ਝਨਾਂ

ਮੇਰੇ ਫੁੱਲ ਝਨਾਂ ਵਿਚ ਪਾਣੇ

ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ,
ਕਦਰ ਇਨ੍ਹਾਂ ਦੀ ਕੋਈ ਆਸ਼ਿਕ ਪਾਵੇ,
ਗੰਗਾ ਬਾਹਮਣੀ ਕੀ ਜਾਣੇ,
ਮੇਰੇ ਫ੍ਫੱਲ ਝਨਾਂ ਵਿਚ ਪਾਣੇ

ਰੂਹਾਂ ਹੀਰ ਤੇ ਸੋਹਣੀ ਦੀਆਂ,
ਫਿਰਨ ਝਨਾਂ ਦੇ ਅੰਦਰ ਪਈਆਂ,
ਪੈਰ ਦੋਹਾਂ ਦੇ ਵਾਹੁਣੇ,
ਮੇਰੇ ਫੁੱਲ ਝਨਾਂ ਵਿਚ ਪਾਣੇ