ਤੇਰੀ ਗੱਲ ਹੋਵੇ

ਤੇਰੀ ਗੱਲ ਹੋਵੇ
ਦਿਲ ਬਹਿ ਜਾਂਦਾ ਏ
ਸਭ ਜ਼ਰੂਰੀ
ਰਹਿ ਜਾਂਦਾ ਏ

ਮੱਤਾਂ ਮਿਹਣੇ
ਬੱਸ ਅਵਾਜ਼ਾਂ
ਨਜ਼ਰ ਨਜ਼ਾਰਾ
ਰਹਿ ਜਾਂਦਾ ਏ

ਅਦਬ ਦਾਬ
ਮੂੰਹ ਮੁਲਾਹਜ਼ੇ
ਦਿਲ ਕਹਿੰਦਾ ਕਹਿੰਦਾ
ਰਹਿ ਜਾਂਦਾ ਏ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 22 ( ਹਵਾਲਾ ਵੇਖੋ )