਾ, ਖ਼ਬਰ ਮੈਨੂੰ ਇਹ ਆਹੀ

ਪੱਕਾ ਪਤਾ ਕਿਤਾਬੋਂ ਆਹਾ, ਲਿਖਿਆ ਵਿਚ ਕਲਾਮੇ
ਆਦਮੀਆਂ ਦੇ ਹੱਥੋਂ ਹੋਸੀ, ਮੌਤ ਮੇਰੇ ਬਹਰਾਮੇ

ਆਦਮਯਯ-ਏ-ਬਣ ਕਿਸੇ ਨਾ ਕੁੱਠਾ, ਲੋੜੋ ਚਾ ਜੱਗ ਸਾਰਾ
ਸਖ਼ਤ ਸਜ਼ਾ ਦਿਆਂ ਜਦ ਲੱਭੇ, ਉਹ ਦੁਸ਼ਮਣ ਹਤਿਆਰਾ

ਪਰੀਆਂ ਦਿਓ ਅਕਾਬਰ ਦਾਣੇ, ਆਕਿਲ ਸੁਘੜ ਸਿਆਣੇ
ਛੇ ਹਜ਼ਾਰ ਰਵਾਨੇ ਕੀਤੇ, ਹਰ ਪਾਸੇ ਹਰ ਥਾਣੇ

ਇਸ ਆਦਮ ਨੂੰ ਲੋੜ ਲਿਆਓ, ਖ਼ੂਨ ਕੀਤਾ ਜਨ ਮੇਰਾ
ਲਹਿੰਦੇ ਚੜ੍ਹਦੇ ਦੱਖਣ ਪਰਬਤ, ਲੋੜਣ ਚੜ੍ਹੇ ਚੋਫ਼ੀਰਾ