ਖਾ ਫ਼ਿਕਰਾਂ ਦੀ ਚੋਰੀ ਬੀਬਾ

ਖਾ ਫ਼ਕੀਰਾਂ ਦੀ ਚੂਰੀ ਬੀਬਾ
ਪਾ ਤਜੱਲੀ ਤੂਰੀ

ਆਪ ਜਨੈਦੀ, ਆਪ ਮਿਸਰੀ
ਖ਼ੁਦ ਮਨਸੂਰ ਤੈਫ਼ੂਰੀ

ਖ਼ਾਕ ਦੀ ਮੁਠ ਵਿਚ ਨੂਰ ਫ਼ਰੀਦਾ
ਅੰਨ੍ਹਿਆਂ ਲਈ ਬੇ ਨੂਰੀ

ਸਾਹਿਬ ਆਂਗਣ ਸਭ ਬਰਾਬਰ
ਕਿਆ ਹਾਥੀ ਕਿਆ ਮੋਰੀ

ਜ਼ਾਹਰ ਬਾਤਨ ਇਕ ਥੀਓਸੇ
ਤਾਂ ਹੁੰਦੀ ਗੱਲ ਪੂਰੀ

ਕਹੇ ਕਬੀਰ ਜੋ ਦਰਸ਼ਨ ਚਾਹਵੇਂ
ਰਹਵੇਂ ਵਿਚ ਹਜ਼ੂਰੀ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 111 ( ਹਵਾਲਾ ਵੇਖੋ )