ਰਾਂਝਣ ਅਹਿਮਦ ਰੂਪ ਵਟਾਨਦਾ

ਰਾਂਝਣ ਅਹਿਮਦ ਰੂਪ ਵਟਾਂਦਾ
ਸਾਨੂੰ ਮੀਮ ਭੁਲੇਖੇ ਪਾਂਦਾ

ਸੂਰਤ ਵਿਚ ਵੱਧ ਘੱਟ ਨਾ ਦਿਸੇ
ਬੱਸ ਨਾਵੇਂ ਮੀਮ ਵਧਾਂਦਾ

ਰੱਬ ਦੇ ਵਾਂਗੂੰ ਢੋਲਣ ਪਿਆਰਾ
ਬਾਂਹੀਂ ਐਨ ਦਾ ਕੰਙਣ ਪਾਂਦਾ

ਕਮਲੀ ਵਿਚੋਂ ਲੁਕ ਛੁਪ ਵੇਂਦਾ
ਜਿਹਾ ਆਪ ਇਹ ਖੇਡ ਰਚਾਂਦਾ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 17 ( ਹਵਾਲਾ ਵੇਖੋ )