ਨਾਹੀਓਂ ਜੰਮੇ, ਨਾਹੀਓਂ ਮੋਏ

ਨਾਹੀਓਂ ਜੰਮੇ, ਨਾਹੀਓਂ ਮੋਏ
ਨਾਹੀਓਂ ਜਾਗੇ, ਨਾਹੀਓਂ ਸੋਏ

ਨਾਹੀਓਂ ਨਾਮ ਨਿਸ਼ਾਨ ਹਮਾਰਾ
ਨਾਹੀਂ ਮਰਗ ਜ਼ਨਾਜ਼ੇ ਢੋਏ

ਨਾਹੀਓਂ ਮਾਤ ਪਿਤਾ ਰਣ ਬੇਟਾ
ਨਾਹੀਓਂ ਸਾਕ ਸ਼ਗਨ ਵਰ ਹੋਏ

ਨਾਹੀਓਂ ਮਾਂਗਤ, ਨਾਹੀਓਂ ਸ਼ਾਹਾ
ਨਾਹੀਓਂ ਸਫ਼ ਜਮਾਅਤ ਖਲੋਏ

ਨਾਹੀਓਂ ਅੰਦਰ ਸੌਮ ਸਲਾਅਤਾਂ
ਨਾਹੀਓਂ ਮਾਣਕ ਮਾਲ ਪਰੋਏ

ਨਾਹੀਓਂ ਰੁੱਝੇ ਹਸਣ ਖੇਡਣ
ਨਾਹੀਓਂ ਹੰਝ ਬਹਾਏ ਰੋਏ

ਆਦਮ ਤੋਂ ਪਹਿਲੇ ਲਕਨਹਾਰੇ
ਕਸਰਤ ਖ਼ਲਕਤ ਆਨ ਲੁਕੋਏ

ਸੱਚ ਇਕ, ਭਰਪੂਰ ਖਿਲਾਰਾ
ਵੇਖਣ ਨੂੰ ਲੱਖ ਜ਼ਰਬਾਂ ਸ਼ੋਹੇ

ਭਗਤ ਕਬੀਰ ਦੋਹੀਂ, ਗੁਰ ਸਾਚੇ
ਨਾਮ ਨਿਸ਼ਾਨ ਹਮਨ ਨਾਂਹ ਕੋਏ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 53 ( ਹਵਾਲਾ ਵੇਖੋ )