ਮਾਰੋ ਨ੍ਹਿਰੀ ਬਿਰਹੋਂ ਦੀ ਚੱਲਦੀ ਏ

ਮਾਰੋ ਨ੍ਹਿਰੀ ਬਿਰਹੋਂ ਦੀ ਚੱਲਦੀ ਏ
ਲਾਟ ਜਿੰਦੜੀ ਦੀ ਫੇਰ ਵੀ ਬਲਦੀ ਏ

ਦਿਲ ਉਨ੍ਹਾਂ ਦਾ ਅਜੇ ਨਹੀਂ ਢਲਿਆ
ਟਿਕੀ ਸੂਰਜ ਦੀ ਰੋਜ਼ ਢਲਦੀ ਏ

ਠੱਪ ਦਿੱਤੀ ਏ ਜ਼ਿੰਦਗੀ ਦੀ ਕਿਤਾਬ
ਯਾਦ ਕਿਉਂ ਵਰਕੇ ਫੇਰ ਉਥਲਦੀ ਏ ?

ਆ ਕੇ ਬੋਲੇ, "ਮੈਂ ਆਖਿਆ ਤਕ ਆਂ
ਬੱਝ ਗਈ ਉੱਗਿਆ ਕਿ ਬਲਦੀ ਏ "

ਜਿੰਦ ਇਕ, ਭਾਰ ਦੋ ਜਹਾਨਾਂ ਦਾ
ਤੰਦ ਪਈ ਪਰਬਤਾਂ ਨੂੰ ਝੱਲਦੀ ਏ

ਭਾਵੇਂ ਟੁੱਟੀਆਂ ਵਰ੍ਹੇ ਨੇ ਬੀਤ ਗਏ
ਪਰ ਨਜ਼ਰ ਆਵੇ ਗੱਲ ਕੱਲ੍ਹ ਦੀ ਏ

ਗਲੇ ਇਕ ਵਾਰ ਲੱਗ ਕੇ ਰੋਏ ਸਾਂ,
ਸਾਨੂੰ ਬੱਸ ਲਾਜ ਇਕੋ ਗੱਲ ਦੀ ਏ

ਸਾਡਾ ਕੰਮ ਹੈ ਸੰਵਾਰਨਾ ਘਰ ਨੂੰ
ਆਪੇ ਆ ਜਾਣਗੇ ਕੀ ਜਲਦੀ ਏ