ਖੱਲ ਕੇ ਯਾ ਸਰਕਾਰ ਕਰੋ

ਖੱਲ ਕੇ ਯਾ ਸਰਕਾਰ ਕਰੋ
ਇੰਜ ਨਾ ਗਜਾ ਵਾਰ ਕਰੋ

ਮਰ ਕੇ ਲੋਕੀ ਸੁੱਤੇ ਨੇਂ
ਏਡਾ ਨਾ ਖੜਕਾਰ ਕਰੋ

ਵਕਤ ਦੇ ਡੂੰਘ ਸਮੁੰਦਰ ਨੂੰ
ਆਪਣੀ ਹਿੰਮਤੇ ਪਾਰ ਕਰੋ

ਭੁੱਖ ਦੇ ਮੋਈਆਂ ਹੋਈਆਂ ਥੀਂ
ਇੰਜ ਨਾ ਮਾਰੋ ਮਾਰ ਕਰੋ

ਨਫ਼ਰਤ ਚੰਗੀ ਚੀਜ਼ ਨਹੀਂ
ਕਰਨਾ ਜੇ ਤੇ ਪਿਆਰ ਕਰੋ

ਵੇਲ੍ਹੇ ਕਾਹਨੂੰ ਬੈਠੇ ਜੇ
ਉਠੋ ਕੋਈ ਕਾਰ ਕਰੋ

ਜਾਓ ਜ਼ਫ਼ਰ! ਅਸਾਨੂੰ ਵੀ
ਇੰਜ ਨਾ ਗੁਣਹਗਾਰ ਕਰੋ