ਮੈਂ ਰੋਗਣ ਕੋ ਵੈਦ ਨਾ ਲੱਭਾ

ਮੈਂ ਰੋਗਣ ਕੋ ਵੈਦ ਨਾ ਲੱਭਾ
ਮੈਨੂੰ ਲੋਕ ਸਤਾਵੇ ਸਭਾ

ਰਾਮ ਨਾਮ ਦੀ ਗਤ ਨਈਂ ਜਾਣੀ
ਪੜ੍ਹੇ ਪੋਥੀਆਂ ਵਾਲਾ ਥੱਬਾ

ਨਾਹੀਓਂ ਕਾਲ਼ਾ ਨਾਹੀਓਂ ਬੱਗਾ
ਨਾਹੀਓਂ ਡੱਬ ਖੜੱਬਾ

ਚਾਟ ਲੱਗੀ ਜਦ ਬਿਰਹੋਂ ਦੀ
ਤਦ ਨਾਮ ਕਬੀਰਾ ਫਬਾ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 40 ( ਹਵਾਲਾ ਵੇਖੋ )