ਹੋ ਜਾਂਦਾ ਕੀ ਜੇ ਯਾਰ ਨਾ ਯਾਰੀ ਨੂੰ ਤੋੜਦਾ

ਹੋ ਜਾਂਦਾ ਕੀ ਜੇ ਯਾਰ ਨਾ ਯਾਰੀ ਨੂੰ ਤੋੜਦਾ
ਦੋ ਚਾਰ ਤਾਰੇ ਹੋਰ ਮੈਂ ਅਰਸ਼ੋਂ ਤਰੋੜਦਾ

ਹੋ ਜਾਂਦਾ ਕੀ ਜੇ ਮਨ ਦੀਆਂ ਵਾਗਾਂ ਮੈਂ ਮੁੜਦਾ
ਢਾਹ ਕੇ ਦੋ ਚਾਰ ਬਤਕਦੇ ਇਕ ਕਾਅਬਾ ਜੁੜਦਾ

ਹੋ ਜਾਂਦਾ ਕੀ ਜੇ ਰੰਗਾਂ ਸੁਗੰਧਾਂ ਨੂੰ ਛੋੜਦਾ
ਇਕ ਲੋੜ ਨੂੰ ਤਿਆਗ ਸੋ ਲੋੜਾਂ ਚਮੋੜ ਦਾ

ਇਕ ਵੀ ਨਜ਼ਾਰਾ ਮਿਲਿਆ ਨਾ ਚੱਜ ਨਾਲ਼ ਦੇਖਣਾ
ਤੁਰ ਖੀਰਾ ਵੇਗ ਹੋ ਗਿਆ ਜੀਵਨ ਦੀ ਦੌੜ ਦਾ

ਪੜ੍ਹ ਲੈਂਦਾ ਉਸ ਦੇ ਮਿੱਥੇ ਤੋਂ ਮੈਂ ਜ਼ਿੰਦਗੀ ਦਾ ਰਾਜ਼
ਜੇ ਕਾਹਲ਼ੀ ਨਾਲ਼ ਵਕਤ ਨਾ ਪਾਸਾ ਮਰੋੜਦਾ

ਡਿੱਠਾ, ਹਕੀਮ ਕੋਈ ਨਾ ਜਿਹੜਾ ਕਰੇ ਇਲਾਜ
ਬਾਹਰ ਦੀ ਥੋਹੜ ਦਾ ਅਤੇ ਇੰਦਰ ਦੀ ਸੌੜ ਦਾ

ਹਵਾਲਾ: ਬੂਹੇ