ਮਨ ਮਨ ਆਪਣੇ ਮਨ ਦੀ ਬੰਦਾ

ਮਨ ਮਨ ਆਪਣੇ ਮਨ ਦੀ ਬੰਦਾ
ਹੋਇਆ ਕੌੜਾ ਰਾਹੀ ਜੇ

ਨਫ਼ਸ ਫ਼ਿਰਔਨ ਯਜ਼ੀਦਾਂ ਵਰਗਾ
ਤੰਨ ਤੇ ਕਰਦਾ ਸ਼ਾਹੀ ਜੇ

ਸੌ ਤਰਜ਼ਾਂ ਨਾਲ਼ ਭੇਸ ਵਟਾਉਂਦਾ
ਦਾਅਵਾ ਐਨ ਖ਼ੁਦਾਈ ਜੇ

ਦੇ ਅਮਾਰਾ ਥੀਂ ਛੁਟਕਾਰਾ
ਸ਼ਾਹਰਾਹ ਘਾਤ ਲਗਾਈ ਜੇ

ਕਹੇ ਕਬੀਰ ਮੈਂ ਚਿਸ਼ਤੀ ਮੰਗਤਾ
ਨਿੱਤ ਕੰਗਾਲ ਗਦਾਈ ਜੇ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 97 ( ਹਵਾਲਾ ਵੇਖੋ )