ਵਤ ਖ਼ਬਰਾਂ ਨਾ ਲਈਆਂ, ਮਿਹਰ ਕਹਾਇਆ ਕਿਉਂ

ਵਤ ਖ਼ਬਰਾਂ ਨਾ ਲਈਆਂ, ਮਿਹਰ ਕਹਾਇਆ ਕਿਉਂ
ਰੁਸ ਰੁਸ ਸਾਥੋਂ ਬਹਿਆ, ਸੈਰ ਕਰਾਇਆ ਕਿਉਂ

ਛੱਡ ਘੱਤ ਕੀਤਾ ਅਜ਼ਮ ਸਫ਼ਰ ਦਾ
ਫ਼ਿਰ ਮੁੱਖ ਤੈਂ ਪਰਤਾਇਆ, ਪਾਸ ਬੁਲਾਇਆ ਕਿਉਂ

ਸਾਂਵਲ ਸਾਂ ਵੱਲ ਤੱਕਿਆ ਨਾਹੀਂ
ਮੁੱਖ ਤੇ ਘੁੰਘਟਾ ਪਾਇਆ, ਛੁਪਣ ਛੁਪਾਇਆ ਕਿਉਂ

ਨਸੀਰ ਤੇ ਲਾਲਾ ਜੀ ਨਾਲ਼ ਗਾਲਾਂ
ਲੁਕ ਛੁਪ ਆਪ ਬਤਾਇਆ, ਰੈਣ ਗਵਾਇਆ ਕਿਉਂ

ਕਹੇ ਕਬੀਰ ਹਕੀਰ ਗਦਾਗਰ
ਮਹਿਰਨ ਆਪ ਬੁਲਾਇਆ, ਮੁੱਖ ਪਰਤਾਇਆ ਕਿਉਂ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 101 ( ਹਵਾਲਾ ਵੇਖੋ )