ਜੰਗਲ਼ ਦਾ ਫੁੱਲ

ਜੂਨ ਬੰਦੇ ਦੀ ਚੰਗੀ ਹੋਸੀ
ਐਪਰ ਮੈਂ ਪਛੁਤਾਂਦਾ
ਚੰਗਾ ਹੁੰਦਾ ਜੇ ਰੱਬ ਮੈਨੂੰ
ਜੰਗਲ਼ੀ ਫੁੱਲ ਬਣਾਉਂਦਾ
ਦੂਰ ਦੁਰਾਡੇ ਪਾਪਾਂ ਕੋਲੋਂ
ਕਿਸੇ ਜੂਹ ਦੇ ਕੋਨੇ
ਚੁੱਪ ਚੁਪੀਤਾ ਉਗਦਾ, ਫੁਲਦਾ
ਹੱਸਦਾ ਤੇ ਮਰ ਜਾਂਦਾ

ਹਵਾਲਾ: ਕਿਤਾਬ: ਸਾਵੇ ਪੁੱਤਰ