ਬਦਲੋਟੀ

ਡਿਟੱਹੀ ਮੈਂ ਅਸਮਾਨ ਤੇ, ਅੱਜ ਸਵੇਰੇ ਸਾਰ
ਭੂਰੀ ਕਿਸੇ ਫ਼ਕੀਰ ਦੀ, ਪਾਟੀ ਤਾਰੂ ਤਾਰ
ਵਾਂਗ ਪਹਾੜੀ ਬਾਜ਼ ਦੇ, ਖੁੱਲੇ ਖੰਭ ਖਲ੍ਹਾਰ
ਲਾਂਦੀ ਫਿਰੇ ਉਡਾਰੀਆਂ, ਅੰਬਰ ਦੇ ਵਿਚਕਾਰ

ਥਾਂ ਥਾਂ ਲੱਗੀਆਂ ਟਾਕੀਆਂ, ਰੰਗ ਬਰੰਗੇ ਚੀਰ
ਕੱਥੀ ਫੱਥੀ ਹਨਡਵੀਂ ਛੱਜ ਛੱਜ ਲਮਕੇ ਲੀਰ

ਲਾਹ ਕੇ ਆਪਣੇ ਜੱਸਿਓਂ ਸਿਟੀ ਕਿਸੇ ਫ਼ਕੀਰ
ਸਿਰ ਤੇ ਚੁੱਕ ਲਈ ਰੱਬ ਨੇ ਮੱਠੀ ਕਰ ਕੇ ਲੀਰ

ਨਾ ਕੁੱਝ ਉਸ ਦੀ ਜੜਤ ਸੀ ਨਾ ਕੁੱਝ ਉਸ ਦੀ ਛਬ
ਖ਼ੋਰੇ ਕਿਹੜੀ ਚੀਜ਼ ਤੇ ਭੁੱਲਿਆ ਭਕੱਹਾ ਰੱਬ !

ਹਵਾਲਾ: ਕਿਤਾਬ: ਸਾਵੇ ਪੁੱਤਰ